
ਅਜੇ ਰੇਟ ਘੱਟਣ ਦੇ ਅਸਾਰ ਮੱਧਮ
ਚੰਡੀਗÎੜ੍ਹ : ਪਿਆਜ਼ ਦੀਆਂ ਕੀਮਤਾਂ ਨੇ ਚਟਪਟਾ ਖਾਣ ਵਾਲਿਆਂ ਦੇ ਮੂੰਹ ਦਾ ਪਹਿਲਾਂ ਹੀ ਸਵਾਦ ਵੰਗਾੜ ਰੱਖਿਆ ਸੀ। ਉਪਰੋਂ ਰਹਿੰਦੀ ਖੂੰਹਦੀ ਕਸਰ ਲੱਸਣ ਨੇ ਪੂਰੀ ਕਰ ਦਿਤੀ ਹੈ। ਸੈਕਟਰ 26 ਵਿਚਲੀ ਮੰਡੀ ਵਿਚ ਇੰਨ੍ਹੀਂ ਦਿਨੀ ਪਿਆਜ਼ 100 ਤੋਂ 120 ਰੁਪਏ ਕਿੱਲੋ ਦੇ ਹਿਸਾਬ ਨਾਲ ਵਿੱਕ ਰਹੇ ਹਨ। ਇਸੇ ਤਰ੍ਹਾਂ ਹੁਣ ਲੱਸਣ ਦੇ ਭਾਅ ਵੀ ਅਸਮਾਨੀ ਚੜ੍ਹਦੇ ਜਾ ਰਹੇ ਹਨ।
Photoਇਸ ਸਮੇਂ ਮੰਡੀ ਵਿਚ ਲੱਸਣ 160 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਲੋਕਾਂ ਦੇ ਘਰਾਂ ਤਕ ਪਹੁੰਚਦੇ ਪਹੁੰਚਦੇ ਇਸ ਦੀ ਕੀਮਤ 200 ਤੋਂ 250 ਰੁਪਏ ਕਿੱਲੋ ਤਕ ਪਹੁੰਚ ਜਾਂਦੀ ਹੈ। ਕਿਉਂਕਿ ਰੇਹੜੀ ਫੜੀਆਂ ਵਾਲੇ ਲੱਸਣ 200 ਤੋਂ 250 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਲੱਸਣ ਦਾ ਇਸਤੇਮਾਲ ਹਰ ਘਰ ਵਿਚ ਦਾਲ ਅਤੇ ਸਬਜ਼ੀ ਨੂੰ ਤੜਕਾ ਲਗਾਉਣ ਲਈ ਹੁੰਦਾ ਹੈ। ਲੱਸਣ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਥਾਲੀ ਦਾ ਸਵਾਦ ਹੀ ਵਿਗਾੜ ਕੇ ਰੱਖ ਦਿਤਾ ਹੈ।
Photoਸੈਕਟਰ 26 ਮੰਡੀ ਦੇ ਸਬਜ਼ੀ ਵਿਕਰੇਂਤਾ ਨੇ ਦਸਿਆ ਕਿ ਅਜੇ ਅਗਲੇ ਸਾਲ ਦੀ ਸ਼ੁਰੂਆਤ ਤਕ ਲੱਸਣ ਅਤੇ ਪਿਆਜ਼ ਰੇਟ 'ਚ ਗਿਰਾਵਟ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਉਲਟਾ, ਪਿਆਜ਼ ਅਤੇ ਲੱਸਣ ਦੇ ਰੇਟਾਂ 'ਚ ਅਜੇ ਹੋਰ ਉਛਾਲ ਆ ਸਕਦਾ ਹੈ।
Photoਮਟਰ ਅਤੇ ਗੋਭੀ ਹੋਈ ਸਸਤੀ :
ਮੰਡੀ ਵਿਚ ਮਟਰ ਅਤੇ ਗੋਭੀ ਦੇ ਰੇਟਾਂ ਵਿਚ ਕਮੀ ਆ ਰਹੀ ਹੈ। ਇੰਨੀਂ ਦਿਨੀਂ ਪਹਾੜੀ ਆਲੂ ਅਤੇ ਗੋਭੀ ਵੀ ਸਸਤੇ ਮਿਲ ਰਹੇ ਹਨ। ਪਹਾੜੀ ਮਟਰ 25 ਤੋਂ 30 ਰੁਪਏ ਕਿੱਲੋਂ ਵਿੱਕ ਰਹੇ ਹਨ। ਜਦਕਿ ਗੋਭੀ ਵੀ 20 ਤੋਂ 30 ਰੁਪਏ ਕਿੱਲੋਂ ਦੇ ਹਿਸਾਬ ਨਾਲ ਵਿੱਕ ਰਹੀ ਹੈ।
Photoਘਰੇਲੂ ਕਿਆਰੀਆਂ 'ਚੋਂ ਵੀ ਗਾਇਬ ਹੋਈ ਲੱਸਣ :
ਲੱਸਣ ਦੇ ਵਧੇ ਰੇਟਾਂ ਨੇ ਰਸੋਈ ਤੋਂ ਇਲਾਵਾ ਘਰੇਲੂ ਬਗੀਚੀਆਂ ਵਿਚੋਂ ਵੀ ਇਸ ਨੂੰ ਗਾਇਬ ਕਰ ਦਿਤਾ ਹੈ। ਪਹਿਲਾਂ ਆਮ ਲੋਕ ਅਪਣੀਆਂ ਘਰੇਲੂ ਬਗੀਚੀਆਂ ਵਿਚ ਘਰੇ ਵਰਤੋਂ ਲਈ ਲੱਸਣ ਘਰੇਲੂ ਕਿਆਰੀਆਂ ਵਿਚ ਬੀਜ ਲਿਆ ਕਰਦੇ ਸਨ। ਇਸ ਵਾਰ ਲੱਸਣ ਦੀ ਵਧੀ ਕੀਮਤ ਨੇ ਘਰੇਲੂ ਕਿਆਰੀਆਂ ਵਿਚੋਂ ਲੱਸਣ ਗਾਇਬ ਕਰ ਦਿਤੀ ਹੈ। ਜਦਕਿ ਜਿਨ੍ਹਾਂ ਕੋਲ ਘਰ ਦਾ ਬੀਜ ਮੌਜੂਦ ਸੀ, ਉਨ੍ਹਾਂ ਨੇ ਲਸਣ ਦੀ ਕੁੱਝ ਬਿਜਾਈ ਜ਼ਰੂਰ ਕੀਤੀ ਹੈ।