ਰਿਕਾਰਡ ਸਤਰ ‘ਤੇ ਪੁੱਜੀ ਸੋਨੇ ਦੀ ਕੀਮਤ, ਜਾਣੋਂ ਅੱਜ ਦਾ ਰੇਟ
Published : Apr 7, 2020, 1:06 pm IST
Updated : Apr 7, 2020, 5:12 pm IST
SHARE ARTICLE
gold
gold

ਅੱਜ ਸੈਂਸੈਕਸ ਦੇ ਹੋਰ ਰਹੇ ਜਬਰਦਸਤ ਕਾਰੋਬਾਰ ਅਤੇ ਗਲੋਬਲ ਤੇਜ਼ੀ ਦਾ ਸਿੱਧਾ ਅਸਰ ਸੋਨੇ ਚਾਂਦੀ ਦੀਆਂ ਕੀਮਤਾਂ ਤੇ ਦੇਖਣ ਨੂੰ ਮਿਲ ਰਿਹਾ ਹੈ।

ਨਵੀਂ ਦਿੱਲੀ : ਅੱਜ ਸੈਂਸੈਕਸ ਦੇ ਹੋਰ ਰਹੇ ਜਬਰਦਸਤ ਕਾਰੋਬਾਰ ਅਤੇ ਗਲੋਬਲ ਤੇਜ਼ੀ ਦਾ ਸਿੱਧਾ ਅਸਰ ਸੋਨੇ ਚਾਂਦੀ ਦੀਆਂ ਕੀਮਤਾਂ ਤੇ ਦੇਖਣ ਨੂੰ ਮਿਲ ਰਿਹਾ ਹੈ। ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਅਨੁਸਾਰ ਮੰਗਲਵਾਰ ਨੂੰ ਸੋਨੇ ਦਾ ਭਾਅ ਇਕ ਵਾਰ ਫਿਰ ਉਚਾਈਆਂ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਮੰਗਲਵਾਰ ਨੂੰ ਵੀ ਪੰਜਵੇਂ ਦਿਨ ਅੰਤਰਰਾਸ਼ਟਰੀ ਬਜ਼ਾਰਾਂ ਵਿਚ ਸੋਨੇ ਦੇ ਭਾਅ ਵਿਚ ਤੇਜ਼ੀ ਦਾ ਸਿਲਸਲਾ ਜ਼ਾਰੀ ਹੈ। ਸੋਨੇ ਦਾ ਭਾਅ ਹੁਣ ਪਿਛਲੇ ਸੱਤ ਸਾਲਾ ਦੇ ਕਾਮੈਕਸ ਦੇ ਸਿਖਰ ਤੇ ਚਲਿਆ ਗਿਆ ਹੈ।

GoldGold

ਸਲਟੀ ਕਮੋਡਿਟੀ ਐਕਸ਼ਚੇਂਜ (MCX) ਤੇ ਸੋਨੇ ਦੇ ਜੂਨ ਇਕਰਾਰਨਾਮਾ ਕਾਰੋਬਾਰ ਦੇ ਦੌਰਾਨ ਸਵੇਰੇ 10:18 ਵਜੇ ਪਿਛਲੇ ਸੈਸ਼ਨ ਤੋਂ 1,515 ਰੁਪਏ ਮਤਲਬ ਕਿ 3.47 ਫੀਸਦੀ ਦੀ ਤੇਜ਼ੀ ਨਾਲ 45,237 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਕਾਰੋਬਾਰ ਚੱਲ ਰਿਹਾ ਸੀ।

GoldGold

ਸੋਨੇ ਦਾ ਭਾਅ ਜੂਨ ਇਕਰਾਰਾਨਾਮੇ ਦੇ ਹਿਸਾਬ ਨਾਲ ਸਵੇਰੇ 9 ਵਜੇ 4,400 ਰੁਪਏ ਤੇ ਖੁਲਿਆ ਅਤੇ 45,724 ਰੁਪਏ ਦੇ ਹਿਸਾਬ ਨਾਲ ਪ੍ਰਤੀ ਗ੍ਰਾਮ ਤੱਕ ਉਛਲਿਆ। ਉਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤ ਦੇ ਹਿਸਾਬ ਨਾਲ ਲੋਕਲ ਬਜ਼ਾਰਾਂ ਅੰਦਰ ਵੀ ਸੋਨੇ ਵਿਚ ਤੇਜ਼ੀ ਆਈ ਹੈ।

Gold Gold

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਜ਼ਾਰਾਂ ਦੇ ਵਿਚ ਹੁਣ ਇਸੇ ਤਰ੍ਹਾਂ ਤੇਜ਼ੀ ਬਣੀ ਰਹੇਗੀ। ਕਿਉਂਕਿ ਅਧਿਕ ਮੰਦੀ ਦੀ ਸੰਭਾਵਨਾ ਦੇ ਨਾਲ ਮਹਿੰਗੀ ਧਾਤੂਆਂ ਦੇ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਬਣੀ ਰਹੇਗੀ। MCX ਤੇ ਮਈ ਦੇ ਪਿਛਲੇ ਸੈਸ਼ਨ ਦੇ ਹਿਸਾਬ ਨਾਲ 2052 ਰੁਪਏ ਦੀ ਤੇਜ਼ੀ ਦੇ ਨਾਲ 43,275 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਾਰੋਬਾਰ ਚੱਲ ਰਿਹਾ ਸੀ। ਜਦੋਂ ਕਿ ਇਸ ਤੋਂ ਪਹਿਲਾ 42,871 ਰੁਪਏ ਤੋਂ ਸ਼ੁਰੂ ਹੋ ਕੇ ਅਤੇ 43,532 ਰੁਪਏ ਕਿੱਲੋ ਤੱਕ ਉਛਲਿਆ।

Gold CoinGold Coin

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨਾ ਦਾ ਭਾਅ 17,42,20 ਡਾਲਰ ਪ੍ਰਤੀ ਔਂਸ ਤੱਕ ਉਛਲਿਆ ਜੋ ਕਿ 18 ਅਕਤੂਬ ਤੋਂ ਬਾਅਦ ਦਾ ਸਭ ਤੋਂ ਉਚਾ ਸਤਰ ਹੈ। ਜਦੋਂ ਸੋਨੇ ਦਾ ਭਾਅ ਕਾਮੈਕਸ ਤੇ ਸੋਨਾ 1,749,10 ਪ੍ਰਤੀ ਔਂਸ ਤੱਕ ਉਛਲਿਆ ਸੀ। ਦੱਸ ਦੱਈਏ ਕਿ ਐੱਸਪੀਡੀਆਰ ਦਾ ਗੋਲਡ ਟਰੱਸਟ ਹੋਲਡਿੰਗ ਬੀਤੇ ਹਫਤੇ ਸ਼ੁਕਰਵਾਰ ਨੂੰ 0.70 ਫੀਸਦੀ ਵਧ ਕੇ 9,78,99 ਹੋ ਗਿਆ ਜਿਹੜਾ ਕੇ ਪਿਛਲੇ ਤਿੰਨ ਸਾਲ ਦਾ ਸਭ ਤੋਂ ਉਚਾ ਸਤਰ ਹੈ।

Gold rates india buy cheap gold through sovereign gold schemeGold rates 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement