
ਮਜ਼ਬੂਤ ਸੰਸਾਰਕ ਰੁਖ ਦੇ ਬਾਵਜੂਦ ਘਰੇਲੂ ਗਹਿਣਾ ਕਾਰੋਬਾਰੀਆਂ ਦੀ ਸੁਸਤ ਮੰਗ ਨਾਲ ਵੀਰਵਾਰ ਨੂੰ ਸੋਨਾ 50 ਰੁਪਏ ਕਮਜ਼ੋਰ ਹੋ ਕੇ 34,000 ਰੁਪਏ ਪ੍ਰਤੀ.....
ਨਵੀਂ ਦਿੱਲੀ : ਮਜ਼ਬੂਤ ਸੰਸਾਰਕ ਰੁਖ ਦੇ ਬਾਵਜੂਦ ਘਰੇਲੂ ਗਹਿਣਾ ਕਾਰੋਬਾਰੀਆਂ ਦੀ ਸੁਸਤ ਮੰਗ ਨਾਲ ਵੀਰਵਾਰ ਨੂੰ ਸੋਨਾ 50 ਰੁਪਏ ਕਮਜ਼ੋਰ ਹੋ ਕੇ 34,000 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਘਟਣ ਨਾਲ ਚਾਂਦੀ ਵੀ 150 ਰੁਪਏ ਡਿੱਗ ਕੇ 40,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਗਹਿਣਾ ਕਾਰੋਬਾਰੀਆਂ ਅਤੇ ਖੁਦਰਾ ਵਿਕਰੇਤਾਵਾਂ ਦੀ ਸੁਸਤ ਮੰਗ ਨਾਲ ਸੋਨੇ ਦੀ ਕੀਮਤ 'ਚ ਗਿਰਾਵਟ ਆਈ।
ਹਾਲਾਂਕਿ ਸੰਸਾਰਕ ਪੱਧਰ 'ਤੇ ਮਜ਼ਬੂਤ ਰੁੱਖ ਨੇ ਗਿਰਾਵਟ ਨੂੰ ਥਮਣ ਦੀ ਕੋਸ਼ਿਸ਼ ਕੀਤੀ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ 0.18 ਫੀਸਦੀ ਵਧ ਕੇ 1,309.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 0.52 ਫੀਸਦੀ ਵਧ ਕੇ 15.71 ਡਾਲਰ ਪ੍ਰਤੀ ਔਂਸ 'ਤੇ ਰਹੀ।