
ਨਵੀਂ ਤੀਜੀ ਜਨਰੇਸ਼ਨ 350X ਅਤੇ 500X ਤੋਂ ਬਾਅਦ ਹੁਣ ਰਾਇਲ ਐਨਫ਼ੀਲਡ ਅਪਣੀ 650 ਸੀਰੀਜ਼ ਦੀਆਂ ਦੋ ਨਵੀਂਆਂ ਮੋਟਰਸਾਈਕਲਾਂ ਨੂੰ ਛੇਤੀ ਹੀ ਭਾਰਤੀ ਮੋਟਰਸਾਈਕਲ ਬਾਜ਼ਾਰ ਵਿਚ ਉਤਾਰ ਸਕਦੀ ਹੈ।
ਨਵੀਂ ਤੀਜੀ ਜਨਰੇਸ਼ਨ 350X ਅਤੇ 500X ਤੋਂ ਬਾਅਦ ਹੁਣ ਰਾਇਲ ਐਨਫ਼ੀਲਡ ਅਪਣੀ 650 ਸੀਰੀਜ਼ ਦੀਆਂ ਦੋ ਨਵੀਂਆਂ ਮੋਟਰਸਾਈਕਲਾਂ ਨੂੰ ਛੇਤੀ ਹੀ ਭਾਰਤੀ ਮੋਟਰਸਾਈਕਲ ਬਾਜ਼ਾਰ ਵਿਚ ਉਤਾਰ ਸਕਦੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਰਾਇਲ ਐਨਫ਼ੀਲਡ ਦੀ 650 ਸੀਰੀਜ਼ ਦੀਆਂ ਦੋ ਮੋਟਰਸਾਈਕਲਾਂ ਜਲਦੀ ਹੀ ਭਾਰਤ ‘ਚ ਲਾਂਚ ਹੋ ਸਕਦੀਆਂ ਹਨ। ਫ਼ਿਲਹਾਲ ਇਹ ਦੋਵੇਂ ਮੋਟਰਸਾਈਕਲਾਂ ਸਿਰਫ਼ ਆਸਟ੍ਰੇਲੀਆ ‘ਚ ਲਾਂਚ ਹੋਈਆਂ ਹਨ ਪਰ ਕੰਪਨੀ ਜਲਦੀ ਹੀ ਇਨ੍ਹਾਂ ਨੂੰ ਯੂਰਪ ਅਤੇ ਭਾਰਤ ‘ਚ ਵੀ ਲਾਂਚ ਕਰੇਗੀ। ਦੋਵੇਂ ਮੋਟਰਸਾਈਕਲਾਂ- Interceptor 650 ਅਤੇ Continental GT 650 ਦਾ ਨਿਰਮਾਣ ਚੇਨਈ ਦੇ ਪਲਾਨ ‘ਚ ਹੁੰਦਾ ਹੈ।Royal Enfield 650ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਦੋਹਾਂ ਮੋਟਰਸਾਈਕਲਾਂ ਨੂੰ ਅਗਲੇ ਮਹੀਨੇ ਤਕ ਲਾਂਚ ਕਰ ਸਕਦੀ ਹੈ। ਆਸਟ੍ਰੇਲੀਆ ‘ਚ Interceptor 650 ਦੀ ਕੀਮਤ 10 ਹਜ਼ਾਰ ਡਾਲਰ (ਕਰੀਬ 5 ਲੱਖ ਰੁਪਏ) ਹੈ। ਜਦ ਕਿ Continental GT 650 ਮੋਟਰਸਾਈਕਲ ਦੀ ਕੀਮਤ 10,400 ਡਾਲਰ (ਕਰੀਬ 5.2 ਲੱਖ ਰੁਪਏ) ਹੈ। ਇਨ੍ਹਾਂ ਮੋਟਰਸਾਈਕਲਾਂ ਦਾ ਨਿਰਮਾਣ ਭਾਰਤ ‘ਚ ਹੁੰਦਾ ਹੈ ਇਸ ਲਈ ਸਾਨੂੰ ਉਮੀਦ ਹੈ ਕਿ ਕੰਪਨੀ ਇਨ੍ਹਾਂ ਨੂੰ 4 ਲੱਖ ਰੁਪਏ ਦੀ ਕੀਮਤ ‘ਚ ਲਾਂਚ ਕਰੇਗੀ। ਦੋਹਾਂ ਹੀ ਬਾਈਕਸ ‘ਚ 648 ਸੀਸੀ ਦਾ ਪੈਰਲਲ ਟਵਿਨ, ਏਅਰਕੂਲਡ ਇੰਜਣ ਦਿਤਾ ਗਿਆ ਹੈ ਜੋ 7100 ਆਰ.ਪੀ.ਐੱਮ. ‘ਤੇ 47 ਬੀ.ਐੱਚ.ਪੀ. ਦੀ ਤਾਕਤ ਅਤੇ 4000 ਆਰ.ਪੀ.ਐੱਮ. ‘ਤੇ 52 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
Royal Enfield 650ਮੋਟਰਸਾਈਕਲ ‘ਚ 6 ਸਪੀਡ ਯੂਨਿਟ ਵਾਲਾ ਗਿਅਰਬਾਕਸ ਵੀ ਮੌਜੂਦ ਹੋਵੇਗਾ। ਬਾਈਕ ‘ਚ ਐਂਟੀ ਲਾਕ ਬ੍ਰੇਕਿੰਗ ਦਾ ਆਪਸ਼ਨ ਵੀ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਬਾਈਕ ‘ਤੇ ਉਨ੍ਹਾਂ ਨੇ ਕਾਫੀ ਕੰਮ ਕੀਤਾ ਹੈ। ਦੋਵੇਂ ਮੋਟਰਸਾਈਕਲਾਂ ਮਾਡਰਨ ਕਲਾਸਿਕ ਡਿਜ਼ਾਇਨ ਨੂੰ ਫਾਲੋ ਕਰਦੀਆਂ ਹਨ। ਜਿਸ ਵਿਚ Interceptor 650 ਇਕ ਰੋਡਸਟਰ ਡਿਜ਼ਾਇਨ ਨੂੰ ਅਤੇ Continental GT 650 ਕੈਫ਼ੇ ਰੇਸਰ ਡਿਜ਼ਾਇਨ ਨੂੰ ਫਾਲੋ ਕਰਦੀ ਹੈ। ਮੋਟਰਸਾਈਕਲ ‘ਚ ਡਿਊਲ ਕ੍ਰੇਡਲ, ਟਿਊਬਲਰ ਸਟੀਲ ਫਰੇ ਦਾ ਇਸਤੇਮਾਲ ਕੀਤਾ ਗਿਆ ਹੈ।
Royal Enfield 650 ਉਥੇ ਹੀ ਰਿਪੋਰਟ ਮੁਤਾਬਕ ਕੰਪਨੀ ਅਪਣੀ ਇਨ੍ਹਾਂ ਦੋਨਾਂ ਮੋਟਰਸਾਈਕਲਾਂ ਨੂੰ 28 ਫ਼ਰਵਰੀ 2018 ਨੂੰ ਭਾਰਤ ‘ਚ ਲਾਂਚ ਕਰੇਗੀ। ਇਨ੍ਹਾਂ ਦੋਨਾਂ ਮੋਟਰਸਾਈਕਲਾਂ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ Thunderbird 350 ਦੀ ਐਕਸ-ਸ਼ੋਰੂਮ ਕੀਮਤ 1.57 ਲੱਖ ਰੁਪਏ ਅਤੇ Thunderbird 500 ਦੀ ਕੀਮਤ 2.03 ਲੱਖ ਰੁਪਏ ਸੀ। ਮੰਨਿਆ ਜਾ ਰਿਹਾ ਹੈ ਕਿ Royal 5nfield “hunderbird 500X ਦੀ ਅਨੁਮਾਨਿਤ ਕੀਮਤ 1.95 ਤੋਂ 2 ਲੱਖ ਰੁਪਏ (ਐਕਸ ਸ਼ੋਰੂਮ) ਦੇ ‘ਚ ਹੋ ਸਕਦੀ ਹੈ।