
ਆਲਮੀ ਬਾਜ਼ਾਰ ’ਚ 4200 ਡਾਲਰ ਪ੍ਰਤੀ ਔਂਸ ਤੋਂ ਟੱਪੀ ਕੀਮਤ
ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਤੀਜੇ ਸੈਸ਼ਨ ਦੀ ਤੇਜ਼ੀ ਨਾਲ 1,000 ਰੁਪਏ ਦਾ ਵਾਧਾ ਹੋਇਆ ਅਤੇ ਕੀਮਤ 1,31,800 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸਥਾਨਕ ਸਰਾਫਾ ਬਾਜ਼ਾਰ ’ਚ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 1,000 ਰੁਪਏ ਵਧ ਕੇ 1,31,200 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰੀਕਾਰਡ ਪੱਧਰ ਉਤੇ ਪਹੁੰਚ ਗਿਆ। ਹਾਲਾਂਕਿ, ਚਾਂਦੀ ਦੀਆਂ ਕੀਮਤਾਂ ਰੀਕਾਰਡ ਪੱਧਰ ਤੋਂ ਪਿੱਛੇ ਹਟ ਗਈਆਂ, ਜਿਸ ਨਾਲ 3,000 ਰੁਪਏ ਦੀ ਗਿਰਾਵਟ ਨਾਲ 1,82,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਉਤੇ ਆ ਗਈ।