
ਇਸ ਤਹਿਤ ਪੰਜਾਬ ਨੈਸ਼ਨਲ ਬੈਂਕ (Punjab National Bank)...
ਨਵੀਂ ਦਿੱਲੀ: ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ PNB (Punjab National Bank) ਅਪਣੇ ਗਾਹਕਾਂ ਦੇ ਪੈਸਿਆਂ ਨੂੰ ਸੁਰੱਖਿਅਤ ਰੱਖਣ ਦਾ ਹਰ ਸੰਭਵ ਯਤਨ ਕਰ ਰਿਹਾ ਹੈ। PNB ਗਾਹਕਾਂ ਨੂੰ ਜਾਗਰੂਕ ਕਰਨ ਲਈ ਅਪਣੇ ਸੋਸ਼ਲ ਅਕਾਉਂਟ ਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਦਾ ਹੈ ਤਾਂ ਕਿ ਗਾਹਕ ਜਾਗਰੂਕ ਹੋਣ ਅਤੇ ਕਿਸੇ ਫ੍ਰਾਡ ਵਿਚ ਫਸਣ ਤੋਂ ਬਚ ਸਕਣ।
PNB
ਹਾਲ ਹੀ ਵਿਚ PNB ਨੇ ਚੈੱਕਬੁੱਕ ਅਤੇ ਪਾਸਬੁੱਕ (Chequebook and Passbook) ਨੂੰ ਲੈ ਕੇ ਇਕ ਜ਼ਰੂਰੀ ਜਾਣਕਾਰੀ ਦਿੱਤੀ ਹੈ। PNB ਨੇ ਟਵੀਟ ਕਰ ਕੇ ਕਿਹਾ ਹੈ ਕਿ ਬਿਨਾਂ ਕਿਸੇ ਚਿੰਤਾ ਦੇ ਅਪਣੀ ਮੌਜੂਦਾ ਚੈੱਕ ਬੁੱਕ ਅਤੇ ਪਾਸਬੁੱਕ ਦਾ ਉਪਯੋਗ ਕਰੋ। ਕਿਸੇ ਵੀ ਪ੍ਰਕਾਰ ਦੇ ਬਚਲਾਅ ਹੋਣ ਤੇ ਤੁਹਾਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ। ਵਿੱਤ ਮੰਤਰੀ (Ministry of Finance) ਨੇ ਹਾਲ ਹੀ 10 ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਹੈ।
PNB Tweet
ਇਸ ਤਹਿਤ ਪੰਜਾਬ ਨੈਸ਼ਨਲ ਬੈਂਕ (Punjab National Bank) ਵਿਚ ਯੂਨਾਇਟੇਡ ਬੈਂਕ ਆਫ ਇੰਡੀਆ (UBI) ਅਤੇ ਓਰੀਐਂਟਲ ਬੈਂਕ ਆਫ ਕਮਰਸ (OBC) ਦਾ ਰਲੇਵਾਂ ਹੋਣਾ ਹੈ। PNB ਬੈਂਕ ਨੇ ਅਪਣੇ ਗਾਹਕਾਂ ਨੂੰ ਧੋਖਾਧੜੀਆਂ ਤੋਂ ਬਚਣ ਲਈ ਜ਼ਰੂਰੀ ਉਪਾਅ ਦੱਸੇ ਹਨ। PNB ਨੇ ਕਿਹਾ ਕਿ PNB ਨੇ ਕਿਹਾ ਕਿ ਗਾਹਕ ਕਿਸੇ ਨੂੰ ਫੋਨ ਕਾਲ/ਈ-ਮੇਲ/ਐਸਐਮਐਸ/ ਵੈਬ ਲਿੰਕ ਤੇ ਅਪਣੀ ਪਰਸਨਲ ਡਿਟੇਲ ਨਾ ਦੇਣ।
