ਏਅਰ ਇੰਡੀਆ ਨੇ ਦਿੱਲੀ ਤੋਂ ਇਸ ਦੇਸ਼ ਲਈ ਦੁਬਾਰਾ ਸ਼ੁਰੂ ਕੀਤੀ ਹਵਾਈ ਸੇਵਾ
Published : Apr 16, 2018, 11:29 am IST
Updated : Apr 16, 2018, 11:29 am IST
SHARE ARTICLE
Air India
Air India

ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਐਤਵਾਰ ਤੋਂ ਦਿੱਲੀ ਅਤੇ ਪੱਛਮ ਬੰਗਾਲ ਦੇ ਦੁਰਗਾਪੁਰ 'ਚ ਸਿੱਧੀ ਹਵਾਈ ਸੇਵਾ ਫਿਰ ਤੋਂ ਬਹਾਲ ਕਰ ਦਿਤੀ ਗਈ। ਕੰਪਨੀ ਕਰੀਬ 22..

ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਐਤਵਾਰ ਤੋਂ ਦਿੱਲੀ ਅਤੇ ਪੱਛਮ ਬੰਗਾਲ ਦੇ ਦੁਰਗਾਪੁਰ 'ਚ ਸਿੱਧੀ ਹਵਾਈ ਸੇਵਾ ਫਿਰ ਤੋਂ ਬਹਾਲ ਕਰ ਦਿਤੀ ਗਈ। ਕੰਪਨੀ ਕਰੀਬ 22 ਮਹੀਨੇ ਬਾਅਦ ਇਸ ਨੂੰ ਸ਼ੁਰੂ ਕਰ ਰਹੀ ਹੈ। ਏਅਰ ਇੰਡੀਆ ਦੇ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿਤੀ। 

Air IndiaAir India

ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ 122 ਸੀਟਰ ਏਅਰਬਸ ਏ 319 ਜਹਾਜ਼ ਸਵੇਰੇ 8 ਵਜ ਕੇ 25 ਮਿੰਟ 'ਤੇ ਦੁਰਗਾਪੁਰ ਤੋਂ ਰਵਾਨਾ ਹੋਇਆ ਅਤੇ 10 ਵਜ ਕੇ 35 ਮਿੰਟ 'ਤੇ ਦਿੱਲੀ ਪਹੁੰਚਿਆ। ਇਸ ਤੋਂ ਪਹਿਲਾਂ ਉਡ਼ਾਨ ਏਆਈ - 756 ਸਵੇਰੇ 5 ਵਜ ਕੇ 50 ਮਿੰਟ 'ਤੇ ਦਿਲੀ ਤੋਂ ਰਵਾਨਾ ਹੋਈ ਅਤੇ ਸਵੇਰੇ 7 ਵਜ ਕੇ 50 ਮਿੰਟ 'ਤੇ ਦੁਰਗਾਪੁਰ ਪਹੁੰਚੀਆ।

Air IndiaAir India

ਸੂਤਰਾਂ ਮੁਤਾਬਕ, ਦੋਹਾਂ 'ਚ ਮੁਸਾਫਰਾਂ ਦੀ ਸਮਰਥ ਗਿਣਤੀ ਸੀ। ਹਫ਼ਤੇ 'ਚ ਚਾਰ ਦਿਨ ਸੰਚਾਲਤ ਹੋਣ ਵਾਲੀ ਇਸ ਉਡ਼ਾਨ ਲਈ ਕੰਪਨੀ ਆਕਰਸ਼ਕ ਕਿਰਾਏ ਦੀ ਪੇਸ਼ਕਸ਼ ਕਰ ਰਹੀ ਹੈ। ਏਅਰ ਇੰਡੀਆ ਪਹਿਲੀ ਵਿਮਾਨ ਕੰਪਨੀ ਹੈ, ਜਿਸਨੇ ਮਈ 2015 'ਚ ਦੁਰਗਾਪੁਰ ਤੋਂ ਆਵਾਜਾਈ ਸ਼ੁਰੂ ਕੀਤੀ ਸੀ ਪਰ 14 ਜੂਨ 2016 ਨੂੰ ਆਵਾਜਾਈ ਬੰਦ ਕਰ ਦਿਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement