
ਦੇਸ਼ ਦੇ ਆਰਥਕ ਹਲਾਤਾਂ ਦੇ ਮੱਦੇਨਜ਼ਰ ਵਿਆਜ ਦਰਾਂ ਵਿਚ ਲਗਾਤਾਰ ਕਟੌਤੀ ਦੇਖਣ ਨੂੰ ਮਿਲ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੇ ਆਰਥਕ ਹਲਾਤਾਂ ਦੇ ਮੱਦੇਨਜ਼ਰ ਵਿਆਜ ਦਰਾਂ ਵਿਚ ਲਗਾਤਾਰ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਪਰ ਠੀਕ ਇਸੇ ਸਮੇਂ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਵਿਆਜ ਪਾਉਣ ਦਾ ਵੀ ਸ਼ਾਨਦਾਰ ਮੌਕਾ ਹੈ। ਦਰਅਸਲ ਅੱਜ ਤੋਂ L&T ਫਾਇਨਾਂਸ ਨਾਨ-ਕਨਵਰਟਿਬਲ ਡਿਬੈਂਚਰ (NCD) ਜਾਰੀ ਕਰ ਰਿਹਾ ਹੈ, ਜਿਸ ਨਾਲ ਤੁਹਾਡੇ ਕੋਲ 8.65 ਫੀਸਦੀ ਤੱਕ ਵਿਆਜ ਪਾਉਣ ਦਾ ਸ਼ਾਨਦਾਰ ਮੌਕਾ ਹੈ।
File Photo
ਇਹ L&T ਫਾਇਨਾਂਸ ਹੋਲਡਿੰਗਸ ਦੀ ਸਹਾਇਕ ਕੰਪਨੀ ਹੈ ਜੋ ਸਕਿਓਰਡ ਰੀਡੀਮ ਨਾਨ-ਕਨਵਰਟਿਬਲ ਡਿਬੈਂਚਰ ਲੈ ਕੇ ਆਈ ਹੈ। ਇਸ ਦੇ ਲਈ ਟ੍ਰਾਂਚ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਲਈ ਆਖਰੀ ਤਰੀਕ 30 ਦਸੰਬਰ 2019 ਹੈ। ਹਾਲਾਂਕਿ ਨਿਵੇਸ਼ਕਾਂ ਨੂੰ ਇਸ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨ ਜਾਂ ਇਸ ਨੂੰ ਅੱਗੇ ਵਧਾਉਣ ਦਾ ਵਿਕਲਪ ਦਿੱਤਾ ਜਾਵੇਗਾ।
File Photo
ਇਸ ਦੇ ਲਈ ਬਸ ਇਹੀ ਸ਼ਰਤ ਹੈ ਕਿ ਆਖਰੀ ਤਰੀਕ ਤੋਂ ਪਹਿਲਾਂ ਹੀ ਟ੍ਰਾਂਚ ਨੂੰ ਸਬਸਕ੍ਰਾਈਬ ਕਰ ਦਿੱਤਾ ਜਾਵੇ। ਇਸ ਐਨਸੀਡੀ ਆਫਰ ਦੇ ਤਹਿਤ ਨਿਵੇਸ਼ਕਾਂ ਨੂੰ ਚਾਰ ਵੱਖ-ਵੱਖ ਕੈਟੇਗਰੀਆਂ ਵਿਚ ਵੰਡਿਆ ਗਿਆ। ਇਸ ਐਨਸੀਡੀ ਵਿਚ 6 ਵੱਖ-ਵੱਖ ਸੀਰੀਜ਼ ਹਨ, ਜਿਨ੍ਹਾਂ ਦੀ ਮਿਆਦ ਵੀ ਅਲੱਗ-ਅਲੱਗ ਹੋਵੇਗੀ। ਨਿਵੇਸ਼ਕ 36, 60 ਅਤੇ 84 ਮਹੀਨਿਆਂ ਦੀ ਮਿਆਦ ਚੁਣ ਸਕਦੇ ਹਨ।
File Photo
ਬੈਂਕਾਂ ਵੱਲੋਂ ਦਿੱਤੇ ਜਾਣ ਵਾਲਾ ਫਿਕਸਡ ਡਿਪਾਜ਼ਿਟ ਇਸ ਦਾ ਇਕ ਵਿਕਲਪ ਹੈ। ਵਰਤਮਾਨ ਵਿਚ ਐਸਬੀਆਈ 1 ਸਾਲ ਤੋਂ 10 ਸਾਲ ਤੱਕ ਲਈ ਐਫਡੀ ‘ਤੇ 6.25 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ। ਉੱਥੇ ਹੀ ਆਈਸੀਆਈਸੀਆਈ ਬੈਂਕ ਐਫਡੀ ‘ਤੇ 6.2 ਫੀਸਦੀ ਤੋਂ ਲੈ ਕੇ 6.40 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ।
SBI
ਜੇਕਰ ਪੋਸਟ ਆਫਿਸ ਸਕੀਮ ਦੀ ਗੱਲ ਕਰੀਏ ਤਾਂ 5 ਸਾਲ ਲਈ ਨੈਸ਼ਨਲ ਸੇਵਿੰਗ ਸਰਟੀਫਿਕੇਟ ‘ਤੇ 7.9 ਫੀਸਦੀ ਅਤੇ ਕਿਸਾਨ ਵਿਕਾਸ ਪੱਤਰ ‘ਤੇ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ।