
ਇੰਟਰਸਟ ਰੇਟ ਘਟਣ ਤੋਂ ਪ੍ਰਾਈਵੇਟ ਫਾਈਨਲ ਕੰਜਮਪਸ਼ਨ ਐਕਸਪੈਂਡਿਚਰ 'ਤੇ ਪੈਣ ਵਾਲਾ
ਨਵੀਂ ਦਿੱਲੀ: ਦੇਸ਼ ਵਿਚ ਵਿਆਜ ਦਰਾਂ ਵਿਚ ਗਿਰਾਵਟ ਦੇ ਟ੍ਰੈਂਡ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਤਗੜਾ ਝਟਕਾ ਲੱਗਿਆ ਹੈ। ਦੇਸ਼ ਦੇ ਸਭ ਤੋਂ ਲੈਂਡਰ ਸਟੇਟ ਬੈਂਕ ਆਫ ਇੰਡੀਆ ਦੀ ਇਕ ਸਟੱਡੀ ਮੁਤਾਬਕ ਪੈਨਸ਼ਨਰਾਂ ਨੂੰ ਵਿਆਜ ਦਰ ਵਿਚ ਕੀਤੀ ਗਈ ਗਿਰਾਵਟ ਨਾਲ ਔਸਤਨ 5,845 ਰੁਪਏ ਸਲਾਨਾ ਨੁਕਸਾਨ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਤਕਰੀਬਨ 4 ਕਰੋੜ ਪੈਨਸ਼ਨ ਹੈ। ਇਸ ਵਿਚ ਹਰੇਕ ਦੇ ਖਾਤੇ ਵਚਿ 3.34 ਲੱਖ ਰੁਪਏ ਦਾ ਐਵਰੇਜ ਟਰਮ ਡਿਪਾਜਿਟ ਹੈ।
Pensionਇੰਟਰਸਟ ਰੇਟ ਘਟਣ ਤੋਂ ਪ੍ਰਾਈਵੇਟ ਫਾਈਨਲ ਕੰਜਮਪਸ਼ਨ ਐਕਸਪੈਂਡਿਚਰ ਤੇ ਪੈਣ ਵਾਲਾ ਅਨੁਮਾਨਿਤ ਅਸਰ 0.3 ਫ਼ੀਸਦ ਹੈ, ਜੋ ਕਿ ਕੰਜਮਪਸ਼ਨ ਮਾਪਣ ਦਾ ਪੈਮਾਨ ਹੈ। ਪੈਨਸ਼ਨਰਾਂ ਦੀ 2015 ਵਿਚ 8.5 ਫ਼ੀਸਦ ਦੇ ਰੇਟ ਦੇ ਆਧਾਰ ਤੇ ਵਿਆਜ ਨਾਲ ਸਲਾਨਾ ਕਮਾਈ 28,370 ਰੁਪਏ ਸੀ। ਮੌਜੂਦਾ ਰੇਟ 6.75 ਫ਼ੀਸਦੀ ਹੈ ਜਿਸ ਨਾਲ ਉਹਨਾਂ ਦੇ ਵਿਆਜ ਤੋਂ ਮਿਲਣ ਵਾਲੀ ਸਾਲਾਨਾ ਰਕਮ ਘਟ ਕੇ 22,545 ਰੁਪਏ ਹੋ ਗਈ।
Pensions ਇਸ ਨਾਲ ਸਾਲਾਨਾ 5,845 ਰੁਪਏ ਦੇ ਨੁਕਸਾਨ ਦਾ ਪਤਾ ਲੱਗਿਆ ਹੈ। ਫਿਲਹਾਲ ਘਟ ਵਿਆਜ ਦਰ ਦਾ ਦੌਰ ਚਲ ਰਿਹਾ ਹੈ। ਰਿਜ਼ਰਵ ਬੈਂਕ ਨੇ ਗ੍ਰੋਥ ਵਧਾਉਣ ਲਈ ਲਗਾਤਾਰ ਪੰਜ ਵਾਰ ਰੀਪੋ ਰੇਟ ਯਾਨੀ ਨੀਤੀਗਤ ਦਰ ਵਿਚ ਕਟੌਤੀ ਕੀਤੀ ਹੈ। ਮਹਿੰਗਾਈ ਦਰ ਵੀ ਲੰਬੇ ਸਮੇਂ ਤਕ ਹੇਠਲੇ ਪੱਧਰ ਤੇ ਬਣੀ ਹੋਈ ਹੈ। ਇਸ ਨਾਲ ਪੈਨਸ਼ਨਰਾਂ ਦੀ ਅਸਲ ਮੰਥਲੀ ਰਿਟਰਨ ਨੂੰ ਝਟਕਾ ਲੱਗ ਰਿਹਾ ਹੈ। ਰਿਜ਼ਰਵ ਬੈਂਕ ਨੇ ਇਸ ਸਾਲ ਫਰਵਰੀ ਤੋਂ ਬਾਅਦ ਨੀਤੀਗਤ ਦਰ ਨੂੰ 1.35 ਫ਼ੀਸਦੀ ਘਟਾ ਕੇ 5.15 ਫ਼ੀਸਦੀ ਕਰ ਦਿੱਤਾ ਹੈ।
Pension Scheme ਇਸ ਦੌਰਾਨ ਬਹੁਤੇ ਬੈਂਕਾਂ ਨੇ ਡਿਪਾਜਿਟ ਰੇਟ ਵਿਚ ਔਸਤਨ 1 ਫ਼ੀਸਦੀ ਤਕ ਦੀ ਕਟੌਤੀ ਕੀਤੀ ਹੈ। ਸਟੇਟ ਬੈਂਕ ਆਫ ਇੰਡੀਆ ਦੀ ਸਟੱਡੀ ਨੇ ਸੀਨੀਅਰ ਸਿਟਿਜਨ ਸੇਵਿੰਗਸ ਸਕੀਮ ਨੂੰ ਪੂਰੀ ਤਰ੍ਹਾਂ ਟੈਕਸ ਫ੍ਰੀ ਕਰਨ ਦਾ ਵਿਚਾਰ ਦਾ ਸਮਰਥਨ ਕੀਤਾ ਹੈ। ਇਸ ਸਕੀਮ ਤਹਿਤ ਸੀਨੀਅਰ ਸੀਟੀਜਨ 15 ਲੱਖ ਰੁਪਏ ਤਕ ਡਿਪਾਜਿਟ ਕਰ ਸਕਦੇ ਹਨ। ਇਸ ਤੇ ਮੌਜੂਦਾ ਵਿਆਜ ਦਰ 8.6 ਫ਼ੀਸਦੀ ਹੈ। ਰਿਪੋਰਟ ਮੁਤਾਬਕ ਹਾਲਾਂਕਿ ਐਸਸੀਐਸਐਸ ਨਾਲ ਮਿਲਾ ਕੇ ਵਿਆਜ ਪੂਰੀ ਤਰ੍ਹਾਂ ਨਾਲ ਟੈਕਸੇਬਲ ਹੈ ਜੋ ਕਿ ਇਕ ਵੱਡਾ ਝਟਕਾ ਹੈ।
Pensionਪੰਜ ਸਾਲਾਂ ਲਈ ਇਕ ਲੱਖ ਰੁਪਏ ਜਮ੍ਹਾ ਕਰਨ 'ਤੇ ਤੁਹਾਨੂੰ ਲਗਭਗ 51 ਹਜ਼ਾਰ ਰੁਪਏ ਮਿਲਦੇ ਹਨ। ਇਸ 'ਤੇ ਟੈਕਸ ਲਗਾਇਆ ਜਾਣਾ ਹੈ। ਐਸਬੀਆਈ ਦੇ ਸਮੂਹ ਮੁੱਖ ਆਰਥਿਕ ਸਲਾਹਕਾਰ, ਸੌਮਿਆ ਕਾਂਤੀ ਘੋਸ਼ ਨੇ ਕਿਹਾ, “ਦੇਸ਼ ਵਿਚ ਘੱਟੋ ਘੱਟ 4 ਕਰੋੜ ਬਜ਼ੁਰਗ ਨਾਗਰਿਕਾਂ ਦੇ ਖਾਤੇ ਵਿਚ ਜਮ੍ਹਾਂ ਹੋਣ ਦੀ ਔਸਤਨ ਰਕਮ 3.34 ਲੱਖ ਰੁਪਏ ਹੋ ਸਕਦੀ ਹੈ। ਘਟ ਰਹੇ ਵਿਆਜ ਦਰ ਦੇ ਇਸ ਯੁੱਗ ਵਿਚ ਕੀ ਜਮ੍ਹਾਕਰਤਾ ਅਤੇ ਉਧਾਰ ਲੈਣ ਵਾਲੇ ਦੋਵਾਂ ਦਾ ਇਕੋ ਜਿਹਾ ਵਰਤਾਓ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।