ਹਾਈ ਕੋਰਟ ਦੀ ਡੀਜੀਸੀਏ ਨੂੰ ਝਾੜ, ਸੋਚ ਸਮਝ ਕੇ ਅਪਣਾਉ ਕੌਮਾਂਤਰੀ ਨਿਯਮ 
Published : Apr 17, 2018, 1:08 pm IST
Updated : Apr 17, 2018, 1:08 pm IST
SHARE ARTICLE
A320 Airbus
A320 Airbus

ਮੁੰਬਈ ਹਾਈ ਕੋਰਟ ਨੇ ਕਿਹਾ ਕਿ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਹਵਾਈ ਸੁਰੱਖਿਆ 'ਤੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਅੱਖਾਂ ਬੰਦ ਕਰ ਕੇ ਨਹੀਂ...

ਮੁੰਬਈ :  ਮੁੰਬਈ ਹਾਈ ਕੋਰਟ ਨੇ ਕਿਹਾ ਕਿ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਹਵਾਈ ਸੁਰੱਖਿਆ 'ਤੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਅੱਖਾਂ ਬੰਦ ਕਰ ਕੇ ਨਹੀਂ ਅਪਣਾਉਨਾ ਚਾਹੀਦਾ ਅਤੇ ਅਪਣੀ ‘ਆਜ਼ਾਦ ਸਮਝ’ ਦਾ ਇਸਤੇਮਾਲ ਕਰ ਮੁਸਾਫ਼ਰਾਂ ਦੀ ਸੁਰੱਖਿਆ ਤੈਅ ਕਰਨੀ ਚਾਹੀਦੀ ਹੈ।

A320 AirbusA320 Airbus

ਜਸਟਿਸ ਨਰੇਸ਼ ਪਾਟਿਲ ਅਤੇ ਜਸਟਿਸ ਜੀਐਸ ਕੁਲਕਰਣੀ ਦੀ ਬੈਂਚ ਨੇ ਡੀਜੀਸੀਏ ਨੂੰ ਕਿਹਾ ਕਿ ਉਹ ਇਸ ਬਾਰੇ 'ਚ ਢੁਕਵੇਂ ਕਦਮ ਚੁੱਕੇ ਜਿਸ ਨਾਲ ਇਹ ਤੈਅ ਹੋ ਸਕੇ ਕਿ ਇੰਡਿਗੋ ਏਅਰਲਾਇੰਸ ਅਤੇ ਗੋ ਏਅਰ ਦੇ ਪ੍ਰਭਾਵਤ ਜਹਾਜ਼ ਜ਼ਰੂਰੀ ਸੁਰੱਖਿਆ ਪੈਮਾਨਾ ਹਾਸਲ ਕਰ ਸਕਣ।  

A320 AirbusA320 Airbus

ਬੈਂਚ ਸ਼ਹਿਰ ਦੇ ਨਿਵਾਸੀ ਹਰੀਸ਼ ਅਗਰਵਾਲ ਦੀ ਜਨਹਿਤ ਮੰਗ ਦੀ ਸੁਣਵਾਈ ਕਰ ਰਹੀ ਹੈ। ਮੰਗ 'ਚ ਸਿਵਲ ਏਵੀਏਸ਼ਨ ਅਧਿਕਾਰੀਆਂ ਨੂੰ ਏ320 ਨਿਓ ਜਹਾਜ਼ਾਂ 'ਚ ਪ੍ਰੈਟ ਅਤੇ ਵ੍ਹਿਟਨੀ ਇੰਜਣਾਂ ਬਾਰੇ ਸਹੀ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਅਦਾਲਤ ਨੇ ਇਹ ਨਿਰਦੇਸ਼ ਉਸ ਸਮੇਂ ਦਿਤਾ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਮੌਜੂਦਾ ਵਧੀਕ ਸਲਿਸਟਰ ਜਨਰਲ ਅਨਿਲ ਸਿੰਘ ਨੇ ਬੈਂਚ ਨੂੰ ਦਸਿਆ ਕਿ ਉਹ ਇਸ ਬਾਰੇ ਡੀਜੀਸੀਏ ਦੁਆਰਾ ਚੁੱਕੇ ਗਏ ਕਦਮਾਂ ਤੋਂ ਸੰਤੁਸ਼ਟ ਹਨ।  

A320 AirbusA320 Airbus

ਸਿੰਘ ਨੇ ਅਦਾਲਤ 'ਚ ਹਲਫ਼ਨਾਮਾ ਦੇ ਕੇ ਕਿਹਾ ਕਿ ਡੀਜੀਸੀਏ ਨੇ ਉਨ੍ਹਾਂ ਨੇ ਸਾਰੇ ਜਹਾਜ਼ਾਂ ਨੂੰ ਖਡ਼ਾ ਕਰਨ ਦਾ ਨਿਰਦੇਸ਼ ਦਿਤਾ ਹੈ ਜਿਨ੍ਹਾਂ ਦਾ ਇਕ ਜਾਂ ਜ਼ਿਆਦਾ ਪੀਐਂਡਡਬਲਿਊ ਇੰਜਨ ਪ੍ਰਭਾਵਤ ਹਨ।  

A320 AirbusA320 Airbus

ਬੈਂਚ ਨੇ ਸਰਕਾਰ ਤੋਂ ਪੁੱਛਿਆ, ''ਕੀ ਉਹ ਇਹ ਤੈਅ ਕਰ ਰਹੀ ਹੈ ਕਿ ਸਾਰੇ ਏ320 ਨਿਓ ਜਹਾਜ਼ਾਂ 'ਚ ਸੁਰੱਖਿਅਤ ਇੰਜਣਾਂ ਦਾ ਇਸਤੇਮਾਲ ਹੋ ਰਿਹਾ ਹੈ। ਪੀਐਂਡਡਬਲਿਊ ਇੰਜਣ ਦੀ ਥਾਂ ਲਗਾਏ ਜਾ ਰਹੇ ਨਵੇਂ ਇੰਜਣ ਉਡ਼ਾਨ ਲਈ ਕਿੰਨੇ ਸੁਰੱਖਿਅਤ ਹਨ। ਅਦਾਲਤ ਨੇ ਕਿਹਾ ਕਿ ਅੱਖਾਂ ਬੰਦ ਕਰ ਕੇ ਕੋਮਾਂਤਰੀ ਨਿਯਮਾਂ ਨੂੰ ਨਾ ਅਪਣਾਇਆ ਜਾਵੇ ਬਲਿਕ ਅਪਣੀ ਸਮਝ ਦੀ ਵਰਤੋਂ ਕਰ ਕੇ ਮੁਸਾਫ਼ਰਾਂ ਦੀ ਸੁਰੱਖਿਆ ਤੈਅ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement