ਭਾਰਤ ਦੀ ਵਾਧਾ ਦਰ ਭਵਿੱਖ 'ਚ ਤੇਜ਼ ਬਣੀ ਰਹੇਗੀ
Published : Jul 19, 2018, 1:06 pm IST
Updated : Jul 19, 2018, 1:06 pm IST
SHARE ARTICLE
Crude Oil
Crude Oil

ਕੱਚੇ ਤੇਲ ਦੀਆਂ ਉਚ ਕੀਮਤਾਂ ਅਤੇ ਸਖ਼ਤ ਮੁਦਰਾ ਨੀਤੀ ਦੇ ਚਲਦਿਆਂ 2018-19 'ਚ ਭਾਰਤ ਦੀ ਵਾਧਾ ਦਰ ਨੂੰ ਅਪਣੇ ਪਹਿਲਾਂ ਦੇ ਅਨੁਮਾਨ ਨੂੰ ਹਲਕਾ ਜਿਹਾ ਘੱਟ ਕਰਨ...

ਵਾਸ਼ਿੰਗਟਨ, ਕੱਚੇ ਤੇਲ ਦੀਆਂ ਉਚ ਕੀਮਤਾਂ ਅਤੇ ਸਖ਼ਤ ਮੁਦਰਾ ਨੀਤੀ ਦੇ ਚਲਦਿਆਂ 2018-19 'ਚ ਭਾਰਤ ਦੀ ਵਾਧਾ ਦਰ ਨੂੰ ਅਪਣੇ ਪਹਿਲਾਂ ਦੇ ਅਨੁਮਾਨ ਨੂੰ ਹਲਕਾ ਜਿਹਾ ਘੱਟ ਕਰਨ ਦੇ ਬਾਵਜੂਦ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ਼.) ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਭਵਿੱਖ 'ਚ ਕਾਫ਼ੀ ਮਜਬੂਤ ਰਹੇਗੀ।

ਆਈ.ਐਮ.ਐਫ਼. ਨੇ 2018 'ਚ ਭਾਰਤ ਦੀ ਵਾਧਾ ਦਰ 7.3 ਫ਼ੀ ਸਦੀ ਰਹਿਣ ਅਤੇ 2019 'ਚ 7.5 ਫ਼ੀ ਸਦੀ ਰਹਿਣ ਦਾ ਅਨੁਮਾਨ ਜਤਾਇਆ, ਜੋ ਉਸ ਦੇ ਅਪ੍ਰੈਲ 'ਚ ਜਤਾਏ ਗਏ ਅਨੁਮਾਨ ਤੋਂ ਕ੍ਰਮਵਾਰ 0.1 ਫ਼ੀ ਸਦੀ ਅਤੇ 0.3 ਫ਼ੀ ਸਦੀ ਘੱੱਟ ਹੈ। ਆਈ.ਐਮ.ਐਫ. ਦੇ ਸੋਧ ਵਿਭਾਗ ਦੇ ਨਿਰਦੇਸ਼ਕ ਅਤੇ ਆਰਥਕ ਸਲਾਹਕਾਰ ਮੈਰਿਸ ਆਬਸਟਫ਼ੇਲਡ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਭਵਿੱਖ 'ਚ ਤੇਜ ਬਣੀ ਰਹੇਗੀ। ਇਹ ਅਜੇ ਘੱਟ ਹੈ ਪਰ ਇਹ ਮਜਬੂਤੀ ਨਾਲ ਵਧ ਰਹੀ ਹੈ।

ਆਸਬਟਫ਼ੇਲਡ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਕਰਨ ਦੇ ਕਾਰਕਾਂ 'ਚ ਕੱਚੇ ਤੇਲ ਦੀਆਂ ਕੀਮਤਾਂ ਦਾ ਵਧਣਾ ਅਤੇ ਵਿਸ਼ਵੀ ਪੱਧਰ 'ਤੇ ਵਿੱਤੀ ਸਥਿਤੀਆਂ ਦਾ ਸਖ਼ਤ ਹੋਣਾ ਮੁੱਖ ਹਨ। ਤੇਲ ਦੀਆਂ ਕੀਮਤਾਂ ਵਧਣ ਨਾਲ ਮੁਦਰਾ ਸਫ਼ੀਤੀ ਦਾ ਦਬਾਅ ਵਧੇਗਾ, ਕਿਉਂ ਕਿ ਭਾਰਤ ਤੇਲ ਦੇ ਮਾਮਲਿਆਂ 'ਚ ਆਯਾਤ 'ਤੇ ਜ਼ਿਆਦਾ ਨਿਰਭਰ ਹੈ। ਇਸ ਤੋਂ ਇਲਾਵਾ ਕੌਮਾਂਤਰੀ ਵਿੱਤੀ ਪ੍ਰਸਿਥਤੀਆਂ ਪਹਿਲਾਂ ਤੋਂ ਜ਼ਿਆਦਾ ਮੁਸ਼ਕਲ ਹਨ, ਜਿਸ ਨਾਲ ਅਗਲੇ ਸਾਲ ਦੀ ਭਾਰਤ ਦੀ ਵਾਧਾ ਦਰ 'ਤੇ ਥੋੜ੍ਹਾ ਅਸਰ ਪੈ ਸਕਦਾ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement