
ਨਿਰਿਆਤਕਾਂ ਅਤੇ ਬੈਂਕਾਂ ਤੋਂ ਅਮਰੀਕੀ ਮੁਦਰਾ ਦੀ ਖ਼ਰੀਦ ਤੋਂ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਰੁਪਏ 27 ਪੈਸੇ ਸੁਧਰ ਕੇ 67.80 ਰੁਪਏ ਪ੍ਰਤੀ ਡਾਲਰ ਹੋ...
ਮੁੰਬਈ, 16 ਮਈ : ਨਿਰਿਆਤਕਾਂ ਅਤੇ ਬੈਂਕਾਂ ਤੋਂ ਅਮਰੀਕੀ ਮੁਦਰਾ ਦੀ ਖ਼ਰੀਦ ਤੋਂ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਰੁਪਏ 27 ਪੈਸੇ ਸੁਧਰ ਕੇ 67.80 ਰੁਪਏ ਪ੍ਰਤੀ ਡਾਲਰ ਹੋ ਗਿਆ।
Rupee
ਕੱਲ ਦੇ ਕਾਰੋਬਾਰੀ ਦਿਨ 'ਚ ਰੁਪਏ 56 ਪੈਸੇ ਡਿੱਗ ਕੇ 16 ਮਹੀਨੇ ਦੇ ਤਾਜ਼ਾ ਹੇਠਲੇ ਪੱਧਰ 68.07 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਹ ਰੁਪਏ ਦੀ 2018 ਦੀ ਦੂਜੀ ਸੱਭ ਤੋਂ ਵੱਡੀ ਗਿਰਾਵਟ ਹੈ।
Rupee
ਕਾਰੋਬਾਰੀਆਂ ਨੇ ਕਿਹਾ ਕਿ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਮਜ਼ਬੂਤੀ ਨੇ ਰੁਪਏ ਦੀ ਤੇਜ਼ੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤਾ ਹੈ।