ਚਾਂਦੀ ਦੇ ਭਾਅ ’ਚ 1763 ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ : ਸੋਨੇ ਦੇ ਭਾਅ ਵਿਚ ਅੱਜ 15 ਦਸੰਬਰ ਸੋਮਵਾਰ ਨੂੰ ਆਲਟਾਈਮ ਹਾਈ 'ਤੇ ਪਹੁੰਚ ਗਏ । ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਅੱਜ ਸਵੇਰੇ ਸੋਨਾ 1,33,442 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਜਦਕਿ ਇਸ ਤੋਂ ਬਾਅਦ ਇਸ ਦੇ ਭਾਅ ’ਚ ਥੋੜ੍ਹੀ ਗਿਰਾਵਟ ਆਈ ਅਤੇ ਇਹ 539 ਰੁਪਏ ਵਧ ਕੇ 1,33,249 ਰੁਪਏ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਕੱਲ੍ਹ ਇਹ 1,32,710 ਰੁਪਏ 'ਤੇ ਸੀ।
ਉੱਥੇ ਹੀ, ਚਾਂਦੀ ਦੇ ਭਾਅ ਵਿੱਚ ਅੱਜ ਗਿਰਾਵਟ ਹੈ। 1,763 ਰੁਪਏ ਡਿੱਗ ਕੇ 1,93,417 ਰੁਪਏ ਕਿੱਲੋ ਹੋ ਗਈ ਹੈ। ਇਸ ਤੋਂ ਪਹਿਲਾਂ ਇਹ 1,95,180 ਰੁਪਏ 'ਤੇ ਸੀ। ਇਹ ਇਸ ਦਾ ਆਲਟਾਈਮ ਹਾਈ ਵੀ ਹੈ।
