ਪੀ.ਐਨ.ਬੀ. ਦੇ ਜਾਣਬੁਝ ਕੇ ਕਰਜ਼ ਨਾ ਵਾਪਸ ਕਰਨ ਵਾਲਿਆਂ ਦਾ ਬਕਾਇਆ 15,490 ਕਰੋੜ ਰੁਪਏ 'ਤੇ ਪਹੁੰਚਿਆ
Published : Jun 17, 2018, 7:05 pm IST
Updated : Jun 17, 2018, 7:05 pm IST
SHARE ARTICLE
PNB
PNB

ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਜਾਣਬੁਝ ਕੇ ਕਰਜ਼ ਨਾ ਵਾਪਸ ਕਰਨ ਵਾਲੇ ਵੱਡੇ ਕਰਜ਼ਦਾਰਾਂ 'ਤੇ ਬਕਾਇਆ ਮਈ ਅੰਤ ਤਕ ਵਧਾ ਕੇ 15,490 ਕਰੋੜ ਰੁਪਏ 'ਤੇ ਪਹੁੰਚ ਗਿਆ।...

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਜਾਣਬੁਝ ਕੇ ਕਰਜ਼ ਨਾ ਵਾਪਸ ਕਰਨ ਵਾਲੇ ਵੱਡੇ ਕਰਜ਼ਦਾਰਾਂ 'ਤੇ ਬਕਾਇਆ ਮਈ ਅੰਤ ਤਕ ਵਧਾ ਕੇ 15,490 ਕਰੋੜ ਰੁਪਏ 'ਤੇ ਪਹੁੰਚ ਗਿਆ। ਇਹ ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ 'ਚ ਦੋ ਫ਼ੀ ਸਦੀ ਜ਼ਿਆਦਾ ਹੈ। ਇਸ 'ਚ ਉਹ ਕਰਜ਼ਦਾਰ ਸ਼ਾਮਲ ਹਨ, ਜਿਨ੍ਹਾਂ 'ਤੇ ਬੈਂਕ ਦਾ ਬਕਾਇਆ 25 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਹੈ।

PNBPNB

ਅੰਕੜਿਆਂ ਮੁਤਾਬਕ ਇਸ ਸਾਲ 30 ਅਪ੍ਰੈਲ ਦੇ ਅੰਕ ਤਕ ਇਨ੍ਹਾਂ ਕਰਜ਼ਦਾਰਾਂ 'ਤੇ 15,199.57 ਕਰੋੜ ਰੁਪਏ ਦਾ ਬਕਾਇਆ ਸੀ। ਮਾਰਚ, 2018 ਨੂੰ ਸਮਾਪਤ ਵਿੱਤੀ ਸਾਲ 'ਚ ਬੈਂਕ ਦੇ ਬਹੀ ਖਾਤਿਆਂ 'ਚ ਵੱਡੇ ਕਰਜ਼ਦਾਰਾਂ ਦੀ ਬਕਾਇਆ ਰਾਸ਼ੀ 15,171.91 ਕਰੁੜ ਰੁਪਏ ਸੀ। ਵਿੱਤੀ ਸਾਲ 2017-18 'ਚ ਪੀ.ਐਨ.ਬੀ. ਦਾ ਏਕਲ ਸ਼ੁਧ ਘਾਟਾ 12,282.82 ਕਰੋੜ ਰੁਪਏ ਸੀ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਬੈਂਕ ਨੇ 1,324.80 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ।

PNBPNB

ਪੀ.ਐਨ.ਬੀ. ਦੇ ਵੱਡੇ ਡਿਫ਼ਾਲਟਰਾਂ 'ਚ ਕੁਡੋਸ ਕੇਮੀ (1,301.81 ਕਰੋੜ ਰੁਪਏ), ਕਿੰਗਫ਼ਿਸਰ ਏਅਰਲਾਇੰਸ (597.44 ਕਰੋੜ ਰੁਪਏ), ਬੀ.ਬੀ.ਐਫ਼. ਇੰਡਸਟ੍ਰੀਜ਼ (100.99 ਕਰੋੜ ਰੁਪਏ), ਆਈ.ਸੀ.ਐਸ.ਏ. (ਇੰਡੀਆ) (134.76 ਕਰੋੜ ਰੁਪਏ), ਅਰਵਿੰਦ ਰੇਮੇਡੀਜ਼ (158.16 ਕਰੋੜ ਰੁਪਏ) ਅਤੇ ਇੰਦੂ ਪ੍ਰੋਜੈਕਟਜ਼ (102.83 ਕਰੋੜ ਰੁਪਏ) ਸ਼ਾਮਲ ਹਨ।

PNBPNB

ਇਸ ਤੋਂ ਇਲਾਵਾ ਜਸ ਇੰਫ਼੍ਰਾਸਟ੍ਰਕਚਰ ਐਂਡ ਪਾਵਰ 'ਤੇ 410.96 ਕਰੋੜ ਰੁਪਏ, ਬੀ.ਐਮ.ਸੀ. ਸਿਸਟਮਜ਼ 'ਤੇ 296.8 ਕਰੋੜ ਰੁਪਏ, ਐਮ.ਬੀ.ਐਸ. ਜਵੈਲਰਜ਼ 'ਤੇ 266.17 ਕਰੋੜ ਰੁਪਏ ਅਤੇ ਤੁਲਸੀ ਐਕਸਡ੍ਰਸ਼ਨ 'ਤੇ 175.41 ਕਰੋੜ ਰੁਪਏ ਦਾ ਬਕਾਇਆ ਹੈ। ਇਨ੍ਹਾਂ ਡਿਫ਼ਾਲਟਰਾਂ ਨੇ ਕਈ ਹੋਰ ਬੈਂਕਾਂ ਦੇ ਗੱਠਜੋੜ ਨਾਲ ਵਿਵਸਥਾ ਤਹਿਤ ਪੀ.ਐਨ.ਬੀ. ਤੋਂ ਕਰਜ਼ ਲਿਆ ਸੀ।

PNBPNB

ਉਥੇ ਹੀ ਕਈ ਅਜਿਹੇ ਡਿਫ਼ਾਲਟਰ ਹਨ, ਜਿਨ੍ਹਾਂ ਨੇ ਸਿਰਫ਼ ਪੀ.ਐਨ.ਬੀ. ਤੋਂ ਕਰਜ਼ ਲਿਆ ਹੈ। ਇਨ੍ਹਾਂ 'ਚ ਵਿਨਸਮ ਡਾਇਮੰਡਜ਼ ਐਂਡ ਜਵੈਲਰੀ (899.70 ਕਰੋੜ ਰੁਪਏ), ਫ਼ੋਰਐਵਰ ਪ੍ਰੀਸ਼ੀਅਸ ਜਵੈਲਰੀ ਐਂਡ ਡਾਇਮੰਡਜ਼ (747.97 ਕਰੋੜ ਰੁਪਏ), ਜੂਮ ਡੈਵਲਪਰਜ਼ (410.18 ਕਰੋੜ ਰੁਪਏ), ਨਾਫ਼ੇਡ (224.24 ਕਰੋੜ ਰੁਪਏ) ਅਤੇ ਮਹੁਆ ਮੀਡੀਆ ਪ੍ਰਾਈਵੇਟ ਲਿਮਟਿਡ (104.86 ਕਰੋੜ ਰੁਪਏ) ਸ਼ਾਮਲ ਹਨ।  (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement