Royal Enfield ਲਾਂਚ ਕਰੇਗੀ ਨਵਾਂ Bullet
Published : Mar 17, 2019, 12:43 pm IST
Updated : Mar 17, 2019, 12:45 pm IST
SHARE ARTICLE
Royal Enfield pulled out new bullet
Royal Enfield pulled out new bullet

26 ਮਾਰਚ ਨੂੰ Royal Enfield ਆਪਣੀ ਨਵੀਂ ਬਾਈਕ Bullet Trials ਲਾਂਚ ਕਰੇਗੀ

ਨਵੀਂ ਦਿੱਲੀ- 26 ਮਾਰਚ ਨੂੰ Royal Enfield ਆਪਣੀ ਨਵੀਂ ਬਾਈਕ Bullet Trials ਲਾਂਚ ਕਰੇਗੀ। Royal Enfield Bullet Trials ਨੂੰ ਦਸੰਬਰ, 2018 ਵਿਚ ਇਸ ਦੀ ਟੈਸਟਿੰਗ ਦੌਰਾਨ ਵੇਖਿਆ ਗਿਆ ਸੀ। ਇਸ ਦੇ ਬਾਅਦ ਬਾਈਕ ਦੀਆਂ ਆਨਲਾਈਨ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਦੋ ਵਰਸ਼ਨਾਂ Bullet Trials 350 ਤੇ Bullet Trials 500 ਨਾਂ ਨਾਲ ਲਾਂਚ ਕੀਤੀ ਜਾਏਗੀ।

Royal Enfield pulled out new bulletRoyal Enfield pulled out new bullet

ਨਵੇਂ ਮੋਟਰਸਾਈਕਲਾਂ ਵਿਚ Bullet ਰੇਂਜ ਵਾਲੇ ਇੰਜਣ ਤੇ ਗੀਅਰਬਾਕਸ ਦਿੱਤੇ ਜਾਣ ਦੀ ਸੰਭਾਵਨਾ ਹੈ। Bullet Trials 350 ਵਿਚ 346cc ਦਾ ਇੰਜਣ ਹੈ, ਜੋ 19.8hp ਦੀ ਪਾਵਰ ਤੇ 28Nm ਟਾਰਕ ਜਨਰੇਟ ਕਰਦਾ ਹੈ। Bullet Trials 500 ਵਿਚ 499cc ਦੀ ਮੋਟਰ ਹੈ ਜੋ 27.2hp ਦੀ ਪਾਵਰ ਤੇ 41.3Nm ਟਾਰਕ ਜਨਰੇਟ ਕਰਦੀ ਹੈ। ਦੋਵੇਂ ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹਨ। ਇੰਜਣ ਦੇ ਇਲਾਵਾ ਨਵੀਂ ਬਾਈਕਸ ਦੇ ਟੈਂਕ ਤੇ ਸਾਈਡ ਪੈਨਲ ਵੀ ਬੁਲਿਟ ਵਾਂਗ ਹੀ ਦਿੱਸ ਰਹੇ ਹਨ। ਹਾਲਾਂਕਿ ਨਵੇਂ ਬੁਲਿਟ ਟ੍ਰਾਇਲਜ਼ ਦੇ ਫੈਂਡਰਸ ਛੋਟੇ ਹਨ। ਇਹ ਇਸ ਦੀ ਲੁਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement