
Punjab Electricity price: 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
Electricity has become expensive in Punjab News: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-25 ਲਈ ਨਵੇਂ ਟੈਰਿਫ ਚਾਰਜ ਨਿਰਧਾਰਤ ਕੀਤੇ ਹਨ। ਇਸ ਅਨੁਸਾਰ ਘਰੇਲੂ ਦਰਾਂ ਵਿਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਅਤੇ ਉਦਯੋਗਿਕ ਲਈ 15 ਪੈਸੇ ਦਾ ਵਾਧਾ ਕੀਤਾ ਗਿਆ ਹੈ। ਟਿਊਬਵੈੱਲ ਕੁਨੈਕਸ਼ਨ ਲਈ ਬਿਜਲੀ ਦਰਾਂ ਵਿਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Jammu and Kashmir News: ਜੰਮੂ-ਕਸ਼ਮੀਰ 'ਚ ਮਾਰੇ ਜਾਣ ਵਾਲੇ ਅਤਿਵਾਦੀ ਕੋਲੋ ਮਿਲਿਆ ਪਾਕਿ ਫੌਜ ਦੁਆਰਾ ਵਰਤਿਆ ਜਾਣ ਵਾਲਾ ਸੈਟੇਲਾਈਟ ਡਿਵਾਈਸ
ਨਵੇਂ ਹੁਕਮ ਪੰਜਾਬ ਵਿੱਚ 16 ਜੂਨ ਤੋਂ ਲਾਗੂ ਹੋਣਗੇ। ਇਹ ਹੁਕਮ ਇਕ ਸਾਲ ਲਈ ਰਹੇਗਾ। ਇਸ ਦੌਰਾਨ ਸਾਰੀਆਂ ਸ਼੍ਰੇਣੀਆਂ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ। ਦੱਸ ਦੇਈਏ ਕਿ ਪੰਜਾਬ ਵਿੱਚ ਹਰ ਪਰਿਵਾਰ ਨੂੰ ਇੱਕ ਮਹੀਨੇ ਵਿੱਚ 300 ਯੂਨਿਟ ਅਤੇ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਮਿਲਦੀ ਹੈ। ਜੇਕਰ ਕੋਈ ਪਰਿਵਾਰ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਤੋਂ ਪੂਰਾ ਬਿੱਲ ਵਸੂਲਿਆ ਜਾਂਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਵਧੀ ਹੋਈ ਦਰ ਦਾ ਭੁਗਤਾਨ ਕਰਨਾ ਪਵੇਗਾ। ਨਵੀਂ ਦਰ ਮੁਤਾਬਕ ਹੁਣ ਹਰ ਪਰਿਵਾਰ ਨੂੰ 30 ਤੋਂ 40 ਰੁਪਏ ਵਾਧੂ ਦੇਣੇ ਪੈਣਗੇ।
ਇਹ ਵੀ ਪੜ੍ਹੋ: BJP Core Committee Meeting: ਜਲੰਧਰ ਉਪ ਚੋਣ ਨੂੰ ਲੈ ਕੇ ਪੰਜਾਬ ਭਾਜਪਾ ਬਣਾ ਰਹੀ ਰਣਨੀਤੀ, ਭਾਜਪਾ ਕੋਰ ਕਮੇਟੀ ਦੀ ਭਲਕੇ ਹੋਵੇਗੀ ਮੀਟਿੰਗ
ਘਰੇਲੂ ਸ਼੍ਰੇਣੀ ਵਿੱਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਜ਼ਿਆਦਾਤਰ ਮੱਧ ਵਰਗ ਅਤੇ ਉੱਚ ਵਰਗ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਜੋ ਪਹਿਲਾਂ ਹੀ 5.34 ਰੁਪਏ ਤੋਂ 7.75 ਰੁਪਏ ਪ੍ਰਤੀ ਯੂਨਿਟ ਅਦਾ ਕਰ ਰਹੇ ਹਨ। ਜੇਕਰ ਸਾਰੇ ਟੈਕਸ ਸ਼ਾਮਲ ਕੀਤੇ ਜਾਣ ਤਾਂ ਇਸ ਯੂਨਿਟ ਦੀ ਕੀਮਤ ਕਰੀਬ 10 ਰੁਪਏ ਹੈ।