
ਇਸ ਦੌਰਾਨ ਸ਼ੁੱਕਰਵਾਰ ਨੂੰ ਰਾਜਸਭਾ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ...
ਨਵੀਂ ਦਿੱਲੀ: ਅਫਗਾਨਿਸਤਾਨ ਤੋਂ ਅਟਾਰੀ ਬਾਰਡਰ ਦੇ ਰਾਸਤੇ ਤੋਂ ਪਿਆਜ਼ ਆਯਾਤ ਲਈ ਜਾਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ ਹੁਣ ਹਲਕੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਪਿਆਜ਼ ਦੀ ਨਵੀਂ ਫ਼ਸਲ ਆਉਣ ਤੋਂ ਬਾਅਦ ਕੀਮਤਾਂ ਹੁਣ 100-110 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸਥਿਰ ਹੋ ਗਈ ਹੈ।
Onionਇਸ ਹਫ਼ਤੇ ਬੀਤੇ ਸੋਮਵਾਰ ਨੂੰ ਅਟਾਰੀ ਚੈਕਪੋਸਟ ਦੁਆਰਾ 50 ਟਰੱਕ ਪਿਆਜ਼ ਆਯਾਤ ਕੀਤਾ ਗਿਆ। ਮੀਡੀਆ ਰਿਪੋਰਟਸ ਵਿਚ ਅਟਾਰੀ ਚੈਕਪੋਸਟ ਦੇ ਮੈਨੇਜਰ ਸੁਖਦੇਵ ਸਿੰਘ ਹਵਾਲੇ ਤੋਂ ਕਿਹਾ ਗਿਆ ਹੈ ਕਿ ਆਯਾਤ ਵਿਚ ਪਿਆਜ਼ ਨੂੰ ਸਭ ਤੋਂ ਵਧ ਤਵੱਜੋ ਦਿੱਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬਾਰਡਰ ਦੁਆਰਾ ਕਰੀਬ 1500-2000 ਟਨ ਪਿਆਜ਼ ਦਾ ਆਯਾਤ ਕੀਤਾ ਜਾ ਰਿਹਾ ਹੈ।
Onion ਇਹਨਾਂ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਪਿਆਜ਼ ਦੇ ਆਯਾਤ ਤੋਂ ਬਾਅਦ ਹੋਲਸੇਲ ਰੇਟ ਵਿਚ ਕਰੀਬ 20-30 ਫ਼ੀਸਦੀ ਤਕ ਦੀ ਰਾਹਤ ਦੇਖਣ ਨੂੰ ਮਿਲ ਰਹੀ ਹੈ। ਅਫ਼ਗਾਨਿਸਤਾਨ ਤੋਂ ਆਯਾਤ ਕੀਤੇ ਜਾਣ ਵਾਲੇ ਪਿਆਜ਼ ਨੂੰ ਅਲੱਗ-ਅਲੱਗ ਰਾਜਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਇਸ ਵਿਚ ਕਰਨਾਟਕ ਵੀ ਸ਼ਾਮਲ ਹੈ। ਸਸਤਾ ਪੈ ਰਿਹਾ ਆਯਾਤ ਪਿਆਜ਼ ਦਾ ਭਾਅ ਅਫ਼ਗਾਨਿਸਤਾਨ ਤੋਂ ਆਯਾਤ ਕੀਤੇ ਗਏ ਪਿਆਜ਼ ਦੇ ਭਾਅ 40-55 ਰੁਪਏ ਪ੍ਰਤੀ ਕਿਲੋਗ੍ਰਾਮ ਪੈ ਰਿਹਾ ਹੈ।
Onionਉੱਥੇ ਹੀ ਘਰੇਲੂ ਪਿਆਜ਼ ਦਾ ਭਾਅ 65-75 ਰੁਪਏ ਪ੍ਰਤੀ ਕਿਲੋਗ੍ਰਾਮ ਪੈ ਰਿਹਾ ਹੈ। ਜਿਸ ਤੋਂ ਬਾਅਦ ਖੁਦਰਾ ਭਾਅ ਕਰੀਬ 100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਰੀਬ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀਆਂ ਨਵੀਆਂ ਫ਼ਸਲਾਂ ਦੀ ਆਮਦ ਸ਼ੁਰੂ ਹੋਵੇਗੀ, ਉਦੋਂ ਪਿਆਜ਼ ਦੇ ਭਾਅ ਵਿਚ ਹੋਰ ਰਾਹਤ ਮਿਲੇਗੀ।
Onion prices ਇਸ ਦੌਰਾਨ ਸ਼ੁੱਕਰਵਾਰ ਨੂੰ ਰਾਜਸਭਾ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪਿਆਜ਼ ਦਾ ਔਸਤ ਭਾਅ ਇਕ ਸਾਲ ਵਿਚ ਪੰਜ ਗੁਣਾ ਵਧ ਕੇ 10.35 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ ਹੈ। ਸਾਉਣੀ ਸੀਜ਼ਨ ਵਿਚ ਦੇਰ ਤੋਂ ਬੀਜੇ ਜਾਣ ਵਾਲੇ ਪਿਆਜ਼ ਦੇ ਉਤਪਾਦਨ ਵਿਚ 22 ਫ਼ੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ।
ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਉਤਰ ਵਿਚ ਖਾਦ ਅਤੇ ਉਪਭੋਗਤਾ ਮਾਮਲੇ ਦੇ ਰਾਜ ਮੰਤਰੀ ਦਾਨਵੇ ਰਾਵਸਾਹੇਬ ਦਾਦਾਰਾਵ ਨੇ ਦਸਿਆ ਕਿ ਪਿਆਜ਼ ਦਾ ਅਖਿਲ ਭਾਰਤੀ ਦੈਨਿਕ ਔਸਤ ਖੁਦਰਾ ਮੁੱਲ ਇਕ ਮਹੀਨਾ ਪਹਿਲਾਂ 55.95 ਰੁਪਏ ਪ੍ਰਤੀ ਕਿਲੋ ਅਤੇ ਇਕ ਸਾਲ ਪਹਿਲਾਂ 19.69 ਰੁਪਏ ਪ੍ਰਤੀ ਕਿਲੋ ਸੀ। ਇਹ ਮੰਗਲਵਾਰ ਨੂੰ 101.35 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ ਸੀ।