Passbook
ਬੈਂਕ ਨਾਲ ਸਬੰਧਿਤ ਕਿਸੇ ਜਾਣਕਾਰੀ ਲਈ https://www.pnbindia.in/ ਤੇ ਵਿਜਿਟ ਕਰੋ। ਦਸ ਦਈਏ ਕਿ ਪੇਟੀਐਮ ਪੇਮੇਂਟਸ ਬੈਂਕ (Paytm Payments Bank) ਨੇ ਸੀਨੀਅਰ ਸਿਟੀਜ਼ਨ ਅਤੇ ਅਪਾਹਜਾਂ ਲਈ ਘਰ ਵਿਚ ਹੀ ਕੈਸ਼ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਹੈ ਤਾਂ ਕਿ ਉਹਨਾਂ ਨੂੰ ਇਸ ਮਹਾਂਮਾਰੀ ਦੌਰਾਨ ਘਰ ’ਚੋਂ ਬਾਹਰ ਨਾ ਨਿਕਲਣਾ ਪਵੇ।
Paytm
ਇਸ ਨਵੀਂ ਸੇਵਾ ਦੀ ਮਦਦ ਨਾਲ ਉਹ ਅਪਣੇ ਪੇਟੀਐਮ ਪੇਮੇਂਟਸ ਬੈਂਕ ਤੇ ਵਿਦਡ੍ਰਾਅ ਲਈ ਰਿਕਵੈਸਟ ਭੇਜ ਸਕਦੇ ਹਨ ਅਤੇ ਉਸ ਦੇ ਮੁਤਾਬਕ ਰਕਮ ਉਹਨਾਂ ਦੇ ਘਰ ਡਿਲੀਵਰ ਕਰ ਦਿੱਤੀ ਜਾਵੇਗੀ। ਕੋਈ ਵੀ ਸੀਨੀਅਰ ਸਿਟੀਜ਼ਨ ਜਿਸ ਦਾ ਬੈਂਕ ਵਿਚ ਸੇਵਿੰਗ ਅਕਾਉਂਟ (Saving Account) ਹੈ ਉਹ ਐਪ ਵਿਚ ਰਿਕਵੈਸਟ ਟੈਬ ਤੇ ਅਪਣੀ ਰਕਮ ਭਰ ਸਕਦਾ ਹੈ ਅਤੇ ਫਿਰ ਉਸ ਨੂੰ ਸਬਮਿਟ ਕਰਨਾ ਪਵੇਗਾ।
Bank Account
ਬੈਂਕ ਦਾ ਕਾਰਜਕਾਰੀ ਤੁਹਾਡੀ ਰਕਮ ਨੂੰ ਤੁਹਾਡੇ ਘਰ ਦੇ ਪਤੇ ਤੇ ਦੋ ਦਿਨ ਦੇ ਅੰਦਰ ਡਿਲੀਵਰ ਕਰ ਦੇਵੇਗਾ। ਤੁਸੀਂ 1000 ਰੁਪਏ ਅਤੇ ਵੱਧ ਤੋਂ ਵੱਧ 5000 ਰੁਪਏ ਲੈ ਸਕਦੇ ਹੋ। ਬੈਂਕ ਮੁਤਾਬਕ ਇਸ ਕੈਸ਼ ਏਟ ਹੋਮ ਦੀ ਸੁਵਿਧਾ ਦਾ ਮਕਸਦ ਗਾਹਕਾਂ ਨੂੰ ਜ਼ਿਆਦਾ ਸੁਵਿਧਾਵਾਂ ਦਾ ਅਹਿਸਾਸ ਕਰਵਾਉਣਾ ਹੈ।
ਬੈਂਕ ਨੇ ਹਾਲ ਹੀ ਵਿਚ ਡਾਇਰੈਕਟਰ ਬੈਨੇਫਿਟਸ ਟ੍ਰਾਂਸਫਰ (DBT) ਸੁਵਿਧਾ ਨੂੰ ਸ਼ੁਰੂ ਕੀਤਾ ਸੀ ਜਿਸ ਨਾਲ ਗਾਹਕ 400 ਤੋਂ ਜ਼ਿਆਦਾ ਸਰਕਾਰੀ ਸਬਸਿਡੀ ਦਾ ਫ਼ਾਇਦਾ ਸਿੱਧਾ ਅਪਣੇ PPBL ਸੇਵਿੰਗ ਅਕਾਉਂਟ ਵਿਚ ਟ੍ਰਾਂਸਫਰ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।