
ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਸਪੈਸ਼ਲ ਪੈਕੇਜ 'ਤੇ ਨਿਰਮਲਾ ਸੀਤਾਰਮਣ ਦੇ ਆਖਰੀ ਐਲਾਨ 'ਤੇ ਨਿਰਾਸ਼ਾ ਜ਼ਹਿਰ ਕੀਤੀ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਸਪੈਸ਼ਲ ਪੈਕੇਜ 'ਤੇ ਨਿਰਮਲਾ ਸੀਤਾਰਮਣ ਦੇ ਆਖਰੀ ਐਲਾਨ 'ਤੇ ਨਿਰਾਸ਼ਾ ਜ਼ਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਖ਼ਰਾਬ ਆਰਥਕ ਹਲਾਤਾਂ ਵਿਚੋਂ ਕੱਢਣ ਲਈ ਕੇਂਦਰ ਸਰਕਾਰ ਦੇ ਕੋਲ ਕੋਈ ਰੋਡਮੈਪ ਨਹੀਂ ਹੈ।
Photo
ਸਰਕਾਰ ਇਸ ਲੋਨ ਨੂੰ ਉਤਸ਼ਾਹਤ ਪੈਕੇਜ ਨਹੀਂ ਕਹਿ ਸਕਦੀ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਅਪਣੀ ਜਨਤਾ ਲਈ ਰਾਹਤ ਦਿੰਦੇ ਹੋਏ ਉਤਸ਼ਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸ਼ਹਿਰੀ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਸਰਕਾਰ ਨੇ ਅਪਣੇ ਪੈਕੇਜ ਵਿਚ ਕੁਝ ਵੀ ਨਹੀਂ ਦਿੱਤਾ ਹੈ।
Photo
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਆਰਥਕ ਸੰਟਰ ਦੌਰਾਨ ਪੀਐਮ ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਸਪੈਸ਼ਲ ਪੈਕੇਜ ਦੇ ਐਲਾਨ 'ਤੇ ਵਾਰ ਕਰਦੇ ਹੋਏ ਆਨੰਦ ਸ਼ਰਮਾ ਨੇ ਕਿਹਾ ਕਿ ਪੈਕੇਜ ਸਿਰਫ 3.22 ਲੱਖ ਕਰੋੜ ਦਾ ਹੀ ਹੈ ਜੋ ਜੀਡੀਪੀ ਦਾ 1.6 ਪ੍ਰਤੀਸ਼ਤ ਹੈ। 20 ਲੱਖ ਕਰੋੜ ਦਾ ਪੈਕੇਜ ਨਹੀਂ ਹੈ।
Photo
ਆਨੰਦ ਸ਼ਰਮਾ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਦੀ ਹਾਲਤ ਸਮਝੀ ਜਾ ਸਕਦੀ ਹੈ ਕਿਉਂਕਿ ਅਰਥਵਿਵਸਥਾ ਤਬਾਹ ਹੋ ਚੁੱਕੀ ਹੈ ਪਰ ਰੇਲ ਵਿਵਸਥਾ ਕਿਉਂ ਨਹੀਂ ਕੀਤੀ ਜਾ ਰਹੀ ਹੈ। ਲੋਕ ਸੜਕਾਂ 'ਤੇ ਕਿਉਂ ਮਰ ਰਹੇ ਹਨ। ਸਰਕਾਰ ਸਿਰਫ ਜ਼ੁਬਾਨੀ ਮਦਦ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਅੱਜ 12.3 ਕਰੋੜ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ।
Photo
ਅਸੀਂ ਛੋਟੇ ਵਪਾਰੀਆਂ ਲਈ ਉਹਨਾਂ ਨੂੰ ਬਿਨਾਂ ਕਿਸੇ ਵਿਆਜ ਦੇ ਆਰਥਕ ਮਦਦ ਦੇਣ ਲਈ ਕਿਹਾ ਸੀ, ਜਿਸ ਨਾਲ ਛੋਟੇ ਅਤੇ ਮੱਧ ਵਰਗ ਉਦਯੋਗ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਬਚਾਇਆ ਜਾ ਸਕੇ। ਉਹਨਾਂ ਕਿਹਾ ਜਦੋਂ ਤੱਕ ਇਹਨਾਂ ਲੋਕਾਂ ਨੰ ਪੈਸੇ ਨਹੀਂ ਦਿੱਤੇ ਜਾਂਦੇ, ਇਹਨਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ।