
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਵੈਬਸਾਈਟ ਤੋਂ ਇਲਾਵਾ ਹੋਰ ਸ੍ਰੋਤਾਂ ਤੋਂ ਪ੍ਰਾਪਤ ਭਰਤੀ ਨਾਲ ਜੁੜੀਆਂ ਸੂਚਨਾਵਾਂ
ਮੁੰਬਈ, : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਵੈਬਸਾਈਟ ਤੋਂ ਇਲਾਵਾ ਹੋਰ ਸ੍ਰੋਤਾਂ ਤੋਂ ਪ੍ਰਾਪਤ ਭਰਤੀ ਨਾਲ ਜੁੜੀਆਂ ਸੂਚਨਾਵਾਂ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਕੁਝ ਸ਼ਰਾਰਤੀ ਤੱਤ ਆਰ.ਬੀ.ਆਈ. ਦੇ ਅਧਿਕਾਰੀਆਂ ਦੇ ਰੂਪ 'ਚ ਖ਼ੁਦ ਨੂੰ ਪੇਸ਼ ਕਰ ਕੇ ਫ਼ਰਜ਼ੀ ਈ-ਮੇਲ ਭੇਜ ਰਹੇ ਹਨ।
ਆਰ.ਬੀ.ਆਈ. ਨੇ ਬਿਆਨ 'ਚ ਸਪੱਸ਼ਟ ਕੀਤਾ ਕਿ ਸੱਭ ਭਰਤੀ ਸੂਚਨਾਵਾਂ ਸਿਰਫ਼ ਆਰ.ਬੀ.ਆਈ. ਦੀ ਵੈਬਸਾਈਟ ਰਾਹੀਂ ਹੀ ਪ੍ਰਸਾਰਤ ਕੀਤੀਆਂ ਜਾਂਦੀਆਂ ਹਨ। ਬੈਂਕ ਨੇ ਕਿਹਾ ਕਿ ਆਰ.ਬੀ.ਆਈ. 'ਚ ਭਰਤੀ ਨਾਲ ਜੁੜੀਆਂ ਜਾਣਕਾਰੀਆਂ ਦੀ ਮਾਮਲੇ 'ਚ ਕਿਸੇ ਹੋਰ ਸਰੋਤ ਤੋਂ ਪ੍ਰਾਪਤ ਜਾਣਕਾਰੀਆਂ ਸਬੰਧੀ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। (ਏਜੰਸੀ)