ਖੁਸ਼ਖਬਰੀ! ਇਹਨਾਂ ਆਫਰਸ ਨਾਲ Flipkart ਨੇ ਸ਼ੁਰੂ ਕੀਤੀ ਸਮਾਰਟਫੋਨ ਦੀ ਸੇਲ, ਦੇਖੋ ਪੂਰੀ ਖ਼ਬਰ
Published : Apr 19, 2020, 12:07 pm IST
Updated : Apr 19, 2020, 12:07 pm IST
SHARE ARTICLE
Flipkart started taking orders for smartphones like xiaomi poco
Flipkart started taking orders for smartphones like xiaomi poco

ਦਰਅਸਲ ਈ-ਕਾਮਰਸ ਫਲੈਟਫਾਰਮ ਫਲਿਪਕਾਰਟ ਨੇ ਸਮਾਰਟਫੋਨ ਲਈ ਆਰਡਰ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ਵਿਚ 3 ਮਈ ਤਕ ਲਾਕਡਾਊਨ ਹੈ। ਪਰ 20 ਅਪ੍ਰੈਲ ਯਾਨੀ ਕਿ ਕੱਲ੍ਹ ਤੋਂ ਸਰਕਾਰ ਨੇ ਕੁੱਝ ਚੀਜ਼ਾਂ ਤੇ ਛੋਟ ਦੇਣ ਦਾ ਐਲਾਨ ਕੀਤਾ ਹੈ ਜਿਸ ਵਿਚ ਈ-ਕਾਮਰਸ ਸ਼ਾਪਿੰਗ ਲਈ ਵੀ ਨਵਾਂ ਨਿਯਮ ਜਾਰੀ ਕੀਤਾ ਗਿਆ ਹੈ। ਜੇ ਲਾਕਡਾਊਨ ਦੌਰਾਨ ਤੁਸੀਂ ਮੋਬਾਇਲ ਫੋਨ ਵਰਗੀ ਜ਼ਰੂਰੀ ਚੀਜ਼ ਨਹੀਂ ਖਰੀਦ ਸਕੇ ਹੋ ਤਾਂ ਕੱਲ੍ਹ ਤੋਂ ਇਹ ਮੁਮਕਿਨ ਹੈ।

FlipKart FlipKart

ਦਰਅਸਲ ਈ-ਕਾਮਰਸ ਫਲੈਟਫਾਰਮ ਫਲਿਪਕਾਰਟ ਨੇ ਸਮਾਰਟਫੋਨ ਲਈ ਆਰਡਰ ਲੈਣੇ ਸ਼ੁਰੂ ਕਰ ਦਿੱਤੇ ਹਨ। ਫਲਿਪਕਾਰਟ ਦਾ ਕਹਿਣਾ ਹੈ ਕਿ ਮੋਬਾਇਲ ਕੈਟੇਗਰੀ ਨੂੰ ਪੱਛਮੀ ਬੰਗਾਲ ਅਤੇ ਕਰਨਾਟਕ ਨੂੰ ਛੱਡ ਦੇਸ਼ ਦੇ ਬਾਕੀ ਹਿੱਸਿਆਂ ਵਿਚ ਆਰਡਰ ਕਰਨ ਲਈ ਓਪਨ ਕਰ ਦਿੱਤਾ ਗਿਆ ਹੈ। ਫਲਿਪਕਾਰਟ ਦੀ ਮੋਬਾਇਲ ਕੈਟੇਗਰੀ ਵਿਚ ਰਿਅਲਮੀ 6, ਰਿਅਲਮੀ 6 ਪ੍ਰੋ, ਸ਼ਿਓਮੀ, ਆਸੁਸ, ਮੋਟੋ ਰੇਜ਼ਰ, ਪੋਕੋ X2, ਇਨਫਿਨਿਕਸ ਅਤੇ iQOO3 ਵਰਗੇ ਕਈ ਸਮਾਰਟਫੋਨ ਮੌਜੂਦ ਹਨ।

Flipkart launched first furniture experience centerFlipkart 

ਫਲਿਪਕਾਰਟ ਨੇ ਅਪਣੇ ਫਲੈਟਫਰਮ ਤੇ ਇਕ ਬੈਨਰ ਜਾਰੀ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਹੁਣ ਉਹ ਲੋਕਾਂ ਦੇ ਪਸੰਦੀਦਾ ਫੋਨ ਨੂੰ ਤੁਹਾਡੇ ਘਰ ਤਕ ਪਹੁੰਚਾਉਣ ਲਈ ਤਿਆਰ ਹਨ। ਉਹਨਾਂ ਦੀ ਡਿਲਵਰੀ 20 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਫਲਿੱਪਕਾਰਟ ਨੇ ਗਾਹਕਾਂ ਨੂੰ ਨਿਯਮਤ ਕੈਸ਼ਬੈਕ ਅਤੇ ਮੋਬਾਈਲ ਸੁਰੱਖਿਆ ਯੋਜਨਾਵਾਂ, ਮੋਬਾਈਲ ਸ਼੍ਰੇਣੀ ਦੇ ਨਾਲ-ਨਾਲ ਬਿਨਾਂ ਕੀਮਤ ਦੀ ਈ.ਐੱਮ.ਆਈ. ਦਿੱਲੀ ਵਿੱਚ ਜ਼ਿਆਦਾਤਰ ਸਮਾਰਟਫੋਨ ਦੀ ਡਿਲਵਰੀ ਦਾ ਸਮਾਂ 10-12 ਦਿਨ ਦਾ ਹੋਵੇਗਾ।

Phone AppPhone App

ਜਾਣਕਾਰੀ ਲਈ ਦੱਸ ਦਈਏ ਕਿ ਲਾਕਡਾਊਨ ਦੇ ਪਹਿਲੇ 21 ਦਿਨਾਂ ਵਿੱਚ ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਚੀਜ਼ਾਂ ਜਿਵੇਂ ਖਾਣਾ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਨੂੰ ਵੇਚਣ ਦੀ ਆਗਿਆ ਸੀ। ਪਰ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਅਪ੍ਰੈਲ ਤੋਂ ਈ-ਕਾਮਰਸ ਕੰਪਨੀਆਂ ਐਮਾਜ਼ਾਨ, ਫਲਿੱਪਕਾਰਟ ਅਤੇ ਸਨੈਪਡੀਲ ਜ਼ਰੂਰੀ ਅਤੇ ਗੈਰ-ਜ਼ਰੂਰੀ ਚੀਜ਼ਾਂ ਪ੍ਰਦਾਨ ਕਰ ਸਕਣਗੀਆਂ।

SmartphoneSmartphone

ਸੀਓਏਆਈ ਦੇ ਡਾਇਰੈਕਟਰ ਜਨਰਲ ਰਾਜਨ ਮੈਥਿਊ ਨੇ ਕਿਹਾ ਕਿ ਹੁਣ ਸਾਰੇ ਰਾਜਾਂ ਨੂੰ ਚਿੱਠੀ ਲਿਖ ਕੇ ਰਿਚਾਰਜ ਕੇਂਦਰਾਂ ਨੂੰ ਫਿਰ ਸ਼ੁਰੂ ਕਰਨ ਅਤੇ ਇਹਨਾਂ ਕੇਂਦਰਾਂ ਤੇ ਕੰਮ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਪਾਸ ਜਾਰੀ ਕਰਨ ਲਈ ਸੂਚਿਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਫੀਚਰ ਫੋਨ ਗਾਹਕਾਂ ਦੀ ਸਹੂਲਤ ਲਈ ਪ੍ਰਚੂਨ ਰੀਚਾਰਜ ਸੈਂਟਰ ਖੋਲ੍ਹਣ ਦੀ ਅਪੀਲ ਕਰ ਰਹੇ ਹਾਂ।

ਮੈਥਿਊ ਨੇ ਕਿਹਾ ਕਿ ਦੂਰਸੰਚਾਰ ਨੂੰ ਜ਼ਰੂਰੀ ਸੇਵਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਇਕੋ ਸਵਾਲ ਇਹ ਹੈ ਕਿ ਰਾਜ ਤੋਂ ਰਾਜ ਕਿਵੇਂ ਅੱਗੇ ਵਧੇਗਾ। ਉਹ ਰਾਜਾਂ ਨਾਲ ਇਸ ‘ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਸੀਓਏਆਈ ਨੇ ਫਾਈਬਰ ਕੱਟਣ ਦੀ ਸੂਰਤ ਵਿੱਚ ਲੋਕਾਂ ਦੀ ਆਵਾਜਾਈ ਲਈ ਇਜਾਜ਼ਤ ਦੀ ਮੰਗ ਵੀ ਕੀਤੀ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement