ਕੀਮਤਾਂ ਦੇ ਦਬਾਅ 'ਚ ਦਵਾਈ ਖੇਤਰ, ਅਗਲੇ 6 ਮਹੀਨੇ ਨਿਵੇਸ਼ਕਾਂ ਨੂੰ ਦੂਰ ਰਹਿਣ ਦੀ ਸਲਾਹ
Published : May 17, 2018, 12:02 pm IST
Updated : May 17, 2018, 12:02 pm IST
SHARE ARTICLE
Medicines
Medicines

ਵਿੱਤ‍ੀ ਸਾਲ 2018 ਦੀ ਚੌਥੀ ਤਿਮਾਹੀ (ਜਨਵਰੀ - ਮਾਰਚ 2018) 'ਚ ਫ਼ਾਰਮਾ ਕੰਪਨੀਆਂ ਦੇ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ ਹਨ। ਮਾਰਕੀਟ ਮਾਹਰਾਂ ਦਾ ਕਹਿਣਾ ਹੈ ...

ਨਵੀਂ ਦਿੱਲੀ : ਵਿੱਤ‍ੀ ਸਾਲ 2018 ਦੀ ਚੌਥੀ ਤਿਮਾਹੀ (ਜਨਵਰੀ - ਮਾਰਚ 2018) 'ਚ ਫ਼ਾਰਮਾ ਕੰਪਨੀਆਂ ਦੇ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ ਹਨ। ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ ਯੂਐਸ ਅਤੇ ਯੂਰੋਪ ਨਾਲ ਘਰੇਲੂ ਪੱਧਰ 'ਤੇ ਕੀਮਤਾਂ ਦੇ ਦਬਾਅ ਯਾਨੀ ਕੀਮਤਾਂ ਨੂੰ ਲੈ ਕੇ ਦਬਾਅ ਬਣਾ ਹੋਇਆ ਹੈ। ਜਿਸ ਨਾਲ ਉਭਰਣ ਵਿਚ ਕੰਪਨੀਆਂ ਨੂੰ ਹੁਣ ਦੋ ਤੋਂ ਤਿੰਨ ਤਿਮਾਹੀ ਦਾ ਸਮਾਂ ਲੱਗ ਸਕਦਾ ਹੈ। ਅਜਿਹੇ 'ਚ ਨਿਵੇਸ਼ਕਾਂ ਨੂੰ ਅਗਲੇ 6 ਮਹੀਨੇ ਤਕ ਇਸ ਸੈਕਟਰ ਤੋਂ ਦੂਰ ਰਹਿਣ ਦੀ ਸਲਾਹ ਹੋਵੇਗੀ। ਮਾਰਕੀਟ ਰਿਸਰਚ ਫ਼ਰਮ AIOCD - AWACS ਮੁਤਾਬਕ, ਮਾਰਚ ਮਹੀਨੇ ਦੀ ਤੁਲਨਾ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਅਪ੍ਰੈਲ 'ਚ ਫ਼ਾਰਮਾ ਕੰਪਨੀਆਂ ਦੀ ਵਿਕਰੀ ਘਟੀ ਹੈ। ਹਾਲਾਂਕਿ ਵੈਲਿਊਮ ਵਿਕਾਸ ਸਕਾਰਾਤਮਕ ਰਿਹਾ। ਅਪ੍ਰੈਲ ਮਹੀਨੇ ਵਿਚ ਘਰੇਲੂ ਫ਼ਾਰਮਾ ਕੰਪਨੀਆਂ ਦੀ ਕੁਲ ਵਿਕਰੀ 7.8 ਫ਼ੀ ਸਦੀ ਵਧ ਕੇ 10,400 ਕਰੋਡ਼ ਰੁਪਏ ਰਹੀ ਪਰ ਮਾਰਚ 'ਚ 9.5 ਫ਼ੀ ਸਦੀ ਵਿਕਾਸ ਦੀ ਤੁਲਨਾ ਵਿਚ ਘੱਟ ਰਹੀ। ਅਪ੍ਰੈਲ 'ਚ ਫ਼ਾਰਮਾ ਕੰਪਨੀਆਂ ਦਾ ਵੋਲਿਊਮ ਵਿਕਾਸ ਸਕਾਰਾਤਮਕ ਰਿਹਾ। ਅਪ੍ਰੈਲ 'ਚ ਵੋਲਿਊਮ ਵਿਕਾਸ 6.4 ਫ਼ੀ ਸਦੀ ਵਧਿਆ, ਜਦਕਿ ਇਸ ਦੌਰਾਨ ਕੀਮਤਾਂ 1 ਫ਼ੀ ਸਦੀ ਡਿੱਗੀਆਂ। ਕੀਮਤ ਦੇ ਪੱਧਰ 'ਤੇ ਮਾਰਕੀਟ 'ਤੇ ਦਬਾਅ ਵੱਧ ਰਿਹਾ ਹੈ। ਅਪ੍ਰੈਲ ਵਿਚ ਮੁੱਖ 10 ਕੰਪਨੀਆਂ ਦਾ ਮਾਰਕੀਟ ਸ਼ੇਅਰ ਇਕ ਸਾਲ ਪਹਿਲਾਂ ਇਸ ਮਹੀਨੇ 'ਚ 42.83 ਫ਼ੀ ਸਦੀ ਤੋਂ ਵਧ ਕੇ 43.22 ਫ਼ੀ ਸਦੀ ਰਹੀ। 

