ਡਾਲਰ ਮੁਕਾਬਲੇ ਰੁਪਏ ਦੀ ਕੀਮਤ ਰੀਕਾਰਡ ਪੱਧਰ ’ਤੇ ਡਿੱਗੀ

By : BIKRAM

Published : Sep 18, 2023, 5:23 pm IST
Updated : Sep 18, 2023, 5:26 pm IST
SHARE ARTICLE
Rupee
Rupee

ਰੁਪਏ ਦੀ ਕੀਮਤ 13 ਪੈਸੇ ਹੋਰ ਟੁੱਟ ਕੇ 83.29 ਰੁਪਏ ਪ੍ਰਤੀ ਡਾਲਰ ’ਤੇ ਪੁੱਜੀ

ਨਵੀਂ ਦਿੱਲੀ: ਅੰਤਰ ਬੈਂਕ ਵਿਦੇਸ਼ ਮੁਦਰਾ ਵਟਾਂਦਰਾ ਬਾਜ਼ਾਰ ’ਚ ਅਮਰੀਕੀ ਡਾਲਰ ਮੁਕਾਬਲੇ ਰੁਪਏ ’ਚ ਸੋਮਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਆਈ ਅਤੇ ਇਹ 13 ਪੈਸੇ ਹੋਰ ਟੁੱਟ ਕੇ 83.29 (ਅਸਥਾਈ) ਪ੍ਰਤੀ ਡਾਲਰ ਦੇ ਅਪਣੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਕੌਮਾਂਤਰੀ ਬਾਜ਼ਾਰ ’ਚ ਹੋਰ ਕਰੰਸੀਆਂ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਰੁਪਿਆ ਕਮਜ਼ੋਰ ਹੋਇਆ। 

ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰ ’ਚ ਨਾਕਾਰਾਤਮਕ ਰੁਖ਼ ਨੇ ਵੀ ਨਿਵੇਸ਼ਕਾਂ ਨੂੰ ਪ੍ਰਭਾਵਤ ਕੀਤਾ। ਅੰਤਰ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਰੁਪਿਆ 83.09 ਦੇ ਮੁੱਲ ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 83.09 ਤੋਂ ਲੈ ਕੇ 83.30 ਪ੍ਰਤੀ ਡਾਲਰ ਦੇ ਘੇਰੇ ’ਚ ਰਹਿਣ ਤੋਂ ਬਾਅਦ ਅਖ਼ੀਰ ’ਚ 83.29 (ਅਸਥਾਈ) ਪ੍ਰਤੀ ਡਾਲਰ ’ਤੇ ਬੰਦ ਹੋਇਆ। ਇਹ ਪਿਛਲੇ ਬੰਦ ਮੁੱਲ ਤੋਂ 13 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। 

ਪਿਛਲੇ ਕਾਰੋਬਾਰੀ ਸੈਸ਼ਨ ’ਚ ਸ਼ੁਕਰਵਾਰ ਨੂੰ ਰੁਪਿਆ 13 ਪੈਸੇ ਦੀ ਕਮੀ ਨਾਲ 83.16 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਦੌਰਾਨ, ਛੇ ਪ੍ਰਮੁੱਖ ਵਿਸ਼ਵ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.11 ਫੀਸਦੀ ਡਿੱਗ ਕੇ 105.20 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.42 ਫੀ ਸਦੀ ਵਧ ਕੇ 94.32 ਡਾਲਰ ਪ੍ਰਤੀ ਬੈਰਲ ਹੋ ਗਿਆ।

ਐਚਡੀਐਫਸੀ ਸਕਿਓਰਿਟੀਜ਼ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ ਕਿ ਛੁੱਟੀ ਤੋਂ ਪਹਿਲਾਂ ਜੋਖਮ-ਵਿਰੋਧੀ ਭਾਵਨਾਵਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਰੁਪਿਆ ਇੱਕ ਹੋਰ ਰੀਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ।

ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 241.79 ਅੰਕ ਜਾਂ 0.36 ਫੀ ਸਦੀ ਦੀ ਗਿਰਾਵਟ ਨਾਲ 67,596.84 ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 59.05 ਅੰਕ ਜਾਂ 0.29 ਫੀ ਸਦੀ ਦੀ ਗਿਰਾਵਟ ਨਾਲ 20,133.30 'ਤੇ ਬੰਦ ਹੋਇਆ।

ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਦੇ ਅਨੁਸਾਰ, ਅਗੱਸਤ ’ਚ ਭਾਰਤ ਦਾ ਨਿਰਯਾਤ 6.86 ਫ਼ੀ ਸਦੀ ਘੱਟ ਕੇ 34.48 ਬਿਲੀਅਨ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 37.02 ਬਿਲੀਅਨ ਡਾਲਰ ਸੀ। ਆਯਾਤ ਵੀ 5.23 ਫੀ ਸਦੀ ਘਟ ਕੇ 58.64 ਅਰਬ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਅਗੱਸਤ 'ਚ 61.88 ਅਰਬ ਡਾਲਰ ਦਰਜ ਕੀਤੀ ਗਈ ਸੀ। ਇਸ ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 8 ਸਤੰਬਰ ਨੂੰ ਖਤਮ ਹੋਏ ਹਫਤੇ 'ਚ 4.99 ਅਰਬ ਡਾਲਰ ਘੱਟ ਕੇ 593.90 ਅਰਬ ਡਾਲਰ ਰਹਿ ਗਿਆ।

ਸੋਨੇ ਦੀ ਕੀਮਤ 180 ਰੁਪਏ ਵਧੀ, ਚਾਂਦੀ 400 ਰੁਪਏ ਮਜ਼ਬੂਤ

ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ ਉਛਾਲ ਵਿਚਕਾਰ ਕੌਮੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ’ਚ ਸੋਮਵਾਰ ਨੂੰ ਸੋਨਾ 180 ਰੁਪਏ ਦੀ ਤੇਜ਼ੀ ਨਾਲ 60,200 ਰੁਪਏ ਪ੍ਰਤੀ 10 ਗ੍ਰਾਮ ’ਤੇ ਪੁੱਜ ਗਿਆ ਐੱਚ.ਡੀ.ਐੱਫ਼.ਸੀ. ਸਿਕਿਉਰਟੀਜ਼ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 60,200 ਰੁਪੲੈ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 400 ਰੁਪਏ ਵਧ ਕੇ 74,400 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ। ਕੌਮਾਂਤਰੀ ਬਾਜ਼ਾਰ ’ਚ ਸੋਨਾ 1,927 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ 23.10 ਡਾਲਰ ਪ੍ਰਤੀ ਔਂਸ ਹੋ ਗਈ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement