ਨੋਟਬੰਦੀ ਅਸਲ 'ਚ ਹੋਈ ਬੇਅਸਰ, ਆਰ.ਬੀ.ਆਈ. ਨੇ ਅਪਣੀ ਰੀਪੋਰਟ 'ਚ ਮੰਨਿਆ
Published : Apr 27, 2018, 6:56 pm IST
Updated : Apr 27, 2018, 6:56 pm IST
SHARE ARTICLE
RBI
RBI

ਭਾਰਤ 'ਚ ਨੋਟਬੰਦੀ ਅਸਲ 'ਚ ਹੀ ਬੇਅਸਰ ਹੋ ਗਈ ਹੈ। ਆਰ.ਬੀ.ਆਈ. ਦੇ ਤਾਜ਼ਾ ਅੰਕੜਿਆਂ ਤਾਂ ਇਹੀ ਸਥਿਤੀ ਬਿਆਨ ਕਰ ਰਹੇ ਹਨ। ਰਿਜ਼ਰਵ ਬੈਂਕ ਦੀ ਰੀਪੋਰਟ ਮੁਤਾਬਕ ਲੋਕ...

ਨਵੀਂ ਦਿੱਲੀ, 27 ਅਪ੍ਰੈਲ : ਭਾਰਤ 'ਚ ਨੋਟਬੰਦੀ ਅਸਲ 'ਚ ਹੀ ਬੇਅਸਰ ਹੋ ਗਈ ਹੈ। ਆਰ.ਬੀ.ਆਈ. ਦੇ ਤਾਜ਼ਾ ਅੰਕੜਿਆਂ ਤਾਂ ਇਹੀ ਸਥਿਤੀ ਬਿਆਨ ਕਰ ਰਹੇ ਹਨ। ਰਿਜ਼ਰਵ ਬੈਂਕ ਦੀ ਰੀਪੋਰਟ ਮੁਤਾਬਕ ਲੋਕ ਬੈਂਕਾਂ ਤ ਪੈਸਾ ਕਢਵਾ ਤਾਂ ਰਹੇ ਹਨ ਪਰ ਉਸ ਨੂੰ ਖਰਚ ਨਹੀਂ ਕਰ ਰਹੇ। ਦੂਜੇ ਸ਼ਬਰਾਂ 'ਚ ਕਿਹਾ ਜਾਵੇ ਤਾਂ ਲੋਕ ਇ ਵਾਰ ਮੁੜ ਕਰੰਸੀ ਜਮ੍ਹਾਂਖੋਰੀ ਕਰ ਰਹੇ ਹਨ। ਲੋਕ ਬੈਂਕਾਂ ਦੀ ਬਜਾਏ ਘਰਾਂ 'ਚ ਪੈਸਾ ਰੱਖਣ ਨੂੰ ਜ਼ਿਆਦਾ ਸੁਰਖਿਅਤ ਜ਼ਰੀਆ ਮੰਨ ਰਹੇ ਹਨ। ਦੂਜੇ ਪਾਸੇ ਰਿਜ਼ਰਵ ਬੈਂਕ ਨੇ ਅਪਣੀ ਰੀਪੋਰਟ 'ਚ ਕਿਹਾ ਹੈ ਕਿ ਦੇਸ਼ 'ਚ ਏ.ਟੀ.ਐਮਜ਼ ਨੂੰ ਭਰਨ ਲਈ ਰਿਜ਼ਰਵ ਬੈਂਕ ਅਪਣੀਆਂ ਨੋਟ ਛਾਪਣ ਦੀਆਂ ਪ੍ਰੈਸਾਂ 'ਚ ਛਪਾਈ ਦਾ ਕੰਮ ਤੇਜੀ ਨਾਲ ਵਧਾ ਚੁਕਾ ਹੈ।

RBIRBI

ਜਾਣਕਾਰਾਂ ਮੁਤਾਬਕ ਏ.ਟੀ.ਐਮ. ਤੋਂ ਪੈਸਾ ਕਢਵਾਉਣ ਤੋਂ ਬਾਅਦ ਪੈਸਾ ਬਾਜ਼ਾਰ 'ਚ ਆਉਣ 'ਚ ਸਮਾਂ ਲਗਦਾ ਹੈ। ਅਜਿਹੇ 'ਚ ਆਰ.ਬੀ.ਆਈ. ਦੀ ਹਫ਼ਤਾਵਰੀ ਰੀਪੋਰਟ ਤੋਂ ਨਕਦੀ ਜਮ੍ਹਾਂ ਹੋਣ ਦੀ ਗੱਲ ਦੀ ਪੁਸ਼ਟੀ ਤਾਂ ਨਹੀਂ ਹੋ ਸਕਦੀ ਪਰ ਇਹ ਇਕ ਰੁਝਾਨ ਵੱਲ ਜ਼ਰੂਰ ਖ਼ੁਲਾਸਾ ਕਰਦਾ ਹੈ ਕਿ ਹੁਣ ਭਾਰਤ 'ਚ ਲੋਕ ਮੁੜ ਨਕਦੀ ਜਮ੍ਹਾਂ ਕਰਨ 'ਤੇ ਜ਼ੋਰ ਦੇਣ ਲੱਗੇ ਹਨ। ਆਰ.ਬੀ.ਆਈ. ਵਲੋਂ ਜਾਰੀ ਡੈਟਾ 'ਤੇ ਨਜ਼ਰ ਰੱਖੀਏ ਤਾਂ 20 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ 'ਚ ਬੈਂਕਾਂ ਤੋਂ 16,340 ਕਰੋੜ ਰੁਪਏ ਕਢਵਾਏ ਗਏ। 

DemonetisationDemonetisation

ਅਪ੍ਰੈਲ ਦੇ ਪਹਿਲੇ ਤਿੰਨ ਹਫ਼ਤਿਆਂ 'ਚ ਕੁਲ 59,520 ਕਰੋੜ ਰੁਪਏ ਕਢਵਾਏ ਗਏ। ਜਨਵਰੀ-ਮਾਰਚ ਤਿਮਾਹੀ 'ਚ ਕੁਲ 1.4 ਲੱਖ ਕਰੋੜ ਰੁਪਏ ਕਢਵਾਏ ਗਏ ਜੋ 2016 ਦੀ ਇਸੇ ਤਿਮਾਹੀ ਤੋਂ 27 ਫ਼ੀ ਸਦੀ ਜ਼ਿਆਦਾ ਹੈ। 20 ਅਪ੍ਰੈਲ ਤਕ ਕਰੰਸੀ ਸਰਕੁਲੇਸ਼ਨ 18.9 ਲੱਖ ਕਰੋੜ ਰੁਪਏ ਹੈ। ਇਹ ਅਕਤੂਬਰ 2017 ਤੋਂ 18.9 ਫ਼ੀ ਸਦੀ ਜ਼ਿਆਦਾ ਹੈ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਤੋਂ ਕਰੰਸੀ ਸਰਕੁਲੇਸ਼ਨ 'ਚ ਤੇਜੀ ਆਈ ਹੈ।

ATMATM

ਜ਼ਿਕਰਯੋਗ ਹੈ ਕਿ ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਕੁਝ ਪ੍ਰਮੁੱਖ ਸੂਬਿਆਂ ਜਿਵੇਂ, ਬਿਹਾਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ 'ਚ ਏ.ਟੀ.ਐਮਜ਼ ਤੋਂ ਨਕਦੀ ਖ਼ਤਮ ਹੋਣ ਦੀਆਂ ਖ਼ਬਰਾਂ ਆਈਆਂ ਸਨ। ਨਾਲ ਹੀ ਦੇਸ਼ ਦੇ ਦੂਜੇ ਹਿੱਸਿਆਂ ਤੋਂ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ। ਇਸ ਤੋਂ ਬਾਅਦ ਤੁਰਤ ਹਰਕਤ 'ਚ ਆਉਂਦੇ ਹੋਏ ਆਰ.ਬੀ.ਆਈ. ਨੇ ਕਰੰਸੀ ਸਪਲਾਈ ਵਧਾ ਦਿਤੀ ਸੀ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ ਕਰਨਾਟਕ ਅਤੇ ਤੇਲੰਗਾਨਾ 'ਚ ਛਾਪੇਮਾਰੀ ਵੀ ਕੀਤੀ ਸੀ।  (ਏਜੰਸੀ)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement