ਘਰ ਖਰੀਦਦਾਰਾਂ ਦਾ ਧਿਆਨ ਰੱਖੇਗਾ ਆਰਬੀਆਈ
Published : Aug 14, 2019, 9:45 am IST
Updated : Aug 14, 2019, 9:46 am IST
SHARE ARTICLE
RBI regulation housing finance companies to be treated as nbfc come under
RBI regulation housing finance companies to be treated as nbfc come under

ਬੈਂਕ ਨੇ ਰਿਲੀਜ਼ ਵਿਚ ਕਿਹਾ ਕਿ ਨੈਸ਼ਨਲ ਹਾਊਸਿੰਗ ਬੈਂਕ ਐਕਟ 1987 ਵਿਚ ਵਿੱਤ (ਨੰਬਰ ਦੋ) ਐਕਟ 2019 ਦੇ ਅਧੀਨ ਸੋਧ ਕੀਤੀ ਗਈ ਹੈ।

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਕਿਹਾ ਕਿ ਹਾਊਸਿੰਗ ਫਾਇਨਾਂਸ ਕੰਪਨੀਆਂ (ਐਚ.ਐਫ.ਸੀ.) ਨੂੰ ਨਿਯਮਤ ਉਦੇਸ਼ਾਂ ਲਈ ਗੈਰ ਵਿੱਤੀ ਬੈਂਕਿੰਗ ਕੰਪਨੀ (ਐਨ.ਬੀ.ਐਫ.ਸੀ.) ਦੀ ਸ਼੍ਰੇਣੀ ਮੰਨਿਆ ਜਾਵੇਗਾ। ਇਹ ਕੰਪਨੀਆਂ ਉਸ ਦੀ ਸਿੱਧੀ ਨਿਗਰਾਨੀ ਹੇਠ ਆਉਣਗੀਆਂ। ਬੈਂਕ ਨੇ ਰਿਲੀਜ਼ ਵਿਚ ਕਿਹਾ ਕਿ ਨੈਸ਼ਨਲ ਹਾਊਸਿੰਗ ਬੈਂਕ ਐਕਟ 1987 ਵਿਚ ਵਿੱਤ (ਨੰਬਰ ਦੋ) ਐਕਟ 2019 ਦੇ ਅਧੀਨ ਸੋਧ ਕੀਤੀ ਗਈ ਹੈ।

HouseHouse Loan

ਰਿਜ਼ਰਵ ਬੈਂਕ ਦੀ ਇਹ ਹਦਾਇਤ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਆਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਪਹਿਲੇ ਬਜਟ 2019- 20 ਦੇ ਭਾਸ਼ਣ ਵਿਚ ਐਲਾਨ ਕੀਤਾ ਸੀ ਕਿ ਨੈਸ਼ਨਲ ਹਾਊਸਿੰਗ ਬੈਂਕ (ਐਨਐਚਬੀ) ਹਾਊਸਿੰਗ ਵਿੱਤ ਕੰਪਨੀ ਦੇ ਰੈਗੂਲੇਟਰ ਵਜੋਂ ਕੰਮ ਨਹੀਂ ਕਰੇਗਾ। ਸੁਪਰੀਮ ਬੈਂਕ ਨੇ ਜਾਰੀ ਬਿਆਨ ਵਿਚ ਕਿਹਾ ਰੈਗੂਲੇਟਰੀ ਉਦੇਸ਼ਾਂ ਲਈ ਹਾਊਸਿੰਗ ਵਿੱਤ ਕੰਪਨੀਆਂ ਨੂੰ ਹੁਣ ਐਨਬੀਐਫਸੀ ਸ਼੍ਰੇਣੀ ਮੰਨਿਆ ਜਾਵੇਗਾ।

RBIRBI

ਰਿਜ਼ਰਵ ਬੈਂਕ ਐਚਐਫਸੀਜ਼ ਤੇ ਲਾਗੂ ਮੌਜੂਦਾ ਰੈਗੂਲੇਟਰੀ ਢਾਂਚੇ ਦੀ ਸਮੀਖਿਆ ਕਰੇਗਾ ਅਤੇ ਸੋਧੇ ਹੋਏ ਨਿਯਮ ਲਾਗੂ ਕਰੇਗਾ। ਐਚਐਫਸੀ ਉਦੋਂ ਤਕ ਨੈਸ਼ਨਲ ਹਾਊਸਿੰਗ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਰਹਿਣਗੇ ਜਦੋਂ ਤੱਕ ਰਿਜ਼ਰਵ ਬੈਂਕ ਸੁਧਾਰੀ ਢਾਂਚਾ ਜਾਰੀ ਰੱਖੇਗਾ। ਦੂਜੇ ਪਾਸੇ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਪ੍ਰਚੂਨ ਅਦਾਇਗੀਆਂ, ਡਿਜੀਟਲ ਕੇਵਾਈਸੀ ਅਤੇ ਸੰਪਤੀ ਪ੍ਰਬੰਧਨ ਵਰਗੇ ਖੇਤਰਾਂ ਵਿਚ ਵਿਲੱਖਣ ਉਤਪਾਦਾਂ ਦੀ ਵਰਤੋਂ ਨਾਲ ਸਟਾਰਟਅਪਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਟੈਸਟਿੰਗ ਲਈ ਇੱਕ ਰੈਗੂਲੇਟਰੀ 'ਸੈਂਡ ਬਾਕਸ' ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਰੈਗੂਲੇਟਰੀ ਸੈਂਡਬੌਕਸ (ਆਰਐਸ) ਆਮ ਤੌਰ ‘ਤੇ ਨਿਯਮਤ ਰੈਗੂਲੇਟਰੀ ਵਾਤਾਵਰਣ ਵਿਚ ਵਰਤੋਂ ਦੇ ਨਾਲ ਨਵੇਂ ਉਤਪਾਦਾਂ ਜਾਂ ਸੇਵਾਵਾਂ ਦੀ ਟੈਸਟਿੰਗ (ਲਾਈਵ ਟੈਸਟਿੰਗ) ਨੂੰ ਦਰਸਾਉਂਦਾ ਹੈ। ਇਸ ਦੇ ਲਈ ਰੈਗੂਲੇਟਰ ਟੈਸਟਿੰਗ ਦੇ ਸੀਮਤ ਉਦੇਸ਼ਾਂ 'ਤੇ ਕੁਝ ਢਿੱਲ ਦੇ ਸਕਦਾ ਹੈ। ਇਹ ਰੈਗੂਲੇਟਰਾਂ, ਨਵੀਨਤਾਵਾਂ, ਵਿੱਤੀ ਸੇਵਾ ਪ੍ਰਦਾਤਾਵਾਂ ਅਤੇ ਗਾਹਕਾਂ ਨੂੰ ਕੰਮ ਕਰਨ ਵਾਲੀਆਂ ਸਾਈਟਾਂ ‘ਤੇ ਟੈਸਟ ਕਰਨ ਦੀ ਆਗਿਆ ਦਿੰਦਾ ਹੈ ਤਾਂ ਜੋ ਨਵੀਂ ਵਿੱਤੀ ਖੋਜ ਦੇ ਲਾਭਾਂ ਅਤੇ ਜੋਖਮਾਂ ਨਾਲ ਜੁੜੇ ਸਬੂਤ ਇਕੱਤਰ ਕੀਤੇ ਜਾ ਸਕਣ ਅਤੇ ਲੋੜਾਂ ਅਨੁਸਾਰ ਇਸ ਦੇ ਜੋਖਮਾਂ ਨੂੰ ਬਚਾਇਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement