Share Market: ਸੈਂਸੈਕਸ 750 ਅੰਕਾਂ ਦੀ ਛਾਲ ਨਾਲ ਪਹਿਲੀ ਵਾਰ 81000 ਦੇ ਪਹੁੰਚ ਗਿਆ ਪਾਰ, ਨਿਫਟੀ ਵੀ 24800 ਤੋਂ ਪਾਰ
Published : Jul 18, 2024, 5:31 pm IST
Updated : Jul 18, 2024, 5:31 pm IST
SHARE ARTICLE
Share Market: Sensex jumps 750 points to cross 81000 for the first time, Nifty also crosses 24800
Share Market: Sensex jumps 750 points to cross 81000 for the first time, Nifty also crosses 24800

Share Market: ਇਸ ਦੌਰਾਨ ਨਿਫਟੀ ਵੀ 24800 ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ

 

Share Market: ਘਰੇਲੂ ਸ਼ੇਅਰ ਬਾਜ਼ਾਰ ਦਾ ਮੁੱਖ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਵੀਰਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਸ਼ੁਰੂਆਤੀ ਕਮਜ਼ੋਰੀ ਤੋਂ ਉਭਰਿਆ ਅਤੇ 750 ਅੰਕ ਵਧ ਕੇ ਪਹਿਲੀ ਵਾਰ 81000 ਦੇ ਪੱਧਰ ਨੂੰ ਪਾਰ ਕਰ ਗਿਆ। ਇਸ ਦੌਰਾਨ ਨਿਫਟੀ ਵੀ 24800 ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ। ਵੀਰਵਾਰ ਦੇ ਵਪਾਰਕ ਸੈਸ਼ਨ ਦੌਰਾਨ ਸੈਂਸੈਕਸ 81485.9 ਦੇ ਆਪਣੇ ਨਵੇਂ ਸਰਵ-ਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਦੂਜੇ ਪਾਸੇ ਨਿਫਟੀ 24,829.35 ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।

ਪੜ੍ਹੋ ਇਹ ਖ਼ਬਰ :   Jammu-Kashmir News: ਜੰਮੂ-ਕਸ਼ਮੀਰ 'ਚ 3 ਥਾਵਾਂ 'ਤੇ ਜਵਾਨਾਂ ਤੇ ਅੱਤਵਾਦੀਆਂ ਦੀ ਮੁੱਠਭੇੜ ਜਾਰੀ, ਕੁਪਵਾੜਾ 'ਚ 2 ਅੱਤਵਾਦੀ ਕੀਤੇ ਗਏ ਢੇਰ

ਇਸ ਤੋਂ ਪਹਿਲਾਂ ਸ਼ੁਰੂਆਤੀ ਸੈਸ਼ਨ 'ਚ ਗਲੋਬਲ ਬਾਜ਼ਾਰਾਂ 'ਚ ਸੁਸਤੀ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਵੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ। ਸਵੇਰੇ 9.18 ਵਜੇ, ਸੈਂਸੈਕਸ 176 ਅੰਕ ਜਾਂ 0.22% ਫਿਸਲ ਕੇ 80,540 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 37 ਅੰਕ ਜਾਂ 0.15 ਫੀਸਦੀ ਦੀ ਗਿਰਾਵਟ ਨਾਲ 24,576 'ਤੇ ਕਾਰੋਬਾਰ ਕਰ ਰਿਹਾ ਸੀ।

ਪੜ੍ਹੋ ਇਹ ਖ਼ਬਰ :  NEET-UG: ਸੁਪਰੀਮ ਕੋਰਟ ਨੇ NEET ਮਾਮਲੇ 'ਚ ਮੁੜ ਜਾਂਚ ਦੀ ਮੰਗ ਕੀਤੀ ਖਾਰਜ, ਕਿਹਾ- ਸਾਬਤ ਕਰੋ ਕਿ ਪੇਪਰ ਲੀਕ ਹੋਇਆ ਸੀ

ਸੈਂਸੈਕਸ ਦੇ ਸ਼ੇਅਰਾਂ 'ਚ ਏਸ਼ੀਅਨ ਪੇਂਟਸ, ਟਾਟਾ ਸਟੀਲ, ਐਚਡੀਐਫਸੀ ਬੈਂਕ, ਬਜਾਜ ਫਾਈਨਾਂਸ, ਅਲਟਰਾਟੈਕ ਸੀਮੈਂਟ ਅਤੇ ਆਈਸੀਆਈਸੀਆਈ ਬੈਂਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਉਥੇ ਹੀ ਐਕਸਿਸ ਬੈਂਕ, ਇਨਫੋਸਿਸ, ਟੀਸੀਐਸ, ਐਚਸੀਐਲ ਟੈਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਵਾਧੇ ਦੇ ਨਾਲ ਹਰੇ ਰੰਗ ਵਿੱਚ ਕਾਰੋਬਾਰ ਕਰਦੇ ਨਜ਼ਰ ਆਏ। ਏਸ਼ੀਅਨ ਪੇਂਟਸ ਦੇ ਸ਼ੇਅਰ 30 ਜੂਨ ਨੂੰ ਖਤਮ ਹੋਈ ਤਿਮਾਹੀ ਵਿੱਚ ਕਮਜ਼ੋਰ ਪ੍ਰਦਰਸ਼ਨ ਦੇ ਨਤੀਜਿਆਂ ਤੋਂ ਬਾਅਦ 3% ਡਿੱਗ ਗਏ। ਦੂਜੇ ਪਾਸੇ, LTI Mindtree ਦੇ ਸ਼ੇਅਰ ਮਜ਼ਬੂਤ​Q1 ਡੇਟਾ ਦੇ ਬਾਅਦ 3.3% ਵਧੇ।

ਪੜ੍ਹੋ ਇਹ ਖ਼ਬਰ :  America News: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲਾ ਅਮਰੀਕੀ ਪੁਲਿਸ ਮੁਲਾਜ਼ਮ ਬਰਖਾਸਤ

ਸੈਕਟਰ ਦੇ ਹਿਸਾਬ ਨਾਲ, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼, ਹੈਥਵੇਅ ਅਤੇ ਨਜ਼ਾਰਾ ਟੈਕਨਾਲੋਜੀਜ਼ ਦੇ ਸ਼ੇਅਰਾਂ ਵਿੱਚ ਕਮਜ਼ੋਰੀ ਕਾਰਨ ਨਿਫਟੀ ਮੀਡੀਆ 2.6% ਡਿੱਗ ਗਿਆ। ਨਿਫਟੀ ਬੈਂਕ, ਆਟੋ, ਐੱਫਐੱਮਸੀਜੀ, ਮੈਟਲ, ਰਿਐਲਟੀ ਅਤੇ ਕੰਜ਼ਿਊਮਰ ਡਿਊਰੇਬਲਸ ਦੇ ਸ਼ੇਅਰਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ।

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement