ਅਕਤੂਬਰ 'ਚ ਥੋਕ ਮਹਿੰਗਾਈ 27 ਮਹੀਨਿਆਂ ਦੇ ਹੇਠਲੇ ਪੱਧਰ ਉਤੇ ਆਈ
Published : Nov 14, 2025, 10:03 pm IST
Updated : Nov 14, 2025, 10:03 pm IST
SHARE ARTICLE
Wholesale inflation hits 27 month low in October
Wholesale inflation hits 27 month low in October

ਜੀ.ਐਸ.ਟੀ. 'ਚ ਕਟੌਤੀ ਕਾਰਨ ਘਟ ਕੇ ਹੋਈ (-) 1.21 ਫੀਸਦੀ

ਨਵੀਂ ਦਿੱਲੀ: ਸਰਕਾਰੀ ਅੰਕੜਿਆਂ ਮੁਤਾਬਕ ਥੋਕ ਕੀਮਤਾਂ ਦੀ ਮਹਿੰਗਾਈ ਅਕਤੂਬਰ ’ਚ 27 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ (-) 1.21 ਫੀ ਸਦੀ ਉਤੇ ਆ ਗਈ, ਜਿਸ ਕਾਰਨ ਦਾਲ਼ਾਂ, ਸਬਜ਼ੀਆਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ ਅਤੇ ਤੇਲ ਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਘਟ ਗਈਆਂ ਹਨ।

ਸਰਕਾਰੀ ਅੰਕੜਿਆਂ ਅਨੁਸਾਰ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਤ ਮਹਿੰਗਾਈ ਪਿਛਲੇ ਸਾਲ ਸਤੰਬਰ ’ਚ 0.13 ਫੀ ਸਦੀ ਅਤੇ ਅਕਤੂਬਰ ’ਚ 2.75 ਫੀ ਸਦੀ ਸੀ। ਉਦਯੋਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਅਕਤੂਬਰ 2025 ਵਿਚ ਮਹਿੰਗਾਈ ਦੀ ਨਕਾਰਾਤਮਕ ਦਰ, ਮੁੱਖ ਤੌਰ ਉਤੇ ਖੁਰਾਕੀ ਵਸਤੂਆਂ, ਕੱਚੇ ਪਟਰੌਲੀਅਮ ਅਤੇ ਕੁਦਰਤੀ ਗੈਸ, ਬਿਜਲੀ, ਖਣਿਜ ਤੇਲ ਅਤੇ ਬੁਨਿਆਦੀ ਧਾਤਾਂ ਦੇ ਨਿਰਮਾਣ ਆਦਿ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਹੈ।’’ ਅਕਤੂਬਰ ’ਚ ਖੁਰਾਕੀ ਵਸਤਾਂ ’ਚ ਮਹਿੰਗਾਈ -8.31 ਫੀ ਸਦੀ ਰਹੀ, ਜੋ ਸਤੰਬਰ ’ਚ -5.22 ਫੀ ਸਦੀ ਸੀ।

ਸਬਜ਼ੀਆਂ ’ਚ ਮਹਿੰਗਾਈ ਦਰ ਅਕਤੂਬਰ ’ਚ -34.97 ਫੀ ਸਦੀ ਰਹੀ, ਜੋ ਸਤੰਬਰ ’ਚ -24.41 ਫੀ ਸਦੀ ਸੀ। ਦਾਲਾਂ ’ਚ ਅਕਤੂਬਰ ’ਚ ਮਹਿੰਗਾਈ ਦਰ -16.50 ਫੀ ਸਦੀ, ਆਲੂ ਅਤੇ ਪਿਆਜ਼ ’ਚ ਕ੍ਰਮਵਾਰ -39.88 ਫੀ ਸਦੀ ਅਤੇ -65.43 ਫੀ ਸਦੀ ਰਹੀ। ਨਿਰਮਿਤ ਉਤਪਾਦਾਂ ਦੇ ਮਾਮਲੇ ’ਚ ਮਹਿੰਗਾਈ ਦਰ ਸਤੰਬਰ ’ਚ 2.33 ਫੀ ਸਦੀ ਤੋਂ ਘਟ ਕੇ 1.54 ਫੀ ਸਦੀ ਰਹਿ ਗਈ। ਈਂਧਨ ਅਤੇ ਬਿਜਲੀ ’ਚ ਸਤੰਬਰ ’ਚ 2.58 ਫੀ ਸਦੀ ਦੇ ਮੁਕਾਬਲੇ 2.55 ਫੀ ਸਦੀ ਦੀ ਨਕਾਰਾਤਮਕ ਮਹਿੰਗਾਈ ਦਰਜ ਕੀਤੀ ਗਈ। 

ਪ੍ਰਚੂਨ ਅਤੇ ਡਬਲਿਊਪੀਆਈ ਦੋਹਾਂ ਮਹਿੰਗਾਈ ’ਚ ਗਿਰਾਵਟ ਨਾਲ ਭਾਰਤੀ ਰਿਜ਼ਰਵ ਬੈਂਕ ਉਤੇ 3-5 ਦਸੰਬਰ ਨੂੰ ਹੋਣ ਵਾਲੀ ਅਗਲੀ ਮੁਦਰਾ ਨੀਤੀ ਸਮੀਖਿਆ ਬੈਠਕ ’ਚ ਬੈਂਚਮਾਰਕ ਵਿਆਜ ਦਰਾਂ ’ਚ ਕਟੌਤੀ ਕਰਨ ਦਾ ਦਬਾਅ ਪਵੇਗਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement