
ਦਰਾਮਦਕਾਰਾਂ ਅਤੇ ਬੈਂਕਾਂ ਵਲੋਂ ਅਮਰੀਕੀ ਕਰੰਸੀ ਦੀ ਤਾਜ਼ਾ ਮੰਗ ਤੇ ਸ਼ੁਰੂਆਤੀ ਕੰਮਕਾਜ ਵਿਚ ਡਾਲਰ ਦੇ ਮੁਕਾਬਲੇ ਰੁਪਈਆ 17 ਪੈਸੇ ਕਮਜ਼ੋਰ ਹੋ ਕੇ 67.87 ਰੁਪਏ ...
ਮੁੰਬਈ : ਦਰਾਮਦਕਾਰਾਂ ਅਤੇ ਬੈਂਕਾਂ ਵਲੋਂ ਅਮਰੀਕੀ ਕਰੰਸੀ ਦੀ ਤਾਜ਼ਾ ਮੰਗ ਤੇ ਸ਼ੁਰੂਆਤੀ ਕੰਮਕਾਜ ਵਿਚ ਡਾਲਰ ਦੇ ਮੁਕਾਬਲੇ ਰੁਪਈਆ 17 ਪੈਸੇ ਕਮਜ਼ੋਰ ਹੋ ਕੇ 67.87 ਰੁਪਏ ਪ੍ਰਤੀ ਡਾਲਰ ਰਹਿ ਗਿਆ। ਪੱਛਮੀ ਬਾਜ਼ਾਰ ਵਿਚ ਕੱਚੇ ਤੇਲ ਦੇ 80 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰਦੇ ਹੋਏ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤੀ ਗਿਰਾਵਟ ਨੇ ਵੀ ਨਿਵੇਸ਼ਕਾਂ ਦੇ ਰੁਖ਼ ਨੂੰ ਇਥੇ ਪ੍ਰਭਾਵਿਤ ਕੀਤਾ।
Rupee falls against Dollar
ਡੀਲਰਾਂ ਨੇ ਕਿਹਾ ਕਿ ਦਰਾਮਦਕਾਰਾਂ ਵਲੋਂ ਅਮਰੀਕੀ ਮੁਦਰਾ ਦੀ ਮੰਗ ਵਧਣ ਅਤੇ ਵਿਦੇਸ਼ੀ ਪੂੰਜੀ ਕੱਢਣ ਨਾਲ ਰੁਪਏ ਵਿਚ ਗਿਰਾਵਟ ਰਹੀ। ਹਾਲਾਂਕਿ, ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਵਿਚ ਕਮਜ਼ੋਰੀ ਨੇ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਲ ਦੇ ਕਾਰੋਬਾਰੀ ਸੈਸ਼ਨ ਵਿਚ ਡਾਲਰ ਦੇ ਮੁਕਾਬਲੇ ਰੁਪਈਆ 10 ਪੈਸੇ ਮਜ਼ਬੂਤ ਹੋ ਕੇ 67.70 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
Rupee falls against Dollar
ਇਸ ਵਿਚ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ ਸੂਚਕ ਅੰਕ ਅੱਜ ਸ਼ੁਰੂਆਤੀ ਕੰਮਕਾਜ ਵਿਚ 125.10 ਅੰਕ ਮਤਲਬ 0.35 ਫ਼ੀਸਦੀ ਦੀ ਗਿਰਾਵਟ ਨਾਲ 35,024.02 ਅੰਕ 'ਤੇ ਰਿਹਾ। ਲਗਾਤਾਰ ਡਿਗ ਰਹੇ ਰੁਪਏ ਦੇ ਗ੍ਰਾਫ਼ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ ਅਤੇ ਸਰਕਾਰ ਲਗਾਤਾਰ ਰੁਪਏ ਦੀ ਸਥਿਤੀ ਨੂੰ ਸੁਧਾਰਨ ਵਿਚ ਲੱਗੀ ਹੋਈ ਹੈ।