ਤੇਲ ਦੀਆਂ ਸਸਤੀਆਂ ਕੀਮਤਾਂ ਲਈ ਪਟਰੌਲੀਅਮ ਮੰਤਰੀ ਹਰਦੀਪ ਪੁਰੀ ਨੇ ਯੂਏਈ ਨਾਲ ਰਾਬਤਾ ਕੀਤਾ
Published : Jul 15, 2021, 8:49 am IST
Updated : Jul 15, 2021, 8:49 am IST
SHARE ARTICLE
Petroleum Minister Hardeep Puri has approached the UAE for cheaper oil prices
Petroleum Minister Hardeep Puri has approached the UAE for cheaper oil prices

ਦੇਸ਼ ਦੇ ਡੇਢ ਦਰਜਨ ਤੋਂ ਵੱਧ ਸੂਬਿਆਂ ’ਚ ਪਟਰੌਲ 100 ਤੋਂ ਪਾਰ

ਨਵੀਂ ਦਿੱਲੀ : ਭਾਰਤ ਵਿਚ ਤੇਲ ਦੀਆਂ ਕੀਮਤਾਂ ਦੇ ਰਿਕਾਰਡ ਉਚਾਈ ’ਤੇ ਪਹੁੰਚਣ ਵਿਚਾਲੇ ਦੇਸ਼ ਦੇ ਪਟਰੌਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਗਾਹਕਾਂ ਲਈ ਕੀਮਤਾਂ ਨੂੰ ਘੱਟ ਕਰਨ ਦੀ ਲੋੜ ’ਤੇ ਜ਼ੋਰ ਦਿਤਾ ਹੈ। ਇਸ ਉਦੇਸ਼ ਨਾਲ ਉਨ੍ਹਾਂ ਨੇ ਤੇਲ ਉਤਪਾਦਕ ਦੇਸ਼ਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਤਾ ਹੈ।

Air India and Hardeep PuriAir India and Hardeep Puri

ਪੁਰੀ ਨੇ ਪਿਛਲੇ ਹਫ਼ਤੇ ਕਤਰ ਦੇ ਊਰਜਾ ਮੰਤਰੀ ਨੂੰ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਨੇ ਬੁਧਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਪਣੇ ਹਮਰੁਤਬਾ ਸੁਤਾਨ ਅਹਿਮਦ ਅਲ ਜਾਬੇਰ ਨਾਲ ਗੱਲ ਕੀਤੀ। ਪੁਰੀ ਨੇ ਟਵਿਟਰ ’ਤੇ ਲਿਖਿਆ,‘‘ਅਸੀਂ ਗਾਹਕਾਂ ਲਈ ਹੋਰ ਸਸਤੀ ਕੀਮਤ ਦੀ ਵਿਵਸਥਾ ਕਰਨ ਦੇ ਉਦੇਸ਼ ਨਾਲ ਊਰਜਾ ਖੇਤਰ ਦੇ ਦੂਜੇ ਪੂਰਤੀਕਾਰਾਂ ਵਿਚ ਸਥਿਰਤਾ, ਯਕੀਨੀ ਅਤੇ ਵਿਹਾਰਕ ਭਾਵਨਾ ਲਿਆਉਣ ਲਈ ਯੂਏਈ ਅਤੇ ਹੋਰ ਮਿੱਤਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਅਪਣੀ ਇੱਤਾ ਪ੍ਰਗਟਾਈ।’’

Hardeep PuriHardeep Puri

 ਮੰਗ ਵਿਚ ਸੁਧਾਰ ਨਾਲ ਤੇਲ ਦੀਆਂ ਆਲਮੀ ਕੀਮਤਾਂ ਵਿਚ ਫਿਰ ਤੇਜ਼ੀ ਆਉਣ ਕਾਰਨ ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰਿਕਾਰਡ ਪੱਧਰ ਦਾ ਵਾਧਾ ਹੋਇਆ ਹੈ। ਮਈ ਵਿਚ ਆਲਮੀ ਕੀਮਤਾਂ ਡਿੱਗ ਗਈਆਂ ਸਨ। ਦੇਸ਼ ਦੇ ਡੇਢ ਦਰਜਨ ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪਟਰੌਲ ਨੇ ਸੈਂਕੜਾ ਪਾਰ ਕਰ ਲਿਆ ਹੈ, ਜਦੋਂਕਿ ਰਾਜਸਥਾਨ ਅਤੇ ਉੜੀਸਾ ਵਿਚ ਤਾਂ ਡੀਜ਼ਲ ਨੇ ਵੀ ਸੈਂਕੜਾ ਲਗਾਇਆ ਹੈ। 

Petrol DieselPetrol Diesel

ਪੁਰੀ ਨੇ ਕਿਹਾ,‘‘ਯੂਏਈ ਦੇ ਉਦਯੋਗ ਅਤੇ ਉੱਨਤ ਤਕਨੀਕ ਮੰਤਰੀ ਅਤੇ ਐਡਨਾਕ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ ਅਤੇ ਗਰੁੱਪ ਸੀਈਉ ਡਾ. ਸੁਲਤਾਨ ਅਹਿਮਦ ਅਲ ਜਾਬੇਰ ਨਾਲ ਫ਼ੋਨ ’ਤੇ ਗੱਲਬਾਤ ਹੋਈ।’’ ਉਨ੍ਹਾਂ ਕਿਹਾ ਕਿ ਅਸੀਂ ਭਾਰਤ ਅਤੇ ਯੂਏਈ ਦੀ ਗਤੀਸ਼ੀਲ ਦੁਵੱਲੀ ਰਣਨੀਤਕ ਊਰਜਾ ਸਾਂਝ ਵਿਚ ਨਵੀਂ ਊਰਜਾ ਭਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement