
ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਤੇਜ਼ੀ ਸ਼ੁੱਕਰਵਾਰ ਨੂੰ ਰੁਕ ਗਈ।
ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਤੇਜ਼ੀ ਸ਼ੁੱਕਰਵਾਰ ਨੂੰ ਰੁਕ ਗਈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦੀ ਕੀਮਤ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ 1358 ਰੁਪਏ ਹੇਠਾਂ ਆ ਗਿਆ। ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੀਮਤ ਵਿਚ ਵੀ ਮੰਦੀ ਦੇਖਣ ਨੂੰ ਮਿਲੀ।ਮਾਰਕਿਟ ਵਿਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 1358 ਰੁਪਏ ਡਿੱਗ ਗਈਆਂ।
File Photo
ਸ਼ੁੱਕਰਵਾਰ ਨੂੰ ਪੰਜ ਜੂਨ 2020 ਦੇ ਸੋਨੇ ਦੀ ਆਗਾਮੀ ਕੀਮਤ ਐਮਸੀਐਕਸ ਐਕਸਚੈਂਜ ‘ਤੇ 2.87 ਫੀਸਦੀ ਤੱਕ ਡਿੱਗ ਗਈ, ਇਹ ਕੀਮਤ 1358 ਰੁਪਏ ਡਿੱਗ ਕੇ 45,900 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਉੱਥੇ ਹੀ 5 ਅਗਸਤ 2020 ਦੇ ਸੋਨੇ ਦੀ ਐਮਸੀਐਕਸ ਐਕਸਚੈਂਜ ‘ਤੇ ਕੀਮਤ 2.92 ਫੀਸਦੀ ਡਿੱਗ ਕੇ 46,065 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ ਹੈ।
File Photo
ਸੋਨਾ ਹੋਇਆ ਸਸਤਾ
ਗਲੋਬਲ ਬਾਜ਼ਾਰ ਵਿਚ ਸੋਨੇ ਦੀ ਸਪਾਟ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲੀ। ਬਲੂਮਬਰਗ ਦੇ ਅਨੁਸਾਰ ਗਲੋਬਲ ਪੱਧਰ ‘ਤੇ ਸੋਨੇ ਦੀ ਸਪਾਟ ਕੀਮਤ ਵਿਚ 13.45 ਡਾਲਰ ਦੀ ਗਿਰਾਵਟ ਆਈ ਅਤੇ ਸੋਨਾ 1,704.25 ਡਾਲਰ ਪ੍ਰਤੀ ਔਸ 'ਤੇ ਪਹੁੰਚ ਗਿਆ। ਸੋਨੇ ਦੀ ਗਲੋਬਲ ਆਗਾਮੀ ਕੀਮਤ ਦੀ ਗੱਲ ਕਰੀਏ ਤਾਂ ਇਹ ਕਾਮੈਕਸ ‘ਤੇ ਸ਼ੁੱਕਰਵਾਰ ਦੁਪਹਿਰ .95 ਫੀਸਦ ਜਾਂ 16.50 ਡਾਲਰ ਡਿੱਗ ਕੇ 1715.20 ਡਾਲਰ ਪ੍ਰਤੀ ਔਸ ‘ਤੇ ਪਹੁੰਚ ਗਈ।
File Photo
ਸ਼ੁੱਕਰਵਾਰ ਨੂੰ ਭਾਰਤ ਵਿਚ ਸੋਨੇ ਦੇ ਭਾਅ
ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲੌਕਡਾਊਨ ਹੁਣ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਦਿੱਲੀ ਸਮੇਤ ਪੂਰੇ ਦੇਸ਼ ਦੇ ਸਰਾਫਾ ਬਾਜ਼ਾਰ ਬੰਦ ਹਨ। ਇੰਡੀਅਨ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਅਨੁਸਾਰ ਜੇ ਅੱਜ ਦੀ ਸੋਨੇ ਦੀ ਕੀਮਤ ਨੂੰ ਦੇਖਿਆ ਜਾਵੇ ਤਾਂ ਅੱਜ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 45964 ਰੁਪਏ ਪ੍ਰਤੀ 10 ਗ੍ਰਾਮ ਰਹੀ।
File Photo
ਇਸ ਦੇ ਨਾਲ ਹੀ 99.5 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 45780 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 42460 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਵੀਰਵਾਰ ਨੂੰ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 46928 ਰੁਪਏ ਪ੍ਰਤੀ 10 ਗ੍ਰਾਮ ਸੀ, ਜਦਕਿ 99.5 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 46740 ਰੁਪਏ ਪ੍ਰਤੀ 10 ਗ੍ਰਾਮ ਰਹੀ।
Photo
ਚਾਂਦੀ ਦੀ ਕੀਮਤ ਵਿਚ ਗਿਰਾਵਟ
ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੀਮਤ ਵਿਚ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਗਲੋਬਲ ਪੱਧਰ ‘ਤੇ ਚਾਂਦੀ ਦੀ ਸਪਾਟ ਕੀਮਤ 1.43 ਫੀਸਦ ਜਾਂ.22 ਡਾਲਰ ਦੀ ਗਿਰਾਵਟ ਦੇ ਨਾਲ 15.28 ਡਾਲਰ ਪ੍ਰਤੀ ਔਸ ‘ਤੇ ਪਹੁੰਚ ਗਈ। ਉੱਥੇ ਹੀ ਐਮਸੀਐਕਸ ‘ਤੇ 5 ਮਈ 2020 ਨੂੰ ਚਾਂਦੀ ਦੀ ਆਗਾਮੀ ਕੀਮਤ 1294 ਰੁਪਏ ਡਿੱਗ ਕੇ 42,961 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ।