
ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਹੌਟਸਟਾਰ, ਜਿਓ ਟੀਵੀ ਏਅਰਟੈੱਲ ਟੀਵੀ
ਨਵੀਂ ਦਿੱਲੀ : ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਹੌਟਸਟਾਰ, ਜਿਓ ਟੀਵੀ ਏਅਰਟੈੱਲ ਟੀਵੀ ਅਤੇ ਸੋਨੀ ਲਿਵ ਵਰਗੇ ਓਵਰ ਦਿ ਟਾਪ ਲਾਈਵ ਸਟ੍ਰੀਮਿੰਗ ਐਪਸ ਨੂੰ ਨਿਯਮਾਂ ਵਿਚ ਬੰਨਣ ਦਾ ਵਿਚਾਰ ਕਰ ਰਿਹਾ ਹੈ। ਹੁਣ ਇਨ੍ਹਾਂ ਨੂੰ ਪ੍ਰਸਾਰਣ ਕਰਤਾਵਾਂ ਦੀ ਤਰ੍ਹਾਂ ਲਾਇੰਸੈਂਸ ਲੈਣਾ ਪੈ ਸਕਦਾ ਹੈ। ਇਸ ਨਾਲ ਇਨ੍ਹਾਂ ਦੀ ਲਾਈਵ ਸਟ੍ਰੀਮਿੰਗ ਸਰਵਿਸ ਮੁਫ਼ਤ ਨਹੀਂ ਰਹਿ ਜਾਵੇਗੀ।
Trai
ਹੁਣ ਤੱਕ ਇਨ੍ਹਾਂ ਮੋਬਾਇਲ ਐਪ 'ਤੇ ਟੀਵੀ ਚੈਨਲਾਂ ਦੀ ਸਟ੍ਰੀਮਿੰਗ ਮੁਫ਼ਤ ਵਿਚ ਹੁੰਦੀ ਹੈ। ਇਨ੍ਹਾਂ ਉਤੇ ਟਰਾਈ ਦਾ ਕੰਟਰੋਲ ਵੀ ਨਹੀਂ ਹੈ। ਟੈਲੀਕਾਮ ਰੈਗੂਲੇਟਰੀ ਦਾ ਕਹਿਣਾ ਹੈ ਕਿ ਰਜਿਸਟਰਡ ਕੇਬਲ ਓਪਰੇਟਰਾਂ ਜਾਂ ਫਿਰ ਡੀਟੀਐਚ ਕੰਪਨੀਆਂ ਨੂੰ ਪ੍ਰੋਗਰਾਮ ਦੇਣ ਲਈ ਪ੍ਰਸਾਰਣ ਕਰਤਾਵਾਂ ਨੂੰ ਲਾਇੰਸੰਸ ਲੈਣਾ ਹੁੰਦਾ ਹੈ, ਜਦਕਿ ਮੋਬਾਇਲ ਓਟੀਟੀ ਐਪਸ ਬਿਨ੍ਹਾਂ ਲਾਇਸੰਸ ਤੇ ਬਿਨਾਂ ਕਿਸੇ ਚਾਰਜ ਦਾ ਭੁਗਤਾਨ ਕੀਤੇ ਉਹੀ ਚੈਨਲਾਂ ਨੂੰ ਬਿਲਕੁਲ ਮੁਫ਼ਤ ਦਿਖਾਉਂਦੇ ਹਨ ਜੋ ਗਲਤ ਹਨ। ਇਸ ਲਈ ਇਨ੍ਹਾਂ ਨੂੰ ਵੀ ਲਾਇਸੰਸ ਲੈਣਾ ਪਵੇਗਾ।