Adani Ports: ਨਾਰਵੇ ਸਰਕਾਰ ਵਲੋਂ ਅਡਾਨੀ ਨੂੰ ਵੱਡਾ ਝਟਕਾ; ਦੁਨੀਆਂ ਦੇ ਸੱਭ ਤੋਂ ਵਡੇ ਵੈਲਥ ਫ਼ੰਡ ’ਚੋਂ ਬਾਹਰ ਕਢਾਇਆ
Published : May 17, 2024, 8:10 am IST
Updated : May 17, 2024, 8:10 am IST
SHARE ARTICLE
Norway sovereign wealth fund excludes Adani Ports over ethical concerns
Norway sovereign wealth fund excludes Adani Ports over ethical concerns

ਨਾਰਵੇ ਦੇ ਕੇਂਦਰੀ ਬੈਂਕ (ਨੌਰਗੇਸ ਬੈਂਕ) ਨੇ ਨੈਤਿਕ ਚਿੰਤਾਵਾਂ ਕਾਰਣ ਅਪਣੇ ਸਰਕਾਰੀ ਪੈਨਸ਼ਨ ਫ਼ੰਡ ’ਚੋਂ ਤਿੰਨ ਕੰਪਨੀਆਂ ਨੂੰ ਬਾਹਰ ਕਰਨ ਦਾ ਐਲਾਨ ਕੀਤਾ ਹੈ।

Adani Ports: ਭਾਰਤ ਦੇ ਦੂਜੇ ਸਭ ਤੋਂ ਵਡੇ ਉਦਯੋਗਪਤੀ ਗੌਤਮ ਅਡਾਨੀ ਨੂੰ ਨਾਰਵੇ ਸਰਕਾਰ ਨੇ ਵਡਾ ਝਟਕਾ ਦਿਤਾ ਹੈ। ਨਾਰਵੇ ਦੇ ਕੇਂਦਰੀ ਬੈਂਕ (ਨੌਰਗੇਸ ਬੈਂਕ) ਨੇ ਨੈਤਿਕ ਚਿੰਤਾਵਾਂ ਕਾਰਣ ਅਪਣੇ ਸਰਕਾਰੀ ਪੈਨਸ਼ਨ ਫ਼ੰਡ ’ਚੋਂ ਤਿੰਨ ਕੰਪਨੀਆਂ ਨੂੰ ਬਾਹਰ ਕਰਨ ਦਾ ਐਲਾਨ ਕੀਤਾ ਹੈ। ਬਾਹਰ ਕਢੀਆਂ ਕੰਪਨੀਆਂ ’ਚ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਲਨੌਮਿਕ ਜ਼ੋਨ ਵੀ ਸ਼ਾਮਲ ਹੈ।

ਹੋਰ ਦੋ ਕੰਪਨੀਆਂ ਅਮਰੀਕਾ ਐਲ-3 ਹੈਰਿਸ ਟੈਕਨੋਲੋਜੀਸ ਅਤੇ ਚੀਨ ਦੀ ਵੀਚਾਈ ਪਾਵਰ ਹਨ। ਅਡਾਨੀ ਪੋਰਟਸ ਦਰਅਸਲ ਗੌਤਮ ਅਡਾਨੀ ਦੇ ਬਿਜ਼ਨੇਸ ਗਰੁੱਪ ਦੀ ਹੀ ਕੰਪਨੀ ਹੈ, ਜੋ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਪੋਰਟ ਮੈਨੇਜਮੈਂਟ ਅਤੇ ਮਾਲ ਦੀ ਢੋਆ-ਢੁਆਈ ਦੇ ਕੰਮਕਾਜ ਨਾਲ ਜੁੜੀ ਹੈ।

ਇਹ ਭਾਰਤ ’ਚ ਸਭ ਤੋਂ ਵਡੇ ਨਿਜੀ ਪੋਰਟ ਆਪਰੇਟਰ ਅਤੇ ਐਂਡ-ਟੂ-ਐਂਡ ਲੌਜਿਸਟਿਕਸ ਪ੍ਰੋਵਾਈਡਰ ਹੈ, ਜਿਸ ਦੇ 13 ਪੋਰਟ ਅਤੇ ਟਰਮੀਨਲ ਹਨ। ਭਾਰਤ ’ਚ ਬੰਦਰਗਾਹਾਂ ਦੇ ਕੁਲ ਕਾਰੋਬਾਰ ’ਚੋਂ 24 ਫ਼ੀ ਸਦੀ ’ਤੇ ਅਡਾਨੀ ਪੋਰਟਸ ਦਾ ਹੀ ਕਬਜ਼ਾ ਹੈ। ਵੀਰਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ ’ਤੇ ਅਡਾਨੀ ਪੋਰਟਸ ਦਾ ਸ਼ੇਅਰ ਮਾਮੂਲੀ ਗਿਰਾਵਟ ਨਾਲ 1,334 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ।   

 (For more Punjabi news apart from Norway sovereign wealth fund excludes Adani Ports over ethical concerns, stay tuned to Rozana Spokesman)

Tags: norway

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement