
ਨਰਿੰਦਰ ਮੋਦੀ ਸਰਕਾਰ ਦੇ 20 ਲੱਖ ਕਰੋੜ ਰੁਪਏ ਦੇ ਆਰਥਕ ਪੈਕੇਜ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਿਰਾਸ਼ ਹਨ।
ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਦੇ 20 ਲੱਖ ਕਰੋੜ ਰੁਪਏ ਦੇ ਆਰਥਕ ਪੈਕੇਜ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਿਰਾਸ਼ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਸ ਪੈਕੇਜ 'ਤੇ ਨਿਰਾਸ਼ਾ ਜ਼ਾਹਿਰ ਕਰਦੇ ਹਾਂ ਤੇ ਸਰਕਾਰ ਨੂੰ ਇਸ ਪੈਕੇਜ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ।
Photo
ਉਹਨਾਂ ਕਿਹਾ ਕਿ ਸਾਨੂੰ ਇਸ ਗੱਲ 'ਤੇ ਇਤਰਾਜ਼ ਹੈ ਕਿ ਵਿੱਤੀ ਉਤਸ਼ਾਹ ਪੈਕੇਜ ਵਿਚ ਬਹੁਤ ਸਾਰੇ ਵਰਗਾਂ ਨੂੰ ਬੇਸਹਾਰਾ ਛੱਡ ਦਿੱਤਾ ਗਿਆ ਹੈ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲਗਾਤਾਰ ਪੰਜ ਦਿਨ ਤੱਕ ਇਸ 20 ਲੱਖ ਕਰੋੜ ਰੁਪਏ ਦੇ ਪੈਕੇਜ ਤਹਿਤ ਕਈ ਐਲਾਨ ਕੀਤੇ।
P chidambaram
ਕੇਂਦਰ ਸਰਕਾਰ ਦੇ ਇਸ ਆਰਥਕ ਪੈਕੇਜ ਨੂੰ ਕਾਂਗਰਸ ਨੇ ਪਹਿਲਾਂ ਤੋਂ ਹੀ ਧੋਖਾ ਕਰਾਰ ਦਿੱਤਾ ਹੈ। ਇਸ ਦੀ ਅਲੋਚਨਾ ਕਰਦੇ ਹੋਏ ਪੀ ਚਿਦੰਬਰਮ ਨੇ ਕਿਹਾ ਕਿ ਵਿੱਤੀ ਉਤਸ਼ਾਹ ਜੀਡੀਪੀ ਦੇ 0.91% ਦੀ ਰਾਸ਼ੀ ਨਾਲ 1,86,650 ਕਰੋੜ ਰੁਪਏ ਹੈ। ਆਰਥਿਕ ਸੰਕਟ ਦੀ ਗੰਭੀਰਤਾ ਨੂੰ ਵੇਖਦੇ ਹੋਏ, ਇਹ ਪੂਰੀ ਤਰ੍ਹਾਂ ਨਾਕਾਫੀ ਹੈ।
Photo
ਉਹਨਾਂ ਕਿਹਾ ਕਿ ਇਸ ਦਾ ਵਿਰੋਧ ਕੀਤਾ ਜਾਵੇਗਾ। ਉੱਥੇ ਹੀ ਸਰਕਾਰ ਨੂੰ ਸੁਝਾਅ ਦਿੰਦੇ ਹੋਏ ਚਿਦੰਬਰਮ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਿਆਦਾ ਉਧਾਰ ਲਵੇ ਅਤੇ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਲਈ ਜ਼ਿਆਦਾ ਖਰਚ ਕਰੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਰਥਕ ਪੈਕੇਜ ਦੇ ਕਈ ਐਲਾਨ ਬਜਟ ਦਾ ਹਿੱਸਾ ਹਨ ਅਤੇ ਕਈ ਐਲਾਨ ਕਰਜ਼ ਦੇਣ ਦੀ ਵਿਵਸਥਾ ਦਾ ਹਿੱਸਾ ਹਨ।
Photo
ਦੱਸ ਦਈਏ ਕਿ ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਐਲਾਨਿਆ ਗਿਆ ਆਰਥਕ ਪੈਕੇਜ ਸਿਰਫ 3.22 ਲੱਖ ਕਰੋੜ ਰੁਪਏ ਦਾ ਹੈ। ਇਹ ਜੀਡੀਪੀ ਦਾ ਸਿਰਫ 1.6 ਫੀਸਦੀ ਹੈ ਜਦਕਿ ਪੀਐਮ ਮੋਦੀ ਨੇ 20 ਲੱਖ ਕਰੋੜ ਦਾ ਐਲਾਨ ਕੀਤਾ ਸੀ।