ਤਿਉਹਾਰਾਂ ਮੌਕੇ SBI ਦਾ ਵੱਡਾ ਆਫ਼ਰ, ਇਕ ਲੱਖ ‘ਤੇ ਇੰਨਾ ਮਿਲੇਗਾ ਵਿਆਜ
Published : Oct 8, 2019, 4:56 pm IST
Updated : Oct 8, 2019, 5:19 pm IST
SHARE ARTICLE
SBI
SBI

ਨੌਕਰੀ ਕਰਦੇ ਹੋ ਜਾਂ ਖੁਦ ਦਾ ਬਿਜ਼ਨੈੱਸ ਹੈ ਤੇ ਬਿਨਾਂ ਕੋਈ ਰਿਸਕ ਇਸ ਦੀਵਾਲੀ 'ਤੇ ਮਾਂ-ਪਿਓ ਦੇ ਨਾਂ...

ਨਵੀਂ ਦਿੱਲੀ: ਨੌਕਰੀ ਕਰਦੇ ਹੋ ਜਾਂ ਖੁਦ ਦਾ ਬਿਜ਼ਨੈੱਸ ਹੈ ਤੇ ਬਿਨਾਂ ਕੋਈ ਰਿਸਕ ਇਸ ਦੀਵਾਲੀ 'ਤੇ ਮਾਂ-ਪਿਓ ਦੇ ਨਾਂ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਬੈਂਕ ਐੱਫ. ਡੀ. ਇਸ ਮਾਮਲੇ 'ਚ ਬਿਹਤਰ ਰਿਟਰਨ ਦਿਵਾ ਸਕਦੀ ਹੈ। ਇਸ ਤੋਂ ਇਲਾਵਾ ਡਾਕਖਾਨਾ ਬਚਤ ਯੋਜਨਾਵਾਂ ਵੀ ਕਾਫੀ ਬਿਹਤਰ ਹਨ। ਭਾਰਤੀ ਸਟੇਟ ਬੈਂਕ (SBI) ਵੱਲੋਂ ਮੌਜੂਦਾ ਸਮੇਂ ਇਕ ਸਾਲ ਦੀ ਐੱਫ. ਡੀ. 'ਤੇ ਜਿੱਥੇ ਜਨਰਲ ਪਬਲਿਕ ਨੂੰ 6.50 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ।

SBISBI

ਉੱਥੇ ਹੀ, 60 ਸਾਲ ਤੋਂ ਵੱਧ ਉਮਰ ਦੇ ਮਾਮਲੇ 'ਚ 7 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਯਾਨੀ ਮਾਂ ਜਾਂ ਪਿਓ ਦੇ ਨਾਂ 'ਤੇ ਇਕ ਲੱਖ ਰੁਪਏ ਦੀ ਐੱਫ. ਡੀ. 'ਤੇ ਸਾਲ 'ਚ ਤਕਰੀਬਨ 7 ਹਜ਼ਾਰ ਰੁਪਏ ਦੀ ਇੰਟਰਸਟ ਇਨਕਮ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਵੀ ਜਨਰਲ ਪਬਲਿਕ ਲਈ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ ਦਰ ਇਸ ਵਕਤ 6.50 ਫੀਸਦੀ, ਜਦੋਂ ਕਿ ਸੀਨੀਅਰ ਸਿਟੀਜ਼ਨ ਲਈ ਇਹ ਦਰ 7 ਫੀਸਦੀ ਹੈ।

Money Money

ਉੱਥੇ ਹੀ, ਪ੍ਰਾਈਵੇਟ ਖੇਤਰ ਦੀ ਐਕਸਿਸ ਬੈਂਕ 'ਚ ਜਨਰਲ ਪਬਲਿਕ ਨੂੰ 6.60 ਫੀਸਦੀ ਅਤੇ ਸੀਨੀਅਰ ਸਿਟੀਜ਼ਨ ਨੂੰ ਇਕ ਸਾਲ ਦੀ ਐੱਫ. ਡੀ. 'ਤੇ 7.25 ਫੀਸਦੀ ਵਿਆਜ ਦਰ ਦਿੱਤੀ ਜਾ ਰਹੀ ਹੈ। ਇਸ ਮਾਮਲੇ 'ਚ ਐੱਚ. ਡੀ. ਐੱਫ. ਸੀ. ਬੈਂਕ ਇਕ ਸਾਲ ਦੀ ਐੱਫ. ਡੀ. 'ਤੇ 6.60 ਫੀਸਦੀ ਅਤੇ ਸੀਨੀਅਰ ਸਿਟੀਜ਼ਨ ਨੂੰ 7.10 ਫੀਸਦੀ ਇੰਟਰਸਟ ਰੇਟ ਦੇ ਰਿਹਾ ਹੈ ਪਰ ਦੋ ਸਾਲ ਦੀ ਐੱਫ. ਡੀ. 'ਤੇ ਇਹ ਬੈਂਕ ਸੀਨੀਅਰ ਸਿਟੀਜ਼ਨ ਨੂੰ 7.50 ਫੀਸਦੀ ਇੰਟਰਸਟ ਦੇ ਰਿਹਾ ਹੈ।

MoneyMoney

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਬੈਂਕ ਦੋ ਤਿੰਨ ਵਾਰ ਫਿਕਸਡ ਡਿਪਾਜ਼ਿਟ ਦਰਾਂ 'ਚ ਕਟੌਤੀ ਕਰ ਚੁੱਕੇ ਹਨ। ਇਸ ਲਈ ਜੇਕਰ ਇਸ 'ਚ ਨਿਵੇਸ਼ ਦਾ ਪਲਾਨ ਹੈ ਤਾਂ ਦੀਵਾਲੀ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕੇ ਇਹ ਕਰਨਾ ਬਿਹਤਰ ਹੋ ਸਕਦਾ ਹੈ ਕਿਉਂਕਿ ਲੋਨ ਸਸਤੇ ਹੋਣ ਵਿਚਕਾਰ ਬੈਂਕ ਐੱਫ. ਡੀ. ਦਰਾਂ 'ਚ ਕਟੌਤੀ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement