
ਪੰਜਾਬ ਨੈਸ਼ਨਲ ਬੈਂਕ 'ਚ ਹੋਏ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ 'ਚ ਨਾਮ ਆਉਣ ਤੋਂ ਬਾਅਦ ਇਲਾਹਾਬਾਦ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਊਸ਼ਾ ...
ਨਵੀਂ ਦਿੱਲੀ, 16 ਮਈ: ਪੰਜਾਬ ਨੈਸ਼ਨਲ ਬੈਂਕ 'ਚ ਹੋਏ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ 'ਚ ਨਾਮ ਆਉਣ ਤੋਂ ਬਾਅਦ ਇਲਾਹਾਬਾਦ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਊਸ਼ਾ ਅਨੰਤ ਸੁਬ੍ਰਾਮਣਯਮ 'ਤੇ ਤਲਵਾਰ ਲਟਕ ਗਈ ਹੈ।ਬੈਂਕ ਦੇ ਬੋਰਡ ਨੇ ਉਸ ਤੋਂ ਸੱਭ ਅਧਿਕਾਰ ਵਾਪਸ ਲੈ ਲਏ ਹਨ। ਬੈਂਕ ਵਲੋਂ ਇਹ ਕਾਰਵਾਈ ਵਿੱਤ ਮੰਤਰਾਲੇ ਦੇ ਉਸ ਆਦੇਸ਼ ਤੋਂ ਬਾਅਦ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਦੇ ਸਾਰੇ ਅਧਿਕਾਰ ਖ਼ਤਮ ਕਰਨ ਦਾ ਨਿਰਦੇਸ਼ ਦਿਤਾ ਗਿਆ ਸੀ। ਇਸ ਤੋਂ ਪਹਿਲਾਂ ਇਲਾਹਾਬਾਦ ਬੈਂਕ ਨੇ ਬੋਰਡ ਮੀਟਿੰਗ ਬੁਲਾਈ ਸੀ।
Usha Ananthasubramanian
ਇਸ 'ਚ ਸੁਬ੍ਰਾਮਣਯਮ ਦਾ ਨਾਮ ਨੀਰਵ ਮੋਦੀ ਸਕੈਮ 'ਚ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਅਧਿਕਾਰਾਂ ਸਬੰਧੀ ਗੱਲ ਕੀਤੀ ਗਈ। ਉਸ 'ਤੇ ਦੋਸ਼ ਹੈ ਕਿ ਉਸ ਨੇ 2016 'ਚ ਭਾਰਤੀ ਰਿਜ਼ਰਵ ਬੈਂਕ ਵਲੋਂ ਸਵਿਫ਼ਟ (ਐਸ.ਡਬਲਿਊ. ਆਈ.ਐਫ਼.ਟੀ.) ਸਬੰਧੀ ਜਾਰੀ ਸਰਕੂਲਰ ਦਾ ਪਾਲਣ ਨਹੀਂ ਕੀਤਾ। ਇਲਾਹਾਬਾਦ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਊਸ਼ਾ ਅਨੰਤ ਸ਼ੁਬ੍ਰਾਮਣਯਮ ਦਾ ਨਾਮ ਪੰਜਾਬ ਨੈਸ਼ਨਲ ਬੈਂਕ 'ਚ ਹੋਏ ਧੋਖੇ 'ਚ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਉਹ 2015 ਤੋਂ 2017 ਦਰਮਿਆਨ ਪੀ.ਐਨ.ਬੀ. ਬੈਂਕ ਦੀ ਚੀਫ਼ ਰਹੀ ਹੈ। (ਏਜੰਸੀ)