
ਅਕਤੂਬਰ ਵਿਚ ਹੋਣ ਵਾਲੀ ਫਲੈਗਸ਼ਿਪ ਬਿਗ ਬਿਲੀਅਨ ਡੇਜ਼ ਸੇਲ (Big Billion Days Sale) ਤੋਂ ਪਹਿਲਾਂ ਲਗਭਗ 70,000 ਲੋਕਾਂ ਨੂੰ ਦਿੱਤੀ ਜਾਵੇਗੀ ਨੌਕਰੀ
ਨਵੀਂ ਦਿੱਲੀ: ਪ੍ਰਸਿੱਧ ਈ-ਕਾਮਰਸ ਕੰਪਨੀ ਫਲਿਪਕਾਰਟ ਤਿਉਹਾਰਾਂ ਦੇ ਸੀਜ਼ਨ ਵਿਚ ਇਕ ਵੱਡੀ ਖੁਸ਼ਖ਼ਬਰੀ ਲੈ ਕੇ ਆ ਰਹੀ ਹੈ। ਦਰਅਸਲ ਫਲਿਪਕਾਰਟ ਵੱਲੋਂ ਤਿਉਹਾਰੀ ਸੀਜ਼ਨ ਦੀ ਵਿਕਰੀ ਅਤੇ ਅਕਤੂਬਰ ਵਿਚ ਹੋਣ ਵਾਲੀ ਫਲੈਗਸ਼ਿਪ ਬਿਗ ਬਿਲੀਅਨ ਡੇਜ਼ ਸੇਲ (Big Billion Days Sale) ਤੋਂ ਪਹਿਲਾਂ ਲਗਭਗ 70,000 ਲੋਕਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
Flipkart
ਮੰਗਲਵਾਰ ਨੂੰ ਕੰਪਨੀ ਨੇ ਦੱਸਿਆ ਕਿ ਇਸ ਸਾਲ ਫਲਿਪਕਾਰਟ ਲੋਕਾਂ ਨੂੰ ਅਪਣੀ ਸਪਲਾਈ ਚੇਨ ਵਿਚ ਨਿਯੁਕਤ ਕਰੇਗਾ। ਇਸ ਦੇ ਨਾਲ ਹੀ ਲੱਖਾਂ ਹੀ ਇਨਡਾਇਰੈਕਟ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਖ਼ਾਸ ਗੱਲ ਇਹ ਹੈ ਕਿ ਫਲਿਪਕਾਰਟ ਨੌਜਵਾਨਾਂ ਨੂੰ ਨਿਯੁਕਤ ਕਰਨ ਤੋਂ ਬਾਅਦ ਉਹਨਾਂ ਨੂੰ ਸਿਖਲਾਈ ਵੀ ਦੇ ਰਿਹਾ ਹੈ।
FlipKart
ਇਸ ਦੇ ਲਈ ਕਲਾਸ ਰੂਮ ਅਤੇ ਡਿਜ਼ੀਟਲ ਕਰਮਚਾਰੀਆਂ ਨੂੰ ਟਰੇਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਲਿਪਕਾਰਟ ਗਾਹਕ ਸਰਵਿਸ, ਡਿਲੀਵਰੀ, ਇੰਸਟਾਲੇਸ਼ਨ ਅਤੇ ਸੁਰੱਖਿਆ ਤੇ ਸੈਨੀਟਾਈਜ਼ੇਸ਼ਨ ਦੇ ਉਪਾਅ ਦੇ ਨਾਲ ਉਪਕਰਣਾਂ, ਪੀਓਐਸ ਮਸ਼ੀਨਾਂ, ਸਕੈਨਰ, ਵੱਖ-ਵੱਖ ਮੋਬਾਈਲ ਐਪਲੀਕੇਸ਼ਨ ਅਤੇ ਈਆਰਪੀਐਸ ਦੀ ਟ੍ਰੇਨਿੰਗ ਵੀ ਕਰਵਾਈ ਜਾ ਰਹੀ ਹੈ।
Jobs
ਇਸ ਪ੍ਰੀਖਣ ਵਿਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਦੇ ਹੁਨਰ ਵਿਚ ਵਾਧਾ ਹੋਵੇਗਾ, ਜਿਸ ਨਾਲ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਈ-ਕਾਮਰਸ ਉਦਯੋਗ ਵਿਚ ਨੌਕਰੀ ਪਾਉਣ ਵਿਚ ਲੋਕਾਂ ਨੂੰ ਮਦਦ ਮਿਲੇਗੀ ਅਤੇ ਉਹਨਾਂ ਦਾ ਭਵਿੱਖ ਸੁਧਰ ਜਾਵੇਗਾ।
Amazon
ਐਮਾਜ਼ੋਨ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੌਕਰੀਆਂ
ਐਮਾਜ਼ੋਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਨਲਾਈਨ ਆਡਰ ਵਿਚ ਵਾਧੇ ਦੇ ਨਾਲ ਹੋਰ 100,000 ਲੋਕਾਂ ਨੂੰ ਨਿਯੁਕਤ ਕਰੇਗਾ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ 1,75,000 ਲੋਕਾਂ ਨੂੰ ਨੌਕਰੀ ਦਿੱਤੀ ਸੀ।