India's retail inflation falls again: ਅਕਤੂਬਰ ’ਚ ਥੋਕ ਮਹਿੰਗਾਈ ਦਰ ’ਚ 0.52 ਫੀ ਸਦੀ ਦੀ ਗਿਰਾਵਟ ਕੀਤੀ ਗਈ ਦਰਜ
Published : Nov 14, 2023, 4:38 pm IST
Updated : Nov 14, 2023, 4:38 pm IST
SHARE ARTICLE
India's retail inflation falls again in October
India's retail inflation falls again in October

ਅਕਤੂਬਰ 2022 ’ਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ 8.67 ਫ਼ੀ ਸਦੀ ਸੀ।

India's retail inflation falls again in October: ਅਕਤੂਬਰ ਦੌਰਾਨ ਥੋਕ ਮਹਿੰਗਾਈ ਦਰ ਮਨਫ਼ੀ 0.52 ਫੀਸਦੀ ਰਹੀ। ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਤ ਮਹਿੰਗਾਈ ਅਪ੍ਰੈਲ ਤੋਂ ਲਗਾਤਾਰ ਸਿਫ਼ਰ ਤੋਂ ਹੇਠਾਂ ਬਣੀ ਹੋਈ ਹੈ। ਸਤੰਬਰ ’ਚ ਇਹ ਮਨਫ਼ੀ 0.26 ਫੀਸਦੀ ਸੀ। ਅਕਤੂਬਰ 2022 ’ਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ 8.67 ਫ਼ੀ ਸਦੀ ਸੀ।

ਅਕਤੂਬਰ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 2.53 ਫੀ ਸਦੀ ’ਤੇ ਆ ਗਈ। ਸਤੰਬਰ ’ਚ ਇਹ 3.35 ਫੀ ਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ, ‘‘ਅਕਤੂਬਰ 2023 ’ਚ ਮਹਿੰਗਾਈ ਸਿਫ਼ਰ ਤੋਂ ਹੇਠਾਂ ਰਹੀ।" ਇਸ ਦਾ ਮੁੱਖ ਕਾਰਨ ਰਸਾਇਣਕ ਅਤੇ ਰਸਾਇਣਕ ਉਤਪਾਦਾਂ, ਬਿਜਲੀ, ਕਪੜਾ, ਬੁਨਿਆਦੀ ਧਾਤਾਂ, ਖਾਣ-ਪੀਣ ਦੀਆਂ ਵਸਤਾਂ, ਕਾਗਜ਼ ਅਤੇ ਕਾਗਜ਼ੀ ਵਸਤਾਂ ਆਦਿ ਦੀਆਂ ਕੀਮਤਾਂ ’ਚ ਪਿਛਲੇ ਸਾਲ ਦੇ ਇਸੇ ਮਹੀਨੇ ਮੁਕਾਬਲੇ ਕਮੀ ਸੀ।’’

ਅਕਤੂਬਰ ’ਚ ਬਾਲਣ ਅਤੇ ਬਿਜਲੀ ਖੇਤਰ ’ਚ ਮਹਿੰਗਾਈ ਦਰ ਮਨਫ਼ੀ 2.47 ਫੀ ਸਦੀ ਰਹੀ, ਜੋ ਸਤੰਬਰ ’ਚ ਮਨਫ਼ੀ 3.35 ਫੀ ਸਦੀ ਸੀ। ਅਕਤੂਬਰ ’ਚ ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਮਨਫ਼ੀ 1.13 ਫੀਸਦੀ ਰਹੀ। ਸਤੰਬਰ ’ਚ ਇਸ ’ਚ 1.34 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਵਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲਾਨਾ ਆਧਾਰ ’ਤੇ ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ 4.87 ਫੀ ਸਦੀ ਦੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ।

(For more news apart from India's retail inflation falls again in October, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement