ਹੁਣੇ ਹੁਣੇ ਮੁੰਬਈ ਤੋਂ ਆਈ ਖ਼ਬਰ, ਟ੍ਰੇਨਾਂ ਵਿਚ ਮਿਲਣ ਵਾਲਾ ਭੋਜਨ ਹੋਰ ਵੀ ਹੋਇਆ ਮਹਿੰਗਾ 
Published : Nov 15, 2019, 10:54 am IST
Updated : Nov 15, 2019, 10:54 am IST
SHARE ARTICLE
4 months later you have to pay more for your tea and meals on trains
4 months later you have to pay more for your tea and meals on trains

ਜਾਣੋ, ਭੋਜਨ, ਨਾਸ਼ਤੇ ਅਤੇ ਚਾਹ ਦੀਆਂ ਨਵੀਆਂ ਕੀਮਤਾਂ 

ਮੁੰਬਈ: ਹੁਣ ਰੇਲ ਯਾਤਰਾ ਕਰਨ ਤੇ ਚਾਹ, ਨਾਸ਼ਤਾ ਅਤੇ ਭੋਜਨ ਲਈ ਜ਼ਿਆਦਾ ਖਰਚ ਕਰਨ ਨੂੰ ਤਿਆਰ ਰਹੋ। ਰੇਲਵੇ ਬੋਰਡ ਵਿਚ ਸੈਰ-ਸਪਾਟਾ ਅਤੇ ਖਾਣ-ਪੀਣ ਵਿਭਾਗ ਦੇ ਨਿਦੇਸ਼ਕ ਵੱਲੋਂ ਜਾਰੀ ਸਰਕੁਲਰ ਤੋਂ ਪਤਾ ਚੱਲਿਆ ਹੈ ਕਿ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋਂ ਟ੍ਰੇਨਾਂ ਵਿਚ ਚਾਹ, ਨਾਸ਼ਤਾ ਅਤੇ ਖਾਣਾ ਮਹਿੰਗੇ ਹੋਣ ਜਾ ਰਹੇ ਹਨ। ਇਹਨਾਂ ਟ੍ਰੇਨਾਂ ਦੀ ਟਿਕਟ ਲੈਂਦੇ ਸਮੇਂ ਚਾਹ, ਨਾਸ਼ਤਾ ਅਤੇ ਖਾਣ ਦਾ ਪੈਸਾ ਵੀ ਦੇਣਾ ਪੈਂਦਾ ਹੈ।

EatEatਉੱਥੇ ਹੀ ਦੂਜੀਆਂ ਟ੍ਰੇਨਾਂ ਵਿਚ ਵੀ ਯਾਤਰੀਆਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਰਾਜਧਾਨੀ, ਦੁਰੰਤੋਂ ਅਤੇ ਸ਼ਤਾਬਦੀ ਟ੍ਰੇਨਾਂ ਲਈ ਲਾਗੂ ਨਵੀਆਂ ਦਰਾਂ ਮੁਤਾਬਕ ਸੈਕੰਡ ਏਸੀ ਦੇ ਯਾਤਰੀਆਂ ਨੂੰ ਚਾਹ ਲਈ ਹੁਣ  10 ਰੁਪਏ ਦੀ ਥਾਂ 20 ਰੁਪਏ ਜਦਕਿ ਸਲੀਪਰ ਕਲਾਸ ਦੇ ਯਾਤਰੀਆਂ ਨੂੰ 15 ਰੁਪਏ ਦੇਣੇ ਪੈਣਗੇ। ਦੁਰੰਤੋ ਦੇ ਸਲੀਪਰ ਕਲਾਸ ਵਿਚ ਨਾਸ਼ਤਾ ਜਾਂ ਖਾਣਾ ਪਹਿਲਾਂ 80 ਰੁਪਏ ਦਾ ਮਿਲਦਾ ਸੀ ਜੋ 120 ਰੁਪਏ ਹੋ ਜਾਵੇਗਾ।

EatEat ਉੱਥੇ ਹੀ ਸ਼ਾਮ ਦੀ ਚਾਹ ਦੀ ਕੀਮਤ 20 ਤੋਂ ਵਧ ਕੇ 50 ਰੁਪਏ ਹੋਣ ਜਾ ਰਹੀ ਹੈ। ਟਿਕਟਿੰਗ ਸਿਸਟਮ ਵਿਚ ਨਵੇਂ ਮੈਨਿਊ ਅਤੇ ਫੀਸ 15 ਦਿਨ ਵਿਚ ਅਪਡੇਟ ਹੋ ਜਾਣਗੇ ਜਦਕਿ 120 ਦਿਨਾਂ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਦੋਂ ਰਾਜਧਾਨੀ ਦੇ ਫਰਸਟ ਏਸੀ ਕੋਚ ਵਿਚ ਖਾਣਾ 145 ਰੁਪਏ ਦੀ ਥਾਂ 245 ਰੁਪਏ ਵਿਚ ਮਿਲੇਗਾ। ਸੋਧ ਵਾਲੀਆਂ ਦਰਾਂ ਨਾ ਕੇਵਲ ਪ੍ਰੀਮੀਅਮ ਟ੍ਰੇਨਾਂ ਦੇ ਯਾਤਰੀਆਂ ਨੂੰ ਬਲਕਿ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ।

EatEatਰੈਗੁਲਰ ਮੇਲ ਅਤੇ ਐਕਸਪ੍ਰੇਸ ਟ੍ਰੇਨਾਂ ਵਿਚ ਠੀਕ-ਠਾਕ ਸ਼ਾਹਕਾਰੀ ਭੋਜਨ 80 ਰੁਪਏ ਦਾ ਮਿਲੇਗਾ ਜਿਸ ਦੀ ਮੌਜੂਦਾ ਕੀਮਤ 50 ਰੁਪਏ ਹੈ। ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਰੇਲ ਯਾਤਰੀਆਂ ਨੂੰ ਐਗ ਬਿਰਿਆਨੀ 90 ਰੁਪਏ ਜਦਕਿ ਚਿਕਨ ਬਿਰਿਆਨੀ 110 ਰੁਪਏ ਵਿਚ ਮੁਹੱਈਆ ਕਰਵਾਏਗਾ। ਰੈਗੁਲਰ ਟ੍ਰੇਨਾਂ ਵਿਚ 130 ਰੁਪਏ ਦੀ ਕੀਮਤ ਤੇ ਚਿਕਨ ਕੜੀ ਵੀ ਪਰੋਸੀ ਜਾਵੇਗੀ।

EatEatਸ਼ਾਮ ਦੀ ਚਾਹ ਸਵੇਰ ਦੀ ਚਾਹ ਨਾਲੋਂ ਮਹਿੰਗੀ ਹੋਣ ਬਾਰੇ, ਇਕ ਰੇਲਵੇ ਅਧਿਕਾਰੀ ਨੇ ਕਿਹਾ ਕਿ ਭੁੰਨਿਆ ਗਿਰੀਦਾਰ, ਸਨੈਕਸ ਅਤੇ ਮਠਿਆਈਆਂ ਆਦਿ ਸ਼ਾਮ ਦੀ ਚਾਹ ਦੇ ਨਾਲ ਦਿੱਤੀਆਂ ਜਾਣਗੀਆਂ। ਰੇਲਵੇ ਬੋਰਡ ਦੇ ਇੱਕ ਅਧਿਕਾਰੀ ਨੇ ਕੀਮਤਾਂ ਵਧਾਉਣ ਦੇ ਹੱਕ ਵਿਚ ਕਿਹਾ, ‘ਅਸੀਂ ਰੇਲਵੇ ਵਿਚ ਕੈਟਰਿੰਗ ਸੇਵਾ ਦੀ ਗੁਣਵੱਤਾ ਵਿਚ ਸੁਧਾਰ ਕਰਨਾ ਚਾਹੁੰਦੇ ਹਾਂ। ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਆਖ਼ਰੀ ਵਾਰ ਦੀਆਂ ਦਰਾਂ 2014 ਵਿਚ ਬਦਲੀਆਂ ਗਈਆਂ ਸਨ। ਰੇਲਵੇ ਬੋਰਡ ਦੇ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਆਈਆਰਸੀਟੀਸੀ ਦੀ ਬੇਨਤੀ ਅਤੇ ਬੋਰਡ ਦੁਆਰਾ ਗਠਿਤ ਮੈਨ ਐਂਡ ਟੈਰਿਫ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਕੀਮਤਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement