
ਥੋਕ ਮੁੱਲ ਆਧਾਰਤ ਮਹਿੰਗਾਈ ਦਰ ਨਵੰਬਰ ਮਹੀਨੇ ਦੌਰਾਨ 1.55 ਫ਼ੀਸਦੀ ਰਹੀ ਹੈ।
ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਜਾਰੀ ਹੈ ਤੇ ਦੂਜੇ ਪਾਸੇ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਦੱਸ ਦੇਈਏ ਕਿ ਨਵੰਬਰ ਮਹੀਨੇ ’ਚ ਵੀ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ।
ਦੇਖੋ ਪਿਛਲੇ ਡਾਟਾ
ਥੋਕ ਮੁੱਲ ਆਧਾਰਤ ਮਹਿੰਗਾਈ ਦਰ ਨਵੰਬਰ ਮਹੀਨੇ ਦੌਰਾਨ 1.55 ਫ਼ੀਸਦੀ ਰਹੀ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਇਹ 1.48 ਫ਼ੀਸਦੀ ਸੀ। ਅਕਤੂਬਰ ਚ ਥੋਕ ਮਹਿੰਗਾਈ ਅੱਠ ਮਹੀਨਿਆਂ ਦੇ ਸਭ ਤੋਂ ਉਚੇਰੇ ਪੱਧਰ ਉੱਤੇ ਸੀ; ਜਿਸ ਵਿੱਚ ਨਵੰਬਰ ਮਹੀਨੇ ਹੋਰ ਵਾਧਾ ਹੋ ਗਿਆ। ਇਸ ਤੋਂ ਪਹਿਲਾਂ ਫ਼ਰਵਰੀ ਮਹੀਨੇ ਥੋਕ ਮਹਿੰਗਾਈ ਦਰ 2.26 ਫ਼ੀਸਦੀ ਉੱਤੇ ਸੀ। ਵਣਜ ਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਵਣਜ ਤੇ ਉਦਯੋਗ ਮੰਤਰਾਲੇ ਸਾਂਝਾ ਕੀਤੀ ਜਾਣਕਾਰੀ
ਵਣਜ ਤੇ ਉਦਯੋਗ ਮੰਤਰਾਲੇ ਨੇ ਦੱਸਿਆ ਕਿ ਮਾਸਿਕ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਰ ਨਵੰਬਰ 2020 ’ਚ 1.55 ਫ਼ੀਸਦੀ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਦੇ ਇਸੇ ਸਮੇਂ ਦੌਰਾਨ ਇਹ 0.58 ਫ਼ੀਸਦੀ ਰਹੀ ਸੀ। ਤਿਉਹਾਰਾਂ ਦੇ ਸੀਜ਼ਨ ’ਚ ਤਿਆਰ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਦੇ ਚੱਲਦਿਆਂ ਥੋਕ ਮਹਿੰਗਾਈ ਦਰ ਵਿੱਚ ਇਹ ਤੇਜ਼ੀ ਦਰਜ ਕੀਤੀ ਗਈ ਹੈ।