
ਮੰਨੇ ਪ੍ਰਮੰਨੇ ਐਫ਼.ਐਮ.ਸੀ.ਜੀ. ਗਰੁਪ ਬੋਨ ਗਰੁਪ ਆਫ਼ ਇੰਡਸਟਰੀਜ਼ ਨੇ ਇਕ ਹੋਲ ਗਰੇਨ ਪ੍ਰੋਡਕਟ ਰੇਂਜ ਨੂੰ ਲਾਂਚ ਕੀਤਾ, ਜੋ ਕਿ ਭਾਰਤੀ ਗਾਹਕਾਂ ਨੂੰ ਸੁਆਦੀ ਅਤੇ ...
ਚੰਡੀਗੜ੍ਹ, ਮੰਨੇ ਪ੍ਰਮੰਨੇ ਐਫ਼.ਐਮ.ਸੀ.ਜੀ. ਗਰੁਪ ਬੋਨ ਗਰੁਪ ਆਫ਼ ਇੰਡਸਟਰੀਜ਼ ਨੇ ਇਕ ਹੋਲ ਗਰੇਨ ਪ੍ਰੋਡਕਟ ਰੇਂਜ ਨੂੰ ਲਾਂਚ ਕੀਤਾ, ਜੋ ਕਿ ਭਾਰਤੀ ਗਾਹਕਾਂ ਨੂੰ ਸੁਆਦੀ ਅਤੇ ਮਜ਼ੇਦਾਰ ਭੋਜਨ ਦਾ ਬਦਲ ਪ੍ਰਦਾਨ ਕਰੇਗਾ। 'ਲਾਅ ਅਮੇਰੀਕਨ ਗਾਰਮੈਂਟ' ਨਾਂਅ ਦਾ ਇਹ ਪ੍ਰੀਮੀਅਰ ਉਤਪਾਦਾਂ ਵਿਚ ਬ੍ਰਾਊਨ ਪਾਵ, ਲਹੂਸਨ ਤੇ ਮਲਟੀਗ੍ਰੇਨ ਫੁਟਲੋਂਗ, ਬ੍ਰੈਨ ਬ੍ਰੈਡ, ਹਨੀ ਉਟ ਬ੍ਰੇਡ, ਗਾਰਲਿਕ ਔਰੀਗੈਨੋ ਬ੍ਰੇਡ ਅਤੇ ਐਗਲੈਸ ਲੈਮ, ਬਟਰ ਸਕੋਚ ਅਤੇ ਚੋਕੇ ਵਨੀਲ ਕੇਕ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦੇ ਫਲੇਵਰ ਨਾਲ ਲੈਸ ਉਤਪਾਦਾਂ ਦੀ ਪੇਸ਼ਕਸ਼ ਕਰੇਗਾ।ਬੋਨ ਨੇ ਬ੍ਰੇਡ 'ਐਲ.ਏ ਅਮੇਰੀਕਨ ਗਾਰਮੈਂਟ' ਦੇ ਹੇਠ ਪ੍ਰੀਮੀਅਮ ਖਾਣ ਦੇ ਉਤਪਾਦ ਲਾਂਚ ਕਰਨ ਦਾ ਐਲਾਨ ਕੀਤੀ ਹੈ। ਅੱਜ ਦੇ ਗਾਹਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਉਤਪਾਦ ਬਿਨਾਂ ਕਿਸੇ ਪ੍ਰੀਜ਼ਰਵੇਟਿਵ ਦੀ ਵਰਤੋਂ ਕਰ ਤਿਆਰ ਕੀਤੇ ਗਏ ਹਨ। ਇਨ੍ਹਾਂ ਉਤਪਾਦਾਂ ਵਿਚ ਮੌਜੂਦ ਹੋਲਗਰੇਨ ਕਾਰਬੋਹਾਈਡ੍ਰੇਟ ਫਾਇਬਰ, ਐਂਟੀ ਡਾਇਕਸੀਡੇਂਟ, ਲੋੜਵੰਦ ਵਿਟਾਮਿਨ ਤੇ ਮਿਨਰਲ ਦਾ ਬੇਹਤਰੀਨ ਸਵਾਦ ਸ਼ਾਮਲ ਹੈ। ਇਨ੍ਹਾਂ ਉਤਪਾਦ ਵਿਚ ਮੌਜੂਦ ਸਮੱਗਰੀ ਤੋਂ ਗਾਹਕਾਂ ਨੂੰ ਲਜੀਜ਼ ਸੁਆਦ ਪ੍ਰਾਪਤ ਹੋਵੇਗਾ। ਇਹ ਉਤਪਾਦ ਲੁਧਿਆਣਾ, ਚੰਡੀਗੜ੍ਹ ਸ਼ਹਿਰ ਦੇ ਨਾਲ-ਨਾਲ ਦਿੱਲੀ ਤੇ ਐਨ.ਸੀ.ਆਰ. ਵਿਚ ਲਾਂਚ ਕੀਤੇ ਗਏ ਹਨ। ਇਥੇ ਇਹ ਉਤਪਾਦ ਵਧੀਆ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਤੇ ਇਨ੍ਹਾਂ ਵਿਚ ਸ਼ਾਨਦਾਰ ਅਤੇ ਲਜੀਜ਼ ਭੋਜਣ ਸਮੱਗਰੀਆਂ ਵੀ ਸ਼ਾਮਲ ਕੀਤੀ ਜਾਂਦੀ ਹੈ।ਵਧਦੀ ਆਮਦਨ, ਸੁਆਦ, ਸਿਹਤ ਤੇ ਪੋਸ਼ਣ ਸਬੰਧੀ ਚਿੰਤਾ ਦੇ ਵਿਸ਼ਵੀਕਰਨ ਕਾਰਨ ਚੰਗੀਆਂ ਚੀਜ਼ਾਂ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ।
Bonn Industries
ਰਮੈਂਟ ਇਕ ਇਹੋ ਜਿਹੀ ਚੀਜ਼ ਹੈ, ਜੋ ਕਿ ਬੇਹਤਰੀਨ ਭੋਜਨ ਅਤੇ ਪੀਣ ਪਦਾਰਥ ਜਾਂ ਸੁਆਦੀ ਵਿਅੰਜਨਾਂ ਨਾਲ ਤਾਲੁਕ ਰੱਖਦੀ ਹੈ। ਅੱਜ ਕਲ੍ਹ ਲੋਕਾਂ ਦੀ ਵਧਦੀ ਆਮਦਨ, ਸੁਆਦੀ ਵਿਅੰਜਨਾਂ ਪ੍ਰਤੀ ਵਧਦੇ ਰੁਝਾਨ ਤੇ ਸਿਹਤ ਪ੍ਰਤੀ ਜਾਗਰੂਕਤਾ ਦੇ ਚਲਦਿਆਂ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ। ਬੋਨ ਗਰੁਪ ਆਫ਼ ਇੰਡਸਟਰੀਜ਼ ਦੇ ਨਿਰਦੇਸ਼ਕ ਅਮਰਿੰਦਰ ਸਿੰਘ ਨੇ ਕਿਹਾ, ''ਸਾਡੇ ਪ੍ਰੋਡਕਟ ਗਾਹਕਾਂ ਨੂੰ ਬਹੁਤ ਪਸੰਦ ਆਉਣਗੇ। ਇਸ ਰੇਂਜ ਵਿਚ ਗੁਣਵੱਤਾ ਨਾਲ ਬੇਕ ਕੀਤੇ ਗਏ ਉਤਪਾਦ ਹਨ, ਜੋ ਲੋਕਾਂ ਦੇ ਮੂੰਹ 'ਚ ਅਸਾਨੀ ਨਾਲ ਘੁਲ ਜਾਂਦੇ ਹਨ। ਅਸੀਂ ਸੁਆਦ ਦੇ ਨਾਲ-ਨਾਲ ਅਪਣੇ ਉਤਪਾਦਾਂ ਨੂੰ ਸਿਹਤਮੰਦ ਬਣਾਉਣ ਵਿਚ ਪੂਰਾ ਧਿਆਨ ਦਿੰਦੇ ਹਨ। ਅੱਜ ਦਾ ਗਾਹਕ ਅਪਣੀ ਸਿਹਤ ਪ੍ਰਤੀ ਕਾਫ਼ੀ ਜਾਗਰੂਕ ਹਨ।''ਕੰਪਨੀ ਦੇ ਸੀ.ਓ.ਓ. ਪੰਕਜ ਅਗਰਵਾਲ ਨੇ ਕਿਹਾ, ''ਬ੍ਰੇਡ ਦਾ ਵਿਸ਼ਵ ਪਧਰੀ ਬਾਜਾਰ 2018 ਅਤੇ 2021 ਦੇ ਵਿਚਕਾਰ ਹਰ ਸਾਲ 10.4 ਸੀ.ਏ.ਜੀ.ਆਰ. ਦੀ ਦਰ ਨਾਲ ਵਧਣ ਦੀ ਉਮੀਦ ਹੈ। ਇਸ ਦਾ ਕ੍ਰੈਡਿਟ ਭਾਰਤ ਵਰਗੇ ਵਿਕਾਸਸ਼ੀਲ ਬਾਜਾਰਾਂ ਨੂੰ ਜਾਂਦਾ ਹੈ। 1.3 ਬਿਲਿਅਨ ਦੀ ਆਬਾਦੀ ਅਤੇ ਤੇਜੀ ਤੋਂ ਵਧਦੀ ਨੌਜਵਾਨ ਆਬਾਦੀ ਨਾਲ, ਸਿਹਤਮੰਦ ਖਾਣਪਾਨ ਦੀ ਆਦਤਾਂ ਕਾਫ਼ੀ ਜਾਗਰੂਕਤਾ ਆਈ ਹੈ । ਸਾਡਾ ਮੰਤਵ ਗੁਣਵਤਾ ਤੇ ਅਨੁਭਵ ਦੇ ਨਾਲ ਇਸ ਅੰਤਰ ਨੂੰ ਦੂਰ ਕਰ ਕੇ ਬਾਜ਼ਾਰ ਦੀ ਪੂਰਤੀ ਕਰਨਾ ਹੈ।''