
ਬੰਗਲਾਦੇਸ਼ ਤੋਂ ਭਾਰਤ ’ਚ ਰੈਡੀਮੇਡ ਕਪੜੇ, ਪ੍ਰੋਸੈਸ ਕੀਤੇ ਖਾਣਯੋਗ ਪਦਾਰਥ ਆਦਿ ਵਰਗੀਆਂ ਕੁੱਝ ਚੀਜ਼ਾਂ ਦੀ ਆਯਾਤ ’ਤੇ ਬੰਦਰਗਾਹ ਪਾਬੰਦੀਆਂ ਲਗਾਈਆਂ ਗਈਆਂ
ਨਵੀਂ ਦਿੱਲੀ : ਭਾਰਤ ਨੇ ਬੰਗਲਾਦੇਸ਼ ਤੋਂ ਰੈਡੀਮੇਡ ਕਪੜੇ ਅਤੇ ‘ਪ੍ਰੋਸੈਸ’ ਕੀਤੇ ਖਾਣਯੋਗ ਪਦਾਰਥ ਵਰਗੀਆਂ ਕੁੱਝ ਚੀਜ਼ਾਂ ਦੀ ਆਯਾਤ ’ਤੇ ਪਾਬੰਦੀ ਲਗਾ ਦਿਤੀ ਹੈ। ਵਣਜ ਮੰਤਰਾਲੇ ਦੇ ਅਧੀਨ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਮੰਤਰਾਲੇ ਨੇ ਕਿਹਾ ਕਿ ਨੋਟੀਫਿਕੇਸ਼ਨ ’ਚ ਬੰਗਲਾਦੇਸ਼ ਤੋਂ ਭਾਰਤ ’ਚ ਰੈਡੀਮੇਡ ਕਪੜੇ, ਪ੍ਰੋਸੈਸ ਕੀਤੇ ਖਾਣਯੋਗ ਪਦਾਰਥ ਆਦਿ ਵਰਗੀਆਂ ਕੁੱਝ ਚੀਜ਼ਾਂ ਦੀ ਆਯਾਤ ’ਤੇ ਬੰਦਰਗਾਹ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ, ਅਜਿਹੀਆਂ ਬੰਦਰਗਾਹ ਪਾਬੰਦੀਆਂ ਭਾਰਤ ਰਾਹੀਂ ਨੇਪਾਲ ਅਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਮਾਲ ’ਤੇ ਲਾਗੂ ਨਹੀਂ ਹੋਣਗੀਆਂ।