
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਪਟਰੌਲ-ਡੀਜ਼ਲ...
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇਤਾਵਾਂ ਨੇ ਆਰੋਪ ਲਗਾਇਆ ਕਿ ਇਸ ਸਰਕਾਰ ਦੇ ਰਾਜ ਵਿਚ ਮਹਿੰਗਾਈ ਦਾ ਵਿਕਾਸ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਪਟਰੌਲੀਅਮ ਉਤਪਾਦਾਂ ਦੇ ਭਾਅ ਵਿਚ ਵਾਧੇ ਦੇ ਹਵਾਲਾ ਦਿੰਦੇ ਹੋਏ ਟਵੀਟ ਕੀਤਾ, “ਮਹਿੰਗਾਈ ਦਾ ਵਿਕਾਸ!”
Petrol
ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ “ਭਾਜਪਾ ਸਰਕਾਰ ਨੂੰ ਹਫ਼ਤੇ ਦੇ ਉਸ ਦਿਨ ਦਾ ਨਾਮ ਅੱਛਾ ਦਿਨ ਕਰ ਦੇਣਾ ਚਾਹੀਦਾ ਜਿਸ ਦਿਨ ਡੀਜ਼ਲ ਪਟਰੌਲ ਦੇ ਭਾਅ ਵਿਚ ਵਾਧਾ ਨਾ ਹੋਇਆ ਹੋਵੇ, ਕਿਉਂਕਿ ਮਹਿੰਗਾਈ ਦੀ ਮਾਰ ਦੇ ਚਲਦੇ ਬਾਕੀ ਦਿਨ ਤਾਂ ਆਮ ਲੋਕਾਂ ਦੇ ਲਈ ਮਹਿੰਗੇ ਦਿਨ ਹਨ।”
Tweet
ਉਥੇ ਹੀ ਦਿੱਲੀ ਵਿਚ ਭਾਰਤੀ ਯੂਥ ਕਾਂਗਰਸ ਦੇ ਮੈਂਬਰਾਂ ਨੇ, ਡੀਜ਼ਲ, ਪਟਰੌਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਰਵਾਇਤੀ ਬਾਲਣ ਲੱਕੜੀ ਦੇ ਚੁੱਲ੍ਹੇ ਉਤੇ ਖਾਣਾ ਬਣਾਇਆ ਅਤੇ ਬਿਨਾਂ ਕੱਪੜਿਆਂ ਦੇ ਅੰਦੋਲਨ ਕੀਤਾ।
Petrol Pump
ਦੱਸ ਦਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਪਟਰੌਲ 39 ਪੈਸੇ ਅਤੇ ਡੀਜ਼ਲ 37 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਦਿੱਲੀ ਵਿਚ ਪਟਰੌਲ ਦੇ ਭਾਅ 90.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 80.97 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਨਤਕ ਖੇਤਰ ਦੀ ਤੇਲ ਕੰਪਨੀਆਂ ਨੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 13ਵੇਂ ਦਿਨ ਵਾਧਾ ਹੋਇਆ ਹੈ।