ਆਸਟ੍ਰੇਲੀਆ 'ਚ ਐਪਲ ਕੰਪਨੀ 'ਤੇ ਲੱਗਾ 45 ਕਰੋੜ ਦਾ ਜੁਰਮਾਨਾ
Published : Jun 19, 2018, 7:32 pm IST
Updated : Jun 19, 2018, 7:32 pm IST
SHARE ARTICLE
apple company
apple company

ਆਸਟ੍ਰੇਲੀਆ ਦੀ ਸੰਘੀ ਅਦਾਲਤ ਨੇ ਐਪਲ ਕੰਪਨੀ 'ਤੇ ਗਾਹਕਾਂ ਨੂੰ ਪ੍ਰੇਸ਼ਾਨ ਅਤੇ ਭਰਮਾਉਣ ਲਈ 6.6 ਮਿਲੀਅਨ ਡਾਲਰ ਮਤਲਬ ਲਗਭਗ 45 ਕਰੋੜ ਰੁਪਏ ਦਾ ਜੁਰਮਾਨਾ ਲਗਾ...

ਕੈਨਬਰਾ  : ਆਸਟ੍ਰੇਲੀਆ ਦੀ ਸੰਘੀ ਅਦਾਲਤ ਨੇ ਐਪਲ ਕੰਪਨੀ 'ਤੇ ਗਾਹਕਾਂ ਨੂੰ ਪ੍ਰੇਸ਼ਾਨ ਅਤੇ ਭਰਮਾਉਣ ਲਈ 6.6 ਮਿਲੀਅਨ ਡਾਲਰ ਮਤਲਬ ਲਗਭਗ 45 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜਿਊਮਰ ਕਮੀਸ਼ਨ (ਏ.ਸੀ.ਸੀ.ਸੀ.) ਸੈਂਕੜੇ ਗਾਹਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਮਾਮਲਾ ਅਦਾਲਤ ਲੈ ਕੇ ਗਿਆ ਸੀ।

AppleApple

ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਫ਼ਰਵਰੀ 2015 ਅਤੇ ਫ਼ਰਵਰੀ 2016 ਵਿਚਕਾਰ ਖ਼ਰੀਦੇ ਗਏ ਆਈਫ਼ੋਨ ਅਤੇ ਆਈਪੈਡ 'ਚ ਗੜਬੜੀ ਆਉਣ 'ਤੇ ਐਪਲ ਨੇ ਇਨ੍ਹਾਂ ਦੀ ਮੁਰੰਮਤ ਕਰਨ ਤੋਂ ਇਨਕਾਰ ਕਰ ਦਿਤਾ ਸੀ। ਕੰਪਨੀ ਨੇ ਵੀ ਇਸ ਨੂੰ ਸਵੀਕਾਰ ਕੀਤਾ ਹੈ। ਕੰਪਨੀ ਨੇ ਕਿਹਾ, ''ਜੇ ਉਤਪਾਦ 'ਚ ਕਿਸੇ ਤਰ੍ਹਾਂ ਦੀ ਗੜਬੜੀ ਹੈ ਤਾਂ ਆਸਟ੍ਰੇਲੀਆ ਦੇ ਉਪਭੋਗਤਾ ਕਾਨੂੰਨ ਮੁਤਾਬਕ ਗਾਹਕਾਂ ਨੂੰ ਕਾਨੂੰਨੀ ਤੌਰ 'ਤੇ ਉਸ ਦੇ ਸੁਧਾਰ ਜਾਂ ਬਦਲਾਅ ਦਾ ਅਧਿਕਾਰ ਹੈ। ਕੁੱਝ ਮਾਮਲਿਆਂ 'ਚ ਉਤਪਾਦ ਦੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ।

AppleApple

ਐਪਲ ਨੇ ਅਦਾਲਤ 'ਚ ਤਰਕ ਦਿਤਾ ਕਿ ਗਾਹਕਾਂ ਦੇ ਉਤਪਾਦਾਂ ਦੀ ਪਹਿਲਾਂ ਹੀ ਥਰਡ ਪਾਰਟੀ ਨੇ ਮੁਰੰਮਤ ਕੀਤੀ ਸੀ, ਇਸ ਸਥਿਤੀ 'ਚ ਅਸੀਂ ਮੁਰੰਮਤ ਤੋਂ ਇਨਕਾ ਕਰ ਦਿਤਾ। 'ਐਫੇ ਨਿਊਜ਼' ਮੁਤਾਬਕ 275 ਗਾਹਕਾਂ ਨੇ ਐਪਲ ਕੰਪਨੀ ਤੋਂ ਖ਼ਰੀਦੇ ਗਏ ਉਤਪਾਦਾਂ 'ਚ ਐਰਰ-53 ਆਉਣ ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਐਪਲ ਦੇ ਨਵੇਂ ਆਈ.ਓ.ਐਸ. ਡਾਊਨਲੋਡ ਕਰਨ ਤੋਂ ਬਾਅਦ ਕੁਝ ਆਈਪੈਡ ਅਤੇ ਆਈਫ਼ੋਨ 'ਚ ਆਈ ਤਕਨੀਕੀ ਖ਼ਰਾਬੀ ਦੂਰ ਹੋ ਗਈ ਸੀ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement