ਬ੍ਰੀਟੇਨ - ਆਇਰਲੈਂਡ ਵਿਚ ਕਾਗਜ ਤੋਂ ਬਣੇ ਪਾਈਪ (Straw) ਦੀ ਵਰਤੋਂ ਕਰੇਗੀ ਮੈਕਡੋਨਲਡ
Published : Jun 15, 2018, 4:50 pm IST
Updated : Jun 15, 2018, 4:50 pm IST
SHARE ARTICLE
McDonald
McDonald

ਫਾਸਟਫੂਡ ਰੈਸਟ੍ਰਾਂ ਚੇਨ ਚਲਾਉਣ ਵਾਲੀ ਕੰਪਨੀ ਮੈਕਡੋਨਲਡ ਨੇ ਅੱਜ ਕਿਹਾ ਕਿ ਉਹ ਬ੍ਰੀਟੇਨ ਅਤੇ ਆਇਰਲੈਂਡ ਦੇ ਅਪਣੇ ਸਾਰੇ ਆਊਟਲੇਟ ਵਿਚ ਕਾਗਜ਼ ਤੋਂ ਬਣੇ ਸਟਰਾ ਦਾ ਇਸਤੇਮਾ...

ਨਿਊਯਾਰਕ : ਫਾਸਟਫੂਡ ਰੈਸਟ੍ਰਾਂ ਚੇਨ ਚਲਾਉਣ ਵਾਲੀ ਕੰਪਨੀ ਮੈਕਡੋਨਲਡ ਨੇ ਅੱਜ ਕਿਹਾ ਕਿ ਉਹ ਬ੍ਰੀਟੇਨ ਅਤੇ ਆਇਰਲੈਂਡ ਦੇ ਅਪਣੇ ਸਾਰੇ ਆਊਟਲੇਟ ਵਿਚ ਕਾਗਜ਼ ਤੋਂ ਬਣੇ ਸਟਰਾ ਦਾ ਇਸਤੇਮਾਲ ਕਰਣ ਵਾਲੀ ਹੈ। ਉਸ ਨੇ ਕਿਹਾ ਕਿ ਇਸ ਸਾਲ ਦੇ ਅੰਤ ਵਿਚ ਅਮਰੀਕਾ ਵਿਚ ਵੀ ਕੁੱਝ ਆਉਟਲੇਟਾਂ ਵਿਚ ਪਲਾਸਟਿਕ ਪਈਪ ਦੀ ਜਗ੍ਹਾ ਕਾਗਜ਼ ਤੋਂ ਬਣੀ ਪਈਪ ਦਾ ਪ੍ਰੀਖਣ ਕਰੇਗੀ।

McDonaldMcDonald

ਬਰਗਰ ਅਤੇ ਹੋਰ ਫ਼ਾਸਟਫੂਡ ਚੇਨ ਚਲਾਉਣ ਵਾਲੀ ਕੰਪਨੀਆਂ ਨੂੰ ਪਲਾਸਟਿਕ ਪਈਪ ਦੀ ਵਰਤੋਂ ਨੂੰ ਲੈ ਕੇ ਉਪਭੋਗਤਾਵਾਂ ਅਤੇ ਵਾਤਾਵਰਣ ਕਰਮਚਾਰੀਆਂ ਤੋਂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪਲਾਸਟਿਕ ਪਈਪ ਦੀ ਵਰਤੋਂ ਨੂੰ ਬੰਦ ਕਰਨ ਦਾ ਦਬਾਅ ਬਣਾ ਰਹੇ ਹਨ ਕਿਉਂਕਿ ਇਹ ਅੰਤ ਵੇਲੇ ਸਮੁਦਰ ਵਿਚ ਪਹੁੰਚ ਕੇ ਸਮੁਦਰੀ ਕੱਛੂਕੁੰਮੇ, ਪੰਛੀ ਅਤੇ ਹੋਰ ਸਮੁਦਰੀ ਜੀਵਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। 

McDonaldMcDonald

ਮੈਕਡੋਨਲਡ ਨੇ ਹਾਲਾਂਕਿ ਇਹ ਦੱਸਣ ਤੋਂ ਮਨਾ ਕਰ ਦਿਤਾ ਹੈ ਕਿ ਉਹ ਅਮਰੀਕਾ ਵਿਚ ਕਿਸ ਤਰ੍ਹਾਂ ਦੀ ਪਾਈਪ ਦਾ ਪ੍ਰੀਖਣ ਕਰਨ ਜਾ ਰਹੀ ਹੈ। ਉਸ ਨੇ ਬਸ ਇੰਨਾ ਕਿਹਾ ਕਿ ਪਾਈਪ ਟਿਕਾਊ ਹੱਲ ਹੋਵੇਗਾ। ਮੈਕਡੋਨਲਡ ਦੇ ਅਮਰੀਕਾ ਵਿਚ 14 ਹਜ਼ੲਾਰ ਤੋਂ ਜ਼ਿਆਦਾ ਅਤੇ ਬ੍ਰੀਟੇਨ ਅਤੇ ਆਇਰਲੈਂਡ ਵਿਚ ਲਗਭੱਗ 1,360 ਰੈਸਟ੍ਰਾਂ ਹਨ।

McDonaldMcDonald

ਕੰਪਨੀ ਬ੍ਰੀਟੇਨ ਅਤੇ ਆਇਰਲੈਂਡ ਵਿਚ ਪਲਾਸਟਿਕ ਪਾਈਪ ਨੂੰ ਕਾਗਜ਼ ਤੋਂ ਬਣੇ ਪਾਈਪ ਨਾਲ ਸਥਾਨਾਪਤਰ ਕਰਨ ਦੀ ਸ਼ੁਰੂਆਤ ਕਰੇਗੀ ਅਤੇ ਅਗਲੇ ਸਾਲ ਤਕ ਇਸ ਨੂੰ ਪੂਰਾ ਕਰ ਲਵੇਗੀ। ਕੰਪਨੀ ਦੀ ਯੋਜਨਾ ਵਿਕਲਪਿਕ ਕਾਗਜ਼ ਦਾ ਪ੍ਰੀਖਣ ਫ਼ਰਾਂਸ, ਸਵੀਡਨ ਅਤੇ ਨਾਰਵੇ ਦੇ ਰੈਸਟ੍ਰਾਂ ਵਿਚ ਵੀ ਕਰਨ ਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement