
ਰੇਲਵੇ ਨੇ ਹੁਣ ਪਟੜੀਆਂ ਦੀ ਦੇਖਭਾਲ ਅਤੇ ਉਸ ਦੀ ਮੈਂਟੇਨੈਂਸ ਲਈ ਆਰਟਿਫਿਸ਼ਲ ਇੰਟੈਲਿਜੈਂਸ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ...
ਨਵੀਂ ਦਿੱਲੀ : ਰੇਲਵੇ ਨੇ ਹੁਣ ਪਟੜੀਆਂ ਦੀ ਦੇਖਭਾਲ ਅਤੇ ਉਸ ਦੀ ਮੈਂਟੇਨੈਂਸ ਲਈ ਆਰਟਿਫਿਸ਼ਲ ਇੰਟੈਲਿਜੈਂਸ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਹੁਣ ਆਰਟਿਫਿਸ਼ਲ ਇੰਟੈਲਿਜੈਂਸ ਦੀ ਮਦਦ ਨਾਲ ਹੀ ਪਟੜੀਆਂ ਦੇ ਰਿਪੇਇਰ ਅਤੇ ਮੈਂਟਨੈਂਸ ਦਾ ਕੈਲੈਂਡਰ ਤਿਆਰ ਕਰੇਗਾ। ਇਸ ਨਾਲ ਰੇਲਗੱਡੀਆਂ ਦੀ ਆਵਾਜਾਈ ਦੇ ਸਮੇਂ ਵਿਚ ਸੁਧਾਰ ਆ ਸਕੇਗਾ। ਭਾਰਤ ਵਿਚ ਅਕਸਰ ਅਨਿਯਮਿਤ ਪਟੜੀਆਂ ਦੀ ਸਾਂਭ ਸਭਾਂਲ ਦੇ ਚਲਦੇ ਰੇਲਗੱਡੀਆਂ ਦੀ ਲੇਟਲਤੀਫੀ ਬਣੀ ਰਹਿੰਦੀ ਹੈ।
Indian Railways
ਅਧਿਕਾਰੀ ਨੇ ਕਿਹਾ ਕਿ ਆਰਟਿਫਿਸ਼ਲ ਇਨਸ਼ਿਓਰੈਂਸ ਦੇ ਚਲਦੇ ਘੱਟ ਤੋਂ ਘੱਟ 90 ਫ਼ੀ ਸਦੀ ਰੇਲਗੱਡੀਆਂ ਦਾ ਚਲਾਉਣਾ ਸਮੇਂ ਤੇ ਹੋ ਸਕੇਗਾ। ਰੇਲਵੇ ਆਰਟਿਫਿਸ਼ਲ ਇਨਟੈਲਿਜੈਂਸ ਦੀ ਮਦਦ ਨਾਲ ਪਹਿਲਾਂ ਹੀ ਸਾਂਭ ਸਭਾਂਲ ਦਾ ਕੈਲੈਂਡਰ ਤਿਆਰ ਕਰ ਸਕੇਗਾ ਅਤੇ ਇਸ ਪਲਾਨਿੰਗ ਦੇ ਚਲਦੇ ਰੇਲਗੱਡੀਆਂ ਦੀ ਸਮੇਂ 'ਤੇ ਆਵਾਜਾਈ ਹੋ ਸਕੇਗੀ। ਰੇਲਵੇ ਅਫ਼ਸਰ ਨੇ ਕਿਹਾ ਕਿ ਸਾਰੇ ਵੱਡੇ ਸਾਂਭ ਸਭਾਂਲ ਬਲਾਕ ਉਤੇ ਸਿਰਫ਼ ਐਤਵਾਰ ਨੂੰ ਹੀ ਕੰਮ ਹੋਵੇਗਾ ਤਾਕਿ ਰੇਲਗੱਡੀਆਂ ਦੀ ਲੇਟਲਤੀਫੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
Indian Railways
ਦੱਸ ਦਈਏ ਕਿ ਰੇਲਵੇ ਪਹਿਲਾਂ ਤੋਂ ਹੀ ਪਟੜੀਆਂ ਵਿਚ ਕਿਸੇ ਕਮੀ ਦੀ ਜਾਂਚ ਲਈ ਆਟੋਮੈਟਿਕ ਟ੍ਰੈਕ ਡਿਟੈਕਸ਼ਨ ਮਸ਼ੀਨਾਂ ਦਾ ਇਸਤੇਮਾਲ ਕਰ ਰਿਹਾ ਹੈ। ਹੁਣ ਆਰਟਿਫਿਸ਼ਲ ਇਨਟੈਲਿਜੈਂਸ ਦੇ ਜ਼ਰੀਏ ਰੇਲਵੇ ਟ੍ਰੈਕਸ ਅਤੇ ਟ੍ਰੈਕ ਜੁਆਂਇੰਟਸ ਦੀ ਵੀ ਲਾਈਫ ਦਾ ਅਨੁਮਾਨ ਲਗਾ ਸਕੇਗਾ। ਇਸ ਕਦਮ ਦੇ ਚਲਦੇ ਰੇਲ ਹਾਦਸਿਆਂ ਨੂੰ ਵੀ ਘੱਟ ਕਰਨ ਵਿਚ ਮਦਦ ਮਿਲੇਗੀ। ਰੇਲਵੇ ਅਧਿਕਾਰੀ ਨੇ ਕਿਹਾ ਕਿ ਇਸ ਦੇ ਜ਼ਰੀਏ ਅਸੀਂ ਨੇਮੀ ਅਤੇ ਯੋਜਨਾਬੱਧ ਢੰਗ ਨਾਲ ਰਿਪੇਇਰ ਅਤੇ ਸਾਂਭ ਸਭਾਂਲ ਦਾ ਕੰਮ ਕਰ ਸਕਣਗੇ। ਹੁਣ ਤੱਕ ਇਸ ਨੂੰ ਸਾਨੂੰ ਕਈ ਵਾਰ ਆਖਰੀ ਪਲਾਂ ਵਿਚ ਅਜਿਹਾ ਕਰਨਾ ਪੈਂਦਾ ਸੀ ਅਤੇ ਇਸ ਦੇ ਚਲਦੇ ਸਮੱਸਿਆ ਹੁੰਦੀ ਸੀ।