
ਨਿਵੇਸ਼ ਗਤੀਵਿਧੀਆਂ 'ਚ ਸੁਧਾਰ ਦੇ ਹਨ ਸਪੱਸ਼ਟ ਸੰਕੇਤ: ਆਰ.ਬੀ.ਆਈ. ਗਵਰਨਰ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਵਿੱਤੀ ਸਾਲ 2017-18 'ਚ ਮਜ਼ਬੂਤ ਪ੍ਰਦਰਸ਼ਲ ਕੀਤਾ ਅਤੇ ਚਾਲੂ ਵਿੱਤੀ ਸਾਲ 'ਚ ਆਰਥਕ ਵਿਕਾਸ ਹੋਰ ਤੇਜ਼ ਹੋਣ ਦੀ ਉਮੀਦ ਹੈ। ਪਟੇਲ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੂੰ ਨਿਰਮਾਣ ਖੇਤਰ 'ਚ ਤੇਜ਼ੀ, ਵਿਕਰੀ 'ਚ ਇਜ਼ਾਫ਼ਾ, ਸੇਵਾ ਖੇਤਰ ਦੇ ਮਜ਼ਬੂਤ ਪ੍ਰਦਰਸ਼ਨ ਅਤੇ ਖੇਤੀਬਾੜੀ ਅਤੇ ਫ਼ਸਲ ਦੇ ਰੀਕਾਰਡ ਪੱਧਰ 'ਤੇ ਹੋਣ ਨਾਲ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2017-18'ਚ ਰੀਅਲ ਜੀ.ਡੀ.ਪੀ. ਇਕ ਸਾਲ ਪਹਿਲਾਂ ਦੇ ਮੁਕਾਬਲੇ 7.1 ਫ਼ੀ ਸਦੀ ਤੋਂ ਕੁਝ ਹੇਠਾਂ ਆ ਕੇ 6.6 ਫ਼ੀ ਸਦੀ 'ਤੇ ਆ ਗਈ ਪਰ ਦੂਜੀ ਛਿਮਾਹੀ 'ਚ ਨਿਵੇਸ਼ ਦੀ ਮੰਗ ਵਧਣ ਨਾਲ ਅਰਥ ਵਿਵਸਥਾ 'ਚ ਮਜ਼ਬੂਤੀ ਪਰਤ ਆਈ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ 2017-18 'ਚ ਮਜ਼ਬੂਤ ਪ੍ਰਦਰਸ਼ਨ ਕੀਤਾ।ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਨਵੰਬਰ 2016 'ਚ ਉਪਭੋਗਤਾ ਮੁੱਲ ਅਧਾਰਤ ਮਹਿੰਗਾਈ ਦਰ ਆਮ ਦਰ ਤੋਂ 4 ਫ਼ੀ ਸਦੀ ਤੋਂ ਹੇਠ ਰਹੀ। ਉਂਜ ਸਬਜ਼ੀਆਂ ਦੀਆਂ ਕੀਮਤਾਂ ਅਚਾਨਕ ਵਧਣ ਨਾਲ ਦਸੰਬਰ 'ਚ ਮਹਿੰਗਾਈ ਦਰ ਵਧ ਕੇ 5.2 ਫ਼ੀ ਸਦੀ 'ਤੇ ਪਹੁੰਚ ਗਈ ਹੈ। ਮਾਰਚ 'ਚ ਇਹ ਡਿੱਗ ਕੇ 4.3 ਫ਼ੀ ਸਦੀ 'ਤੇ ਆ ਗਈ ਸੀ।
rbi
ਉਨ੍ਹਾਂ ਕਿਹਾ ਕਿ ਕਈ ਕਾਰਨ ਸਾਲ 2018-19 ਵਾਧਾ ਦਰ 'ਚ ਤੇਜੀ ਲਿਆਉਣ 'ਚ ਮਦਦਗਾਰ ਰਹਿਣਗੇ। ਸਪੱਸ਼ਟ ਸੰਕੇਤ ਹੈ ਕਿ ਹੁਣ ਨਿਵੇਸ਼ ਗਤੀਵਿਧੀਆਂ 'ਚ ਸੁਧਾਰ ਵਧਿਆ ਰਹੇਗਾ। ਪਟੇਲ ਨੇ ਕਿਹਾ ਕਿ ਵਿਸ਼ਵੀ ਮੰਗ 'ਚ ਸੁਧਾਰ ਹੋਇਆ ਹੈ, ਜਿਸ ਨਾਲ ਨਿਰਯਾਤ ਅਤੇ ਨਵੇਂ ਨਿਵੇਸ਼ ਨੂੰ ਹੁੰਗਾਰਾ ਮਿਲੇਗਾ ਅਤੇ ਵਿੱਤੀ ਸਾਲ 2018-19 'ਚ ਜੀ.ਡੀ.ਪੀ. ਵਧ ਕੇ 7.4 ਫ਼ੀ ਸਦੀ ਰਹਿਣ ਦੀ ਉਮੀਦ ਹੈ।ਪਟੇਲ ਨੇ ਕਿਹਾ ਕਿ ਨਵੰਬਰ 2016 ਤੋਂ ਉਪਭੋਗਤਾ ਮੁੱਲ ਅਧਾਰਤ ਮੁਦਰਾ ਸਫ਼ੀਤੀ ਆਮ ਤੌਰ 'ਤੇ 4 ਫ਼ੀ ਸਦੀ ਦੀ ਮਿਆਦ ਦੇ ਟੀਚੇ ਤੋਂ ਹੇਠਾਂ ਹੀ ਰਹੀ। ਹਾਲਾਂ ਕਿ ਸਬਜੀਆਂ ਦੀਆਂ ਕੀਮਤਾਂ ਨਾਲ ਅਚਾਨਕ ਤੇਜੀ ਕਾਰਨ ਦਸੰਬਰ 'ਚ ਮੁਦਰਾਸਫ਼ੀਤੀ ਚੜ੍ਹ ਕੇ 5.2 ਫ਼ੀ ਸਦੀ 'ਤੇ ਪਹੁੰਚ ਗਈ ਸੀ, ਜੋ ਕਿ ਡਿੱਗ ਕੇ ਮਾਰਚ 'ਚ 4.3 ਫ਼ੀ ਸਦੀ 'ਤੇ ਆ ਗਈ ਹੈ। ਉਨ੍ਹਾਂ ਭਰੋਸਾ ਦਿਤਾ ਕਿ ਸਰਕਾਰ ਵਿੱਤੀ ਮੋਰਚੇ 'ਤੇ ਸੂਝਬੂਝ ਨਾਲ ਚੱਲਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਟੈਕਸ ਮਾਲੀਆ 'ਚ ਤੇਜੀ ਅਤੇ ਸਬਸਿਡੀ ਦੇ ਅਨੁਕੂਲ ਹੋਣ ਕਾਰਨ ਸਰਕਾਰ ਸਕਲ ਘਰੇਲੂ ਘਾਟੇ ਨੂੰ ਘੱਟ ਕਰ ਕੇ 2017-18 'ਚ ਜੀ.ਡੀ.ਪੀ. ਦੇ 3.5 ਫ਼ੀ ਸਦੀ 'ਤੇ ਲੈ ਆਈ ਹੈ। (ਏਜੰਸੀ)