MedicinesMedicines

ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਫ਼ਾਰਮਾ ਕੰਪਨੀਆਂ ਦੇ ਨਤੀਜੇ ਬਿਹਤਰ ਨਹੀਂ ਰਹੇ। ਚੌਥੀ ਤਿਮਾਹੀ 'ਚ ਡਿਵਿਸ ਲੈਬਸ ਦਾ ਨੈਟ ਮੁਨਾਫ਼ਾ 19.5 ਫ਼ੀ ਸਦੀ ਡਿੱਗ ਕੇ 259 ਕਰੋਡ਼ ਰੁਪਏ ਰਿਹਾ। ਕੁਲ ਰਿਵੈਨਿਊ 5 ਫ਼ੀ ਸਦੀ ਘੱਟ ਕੇ 1088 ਕਰੋਡ਼ ਰੁਪਏ ਰਹੀ। ਉਥੇ ਹੀ ਦੇਸ਼ ਦੀ ਦੂਜੀ ਵੱਡੀ ਮੈਨੂਫ਼ੈਕਚਰਿੰਗ ਕੰਪਨੀ ਲਿਊਪਿਨ ਨੂੰ 783.5 ਕਰੋਡ਼ ਰੁਪਏ ਦਾ ਘਾਟਾ ਹੋਇਆ। ਗੈਵਿਸ ਦੇ ਪ੍ਰਾਪਤੀ 'ਚ ਵਨ ਟਾਈਮ ਰਾਈਟ - ਆਫ਼ ਕਾਰਨ ਮਾਰਚ ਤਿਮਾਹੀ 'ਚ ਕੰਪਨੀ ਨੂੰ ਘਾਟਾ ਹੋਇਆ। ਕੰਪਨੀ ਦੀ ਵਿਕਰੀ 2.8 ਫ਼ੀ ਸਦੀ ਡਿੱਗ ਕੇ 4,179 ਕਰੋਡ਼ ਰੁਪਏ ਰਹੀ। ਸਾਲਾਨਾ ਆਧਾਰ ਅਮਰੀਕੀ ਰਿਵੈਨਿਊ 'ਚ 21 ਫ਼ੀ ਸਦੀ ਦੀ ਗਿਰਾਵਟ ਰਹੀ। ਹਾਲਾਂਕਿ ਭਾਰਤ 'ਚ ਕੰਪਨੀ ਦੀ ਰਿਵੈਨਿਊ 13 ਫ਼ੀ ਸਦੀ ਵਧੀ। ਕੰਪਨੀ ਦਾ ਕਹਿਣਾ ਦਾ ਹੈ ਕਿ ਕਾਂਪਿਟਿਸ਼ਨ ਵਧਣ ਅਤੇ ਖ਼ਪਤਕਾਰ ਆਧਾਰ 'ਚ ਇਕਸਾਰਤਾ ਤੋਂ ਅਮਰੀਕੀ ਰਿਵੈਨਿਊ ਵਿਚ ਕਮੀ ਆਈ ਹੈ। ਹਾਲਾਂਕਿ ਬਾਇਓਕਾਨ ਦਾ ਨੈਟ ਪ੍ਰਾਫ਼ਿਟ 2 ਫ਼ੀ ਸਦੀ ਵਧ ਕੇ 130 ਕਰੋਡ਼ ਰੁਪਏ ਰਿਹਾ।  ਕੰਪਨੀ ਦਾ ਕਹਿਣਾ ਹੈ ਕਿ ਆਮ ਕਾਰੋਬਾਰ 'ਚ ਕੀਮਤ ਦਾ ਦਬਾਅ ਜਾਰੀ ਰਹਿਣ ਦਾ ਅਸਰ ਚੌਥੀ ਤਿਮਾਹੀ 'ਤੇ ਪਿਆ। ਜਿਸ ਕਾਰਨ ਨਤੀਜੇ ਖ਼ਰਾਬ ਰਹੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement