ਕੇਵਾਈਸੀ ਪੂਰਾ ਨਾ ਕਰਨ 'ਤੇ 1 ਦਸੰਬਰ ਨੂੰ ਰੱਦ ਹੋ ਜਾਵੇਗਾ ਤੁਹਾਡਾ ਗੈਸ ਕਨੈਕਸ਼ਨ 
Published : Nov 17, 2018, 10:51 am IST
Updated : Nov 17, 2018, 10:51 am IST
SHARE ARTICLE
Gas Connection
Gas Connection

ਜੇਕਰ ਤੁਸੀਂ ਕਾਗਜ ਪੂਰੇ ਨਹੀਂ ਕੀਤੇ ਤਾਂ 30 ਨਵੰਬਰ ਤੋਂ ਬਾਅਦ ਮਤਲਬ 1 ਦਿਸੰਬਰ ਤੋਂ ਤੁਹਾਡਾ ਗੈਸ ਕਨੈਕਸ਼ਨ ਰੱਦ ਹੋ ਸਕਦਾ ਹੈ। ਦਰਅਸਲ ਗੈਸ ਕੰਪਨੀ ਭਾਰਤ ਗੈਸ, ....

ਨਵੀਂ ਦਿੱਲੀ (ਭਾਸ਼ਾ) :- ਜੇਕਰ ਤੁਸੀਂ ਕਾਗਜ ਪੂਰੇ ਨਹੀਂ ਕੀਤੇ ਤਾਂ 30 ਨਵੰਬਰ ਤੋਂ ਬਾਅਦ ਮਤਲਬ 1 ਦਿਸੰਬਰ ਤੋਂ ਤੁਹਾਡਾ ਗੈਸ ਕਨੈਕਸ਼ਨ ਰੱਦ ਹੋ ਸਕਦਾ ਹੈ। ਦਰਅਸਲ ਗੈਸ ਕੰਪਨੀ ਭਾਰਤ ਗੈਸ, ਐਚਪੀ ਗੈਸ ਅਤੇ ਇੰਡੇਨ ਗੈਸ ਨੇ 30 ਨਵੰਬਰ ਤੱਕ ਸਾਰੇ ਗਾਹਕਾਂ ਨੂੰ ਕੇਵਾਈਸੀ ਪੂਰਾ ਕਰਨ ਲਈ ਕਿਹਾ ਹੈ।

Indane GasIndane Gas

ਜੇਕਰ ਗਾਹਕਾਂ ਦੇ ਵੱਲੋਂ ਤੈਅ ਤਾਰੀਖ ਤੱਕ ਕੇਵਾਈਸੀ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਅਜਿਹੇ ਕਸਟਮਰ ਦਾ ਗੈਸ ਕਨੈਕਸ਼ਨ ਰੱਦ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਦਿਸੰਬਰ ਤੋਂ ਗੈਸ ਦੀ ਡਿਲੀਵਰੀ ਨਹੀਂ ਕੀਤੀ ਜਾਵੇਗੀ।

Bharat GasBharat Gas

ਖ਼ਬਰਾਂ ਅਨੁਸਾਰ ਕੇਵਾਈਸੀ ਪੂਰਾ ਨਾ ਹੋਣ ਦੇ ਕਾਰਨ ਸਰਕਾਰ ਦੇ ਵੱਲੋਂ ਅਜਿਹੇ 1 ਕਰੋੜ ਗੈਸ ਕਨੈਕਸ਼ਨਾਂ ਨੂੰ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਦਿਸੰਬਰ ਤੋਂ ਰਸੋਈ ਗੈਸ ਸਿਲੰਡਰ ਨਹੀਂ ਦਿੱਤੇ ਜਾਣਗੇ। ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਨੇ ਗੈਸ ਏਜੰਸੀਆਂ ਤੋਂ ਕੇਵਾਈਸੀ ਦੇ ਤਹਿਤ ਆਧਾਰ ਨੰਬਰ ਜਮ੍ਹਾ ਨਹੀਂ ਕਰਣ ਵਾਲੇ ਅਤੇ ਗਿਵ ਇਟ ਅਪ ਸਕਿਮ ਨੂੰ ਅਪਨਾਉਣ ਵਾਲੇ ਲੋਕਾਂ ਦੀ ਜਾਣਕਾਰੀ ਮੰਗੀ ਹੈ।

GasGas

ਗਿਵ ਇਟ ਅਪ ਅਪਨਾਉਣ ਵਾਲੇ ਗਾਹਕਾਂ ਨੂੰ ਕੇਵਾਈਸੀ ਇਸ ਲਈ ਪੂਰਾ ਕਰਨ ਲਈ ਕਿਹਾ ਗਿਆ ਹੈ ਤਾਂਕਿ ਫਰਜੀ ਗਾਹਕਾਂ ਦਾ ਕਨੈਕਸ਼ਨ ਬੰਦ ਕੀਤਾ ਜਾਵੇ ਅਤੇ ਅਸਲ ਗਾਹਕਾਂ ਨੂੰ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕੇ। ਸਰਕਾਰ ਨੇ ਤਿੰਨ ਸਾਲ ਪਹਿਲਾਂ ਗੈਸ ਕਨੈਕਸ਼ਨਾਂ ਨੂੰ ਬੈਂਕ ਖਾਂਤੇ ਨਾਲ ਜੋੜਨ ਦੀ ਯੋਜਨਾ ਸ਼ੁਰੂ ਕੀਤੀ ਸੀ, ਤਾਂਕਿ ਸਬਸਿਡੀ ਦਾ ਮੁਨਾਫ਼ਾ ਸਿੱਧੇ ਲਾਭਾਰਥੀ ਨੂੰ ਮਿਲ ਸਕੇ ਪਰ 3 ਸਾਲ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਕੇਵਾਈਸੀ ਅਪਡੇਟ ਨਹੀਂ ਕੀਤੇ ਹਨ ਅਤੇ ਇਹ ਲੋਕ ਗੈਸ ਸਬਸਿਡੀ ਦਾ ਮੁਨਾਫ਼ਾ ਵੀ ਨਹੀਂ ਉਠਾ ਪਾ ਰਹੇ ਹਨ।

HP GasHP Gas

ਇਸ ਤੋਂ ਇਲਾਵਾ ਅਜਿਹੇ ਲੋਕ ਵੀ ਸਬਸਿਡੀ ਦਾ ਫਾਇਦਾ ਲੈ ਰਹੇ ਹਨ ਜਿਨ੍ਹਾਂ ਦੀ ਇਨਕਮ 10 ਲੱਖ ਰੁਪਏ ਸਾਲਾਨਾ ਤੋਂ ਜਿਆਦਾ ਹੈ। ਜਿਨ੍ਹਾਂ ਲੋਕਾਂ ਨੇ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਦਿੱਲੀ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਲੋਕ ਸ਼ਾਮਿਲ ਹਨ। ਕੇਵਾਈਸੀ ਲਈ ਤੁਸੀਂ ਆਧਾਰ, ਡਰਾਇਵਿੰਗ ਲਾਇਸੈਂਸ, ਲੀਜ ਐਗਰੀਮੈਂਟ, ਵੋਟਰ  ਆਈਡੀ, ਟੇਲੀਫੋਨ/ਇਲੇਕਟਰਿਸਿਟੀ/ਵਾਟਰ ਬਿਲ, ਪਾਸਪੋਰਟ, ਰਾਸ਼ਨ ਕਾਰਡ, ਫਲੈਟ ਅਲਾਟਮੈਂਟ ਅਤੇ ਪਜੇਸ਼ਨ ਲੇਟਰ, ਐਲਆਈਸੀ ਪਾਲਿਸੀ, ਬੈਂਕ/ਕਰੇਡਿਟ ਕਾਰਡ ਦੀ ਸਟੇਟਮੈਂਟ ਆਦਿ ਦੇ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement