
ਆਨਲਾਈਨ ਭੁਗਤਾਨ ਕੰਪਨੀ ਪੇਅ ਟੀਐਮ ਨੇ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਘਪਲੇ ਦਾ ਪਤਾ ਲਿਆ ਹੈ...
ਮੁੰਬਈ : ਆਨਲਾਈਨ ਭੁਗਤਾਨ ਕੰਪਨੀ ਪੇਅ ਟੀਐਮ ਨੇ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਘਪਲੇ ਦਾ ਪਤਾ ਲਿਆ ਹੈ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਕਈ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਵਿਕ੍ਰੇਤਾਵਾਂ ਨੂੰ ਅਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਕੰਪਨੀ ਦੇ ਪ੍ਰਮੁੱਖ ਵਿਜੇ ਸ਼ੇਖ਼ਰ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ।
Paytm
ਕੰਪਨੀ ਨੇ ਪ੍ਰਚੂਨ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਨੂੰ ਕੁੱਲ ਕੈਸ਼ਬੈਕ ਦਾ ਵੱਡਾ ਹਿੱਸਾ ਮਿਲਣ ਦੀ ਜਾਂਚ ਕੀਤੀ ਹੈ, ਜਿਸ ਤੋਂ ਬਾਅਦ ਇਹ ਘਪਲਾ ਸਾਹਮਣੇ ਆਇਆ ਹੈ। ਮੁਫ਼ਤ ਵਿਚ ਸਹੂਲਤਾਂ ਦੇਂ ਦੇ ਕਾਰੋਬਾਰੀ ਮਾਡਲ ਬਾਰੇ ਪੁੱਛੇ ਜਾਣ ‘ਤੇ ਸ਼ਰਮਾ ਨੇ ਕਿਹਾ ਕਿ ਕੈਸ਼ਬੈਕ ਮਾਡਲ ਟਿਕਾਊ ਹੈ। ਸ਼ਰਮਾ ਨੇ ਦੱਸਿਆ, ਦੀਵਾਲੀ ਤੋਂ ਬਾਅਦ ਮੇਰੀ ਟੀਮ ਨੇ ਪਾਇਆ ਕਿ ਕੁਝ ਵਿਕ੍ਰੇਤਾਵਾਂ ਨੂੰ ਕੁਲ ਕੈਸ਼ਬੈਕ ਦਾ ਜ਼ਿਆਦ ਫ਼ੀਸਦੀ ਹਾਸਲ ਹੋਇਆ ਹੈ।
Paytm
ਅਸੀਂ ਆਪਣੇ ਆਡਿਟਰਾਂ ਨੂੰ ਇਸ ਦੀ ਜ਼ਿਆਦਾ ਡੂੰਘਾਈ ਨਾਲ ਜਾਂਚ ਲਈ ਕਿਹਾ ਹੈ। ਕੰਪਨੀ ਨੇ ਇਸ ਦੇ ਲਈ ਸਲਾਹਕਾਰ ਕੰਪਨੀ ਈਵਾਈ ਦੀਆਂ ਸੇਵਾਵਾਂ ਲਈਆਂ ਹਨ। ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਕੰਪਨੀ ਦੇ ਕੁਝ ਜੂਨੀਅਰ ਕਰਮਚਾਰੀਆਂ ਨੇ ਵਿਕ੍ਰੇਤਾਵਾਂ ਨਾਲ ਮਿਲੀਭੁਗਤ ਕੀਤੀ ਹੈ।