
ਐਸਬੀਆਈ ਨੇ ਦੇਸ਼ਭਰ ਵਿਚ ਮੋਬਾਇਲ ਏਟੀਐਮ...
ਨਵੀਂ ਦਿੱਲੀ: ਕੋਰੋਨਾ ਵਾਇਰਸ (Coronavirus) ਦੇ ਮੱਦੇਨਜ਼ਰ ਦੇਸ਼ ਦੀਆਂ ਕਈ ਬੈਕਾਂ (Banks) ਨੇ ਅਪਣੀ ਬ੍ਰਾਂਚ ਖੋਲ੍ਹਣ ਅਤੇ ਬੰਦ ਕਰਨ ਦੇ ਸਮੇਂ ਵਿਚ ਬਦਲਾਅ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਸਰਕਾਰੀ ਨਿਯਮਾਂ ਦਾ ਪਾਲਣ ਕਰਨ ਲਈ ਅਜਿਹਾ ਕੀਤਾ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ-ਸਟੇਟ ਬੈਂਕ ਆਫ ਇੰਡੀਆ (SBI-State Bank Of India) ਨੇ ਵੀ ਸਮੇਂ ਵਿਚ ਬਦਲਾਅ ਕੀਤਾ ਹੈ।
Bank
ਇਸ ਤੋਂ ਇਲਾਵਾ ਬ੍ਰਾਂਚ ਵਿਚ ਆਉਣ ਵਾਲੇ ਸਟਾਫ ਨੂੰ ਵੀ ਘਟਾਇਆ ਹੈ। ਨਾਲ ਹੀ ਬੈਂਕ ਬ੍ਰਾਂਚ ਵਿਚ ਆਉਣ ਦੀ ਬਜਾਏ ਲੋਕਾਂ ਨੂੰ ਡਿਜਿਟਲ ਚੈਨਲਾਂ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਵੱਖ-ਵੱਖ ਰਾਜਾਂ ਵਿਚ ਐਸਬੀਆਈ ਅਪਣੀਆਂ ਸ਼ਾਖਾਵਾਂ ਅਲੱਗ-ਅਲੱਗ ਸਮੇਂ ਤੇ ਖੋਲ੍ਹ ਰਿਹਾ ਹੈ।
SBI
ਐਸਬੀਆਈ ਦੇ ਮੈਨੇਜਿੰਗ ਡਾਇਰੈਕਟਰ ਪੀਕੇ ਗੁਪਤਾ ਨੇ ਦਸਿਆ ਕਿ ਕਈ ਰਾਜਾਂ ਵਿਚ ਉਹਨਾਂ ਨੇ ਅਪਣੀਆਂ ਸ਼ਾਖਾਵਾਂ ਨੂੰ ਖੋਲ੍ਹਣ ਅਤੇ ਬੰਦ ਕਰਨ ਦੇ ਸਮੇਂ ਤੇ ਰੋਕ ਲਗਾਈ ਹੈ। ਜਿਵੇਂ ਕੁੱਝ ਰਾਜਾਂ ਵਿਚ ਇਹ ਸਮਾਂ ਸਵੇਰੇ 7-10 ਵਜੇ ਹੈ। ਕੁੱਝ ਵਿਚ ਇਹ 8-11 ਵਜੇ ਹੈ ਤੇ ਕਿਤੇ ਇਹ 10-12 ਵਜੇ ਤਕ ਹੈ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਅਪਣੇ ਘਰਾਂ ਵਿਚ ਸੁਰੱਖਿਅਤ ਰਹਿੰਦੇ ਹੋਏ ਤਮਾਮ ਟ੍ਰਾਂਜੇਕਸ਼ਨ ਕਰ ਸਕਦੇ ਹਨ।
ATM
ਐਸਬੀਆਈ ਨੇ ਦੇਸ਼ਭਰ ਵਿਚ ਮੋਬਾਇਲ ਏਟੀਐਮ ਵੀ ਕੰਮ ਤੇ ਲਗਾ ਦਿੱਤੇ ਹਨ। ਇਹਨਾਂ ਰਾਹੀਂ ਘਰ ਬੈਠੇ ਪੈਸਾ ਕੱਢਿਆ ਜਾ ਸਕਦਾ ਹੈ। ਬੈਂਕ ਸਮੇਂ-ਸਮੇਂ ਤੇ ਅਪਣੇ ਗਾਹਕਾਂ ਨੂੰ ਇਹ ਵੀ ਦਸ ਰਹੇ ਹਨ ਕਿ ਉਹ ਕਿਵੇਂ ਸੁਰੱਖਿਅਤ ਤਰੀਕੇ ਨਾਲ ਆਨਲਾਈਨ ਟ੍ਰਾਂਜੇਕਸ਼ਨ ਕਰ ਸਕਦੇ ਹਨ।
SBI
ਗਾਹਕਾਂ ਨੂੰ ਸਾਈਬਰ ਅਪਰਾਧਾਂ ਬਾਰੇ ਵੀ ਸੂਚਨਾ ਦਿੱਤੀ ਜਾ ਰਹੀ ਹੈ। ਭਾਰਤੀ ਸਟੇਟ ਬੈਂਕ (SBI) ਨੇ ਅਪਣੇ ਗਾਹਕਾਂ ਨੂੰ ਇਕ ਸੁਨੇਹਾ ਭੇਜਿਆ ਹੈ। ਐਸਬੀਆਈ ਨੇ ਕਿਹਾ ਕਿ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਉਣ। ਇਸ ਲਈ ਬੈਂਕਿੰਗ ਨਾਲ ਜੁੜੀਆਂ ਕੁੱਝ ਸਾਵਧਾਨੀਆਂ ਦਸ ਰਹੇ ਹਨ ਜਿਹਨਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਹੈ।
Bank Account
ਅਜਿਹਾ ਨਾ ਕਰਨ ਤੇ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਤੁਹਾਡਾ ਬੈਂਕ ਖਾਤਾ ਖਾਲ੍ਹੀ ਹੋ ਸਕਦਾ ਹੈ। ਗਾਹਕਾਂ ਦਾ ਕਦੇ ਨੁਕਸਾਨ ਨਾ ਹੋਵੇ ਅਤੇ ਗਾਹਕਾਂ ਨਾਲ ਕੋਈ ਘੁਟਾਲਾ ਨਾ ਹੋਵੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਐਸਬੀਆਈ ਨੇ ਜਾਣਕਾਰੀ ਸਾਂਝੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।