
ਅਧਿਕ ਮੰਦੀ ਦੀ ਸੰਭਾਵਨਾ ਦੇ ਨਾਲ ਮਹਿੰਗੀ ਧਾਤੂਆਂ ਦੇ ਨਾਲ ਨਿਵੇਸ਼ਕਾਂ ਦੀ ਦਿਲਚਸਪੀ...
ਨਵੀਂ ਦਿੱਲੀ : ਅੱਜ ਸੈਂਸੈਕਸ ਦੇ ਹੋਰ ਰਹੇ ਜਬਰਦਸਤ ਕਾਰੋਬਾਰ ਅਤੇ ਗਲੋਬਲ ਤੇਜ਼ੀ ਦਾ ਸਿੱਧਾ ਅਸਰ ਸੋਨੇ ਚਾਂਦੀ ਦੀਆਂ ਕੀਮਤਾਂ ਤੇ ਦੇਖਣ ਨੂੰ ਮਿਲ ਰਿਹਾ ਹੈ। ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਅਨੁਸਾਰ ਮੰਗਲਵਾਰ ਨੂੰ ਸੋਨੇ ਦਾ ਭਾਅ ਇਕ ਵਾਰ ਫਿਰ ਉਚਾਈਆਂ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਮੰਗਲਵਾਰ ਨੂੰ ਵੀ ਪੰਜਵੇਂ ਦਿਨ ਅੰਤਰਰਾਸ਼ਟਰੀ ਬਜ਼ਾਰਾਂ ਵਿਚ ਸੋਨੇ ਦੇ ਭਾਅ ਵਿਚ ਤੇਜ਼ੀ ਦਾ ਸਿਲਸਲਾ ਜ਼ਾਰੀ ਹੈ।
Gold
ਸੋਨੇ ਦਾ ਭਾਅ ਹੁਣ ਪਿਛਲੇ ਸੱਤ ਸਾਲਾ ਦੇ ਕਾਮੈਕਸ ਦੇ ਸਿਖਰ ਤੇ ਚਲਿਆ ਗਿਆ ਹੈ। ਸਲਟੀ ਕਮੋਡਿਟੀ ਐਕਸ਼ਚੇਂਜ (MCX) ਤੇ ਸੋਨੇ ਦੇ ਜੂਨ ਇਕਰਾਰਨਾਮਾ ਕਾਰੋਬਾਰ ਦੇ ਦੌਰਾਨ ਸਵੇਰੇ 10:18 ਵਜੇ ਪਿਛਲੇ ਸੈਸ਼ਨ ਤੋਂ 1,515 ਰੁਪਏ ਮਤਲਬ ਕਿ 3.47 ਫੀਸਦੀ ਦੀ ਤੇਜ਼ੀ ਨਾਲ 45,237 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਕਾਰੋਬਾਰ ਚੱਲ ਰਿਹਾ ਸੀ।
Gold
ਸੋਨੇ ਦਾ ਭਾਅ ਜੂਨ ਇਕਰਾਰਾਨਾਮੇ ਦੇ ਹਿਸਾਬ ਨਾਲ ਸਵੇਰੇ 9 ਵਜੇ 4,400 ਰੁਪਏ ਤੇ ਖੁਲਿਆ ਅਤੇ 45,724 ਰੁਪਏ ਦੇ ਹਿਸਾਬ ਨਾਲ ਪ੍ਰਤੀ ਗ੍ਰਾਮ ਤੱਕ ਉਛਲਿਆ। ਉਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤ ਦੇ ਹਿਸਾਬ ਨਾਲ ਲੋਕਲ ਬਜ਼ਾਰਾਂ ਅੰਦਰ ਵੀ ਸੋਨੇ ਵਿਚ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਜ਼ਾਰਾਂ ਦੇ ਵਿਚ ਹੁਣ ਇਸੇ ਤਰ੍ਹਾਂ ਤੇਜ਼ੀ ਬਣੀ ਰਹੇਗੀ।
Gold
ਕਿਉਂਕਿ ਅਧਿਕ ਮੰਦੀ ਦੀ ਸੰਭਾਵਨਾ ਦੇ ਨਾਲ ਮਹਿੰਗੀ ਧਾਤੂਆਂ ਦੇ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਬਣੀ ਰਹੇਗੀ। MCX ਤੇ ਮਈ ਦੇ ਪਿਛਲੇ ਸੈਸ਼ਨ ਦੇ ਹਿਸਾਬ ਨਾਲ 2052 ਰੁਪਏ ਦੀ ਤੇਜ਼ੀ ਦੇ ਨਾਲ 43,275 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਾਰੋਬਾਰ ਚੱਲ ਰਿਹਾ ਸੀ। ਜਦੋਂ ਕਿ ਇਸ ਤੋਂ ਪਹਿਲਾ 42,871 ਰੁਪਏ ਤੋਂ ਸ਼ੁਰੂ ਹੋ ਕੇ ਅਤੇ 43,532 ਰੁਪਏ ਕਿੱਲੋ ਤੱਕ ਉਛਲਿਆ।
Gold
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨਾ ਦਾ ਭਾਅ 17,42,20 ਡਾਲਰ ਪ੍ਰਤੀ ਔਂਸ ਤੱਕ ਉਛਲਿਆ ਜੋ ਕਿ 18 ਅਕਤੂਬ ਤੋਂ ਬਾਅਦ ਦਾ ਸਭ ਤੋਂ ਉਚਾ ਸਤਰ ਹੈ। ਜਦੋਂ ਸੋਨੇ ਦਾ ਭਾਅ ਕਾਮੈਕਸ ਤੇ ਸੋਨਾ 1,749,10 ਪ੍ਰਤੀ ਔਂਸ ਤੱਕ ਉਛਲਿਆ ਸੀ। ਦੱਸ ਦੱਈਏ ਕਿ ਐੱਸਪੀਡੀਆਰ ਦਾ ਗੋਲਡ ਟਰੱਸਟ ਹੋਲਡਿੰਗ ਬੀਤੇ ਹਫਤੇ ਸ਼ੁਕਰਵਾਰ ਨੂੰ 0.70 ਫੀਸਦੀ ਵਧ ਕੇ 9,78,99 ਹੋ ਗਿਆ ਜਿਹੜਾ ਕੇ ਪਿਛਲੇ ਤਿੰਨ ਸਾਲ ਦਾ ਸਭ ਤੋਂ ਉਚਾ ਸਤਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।