
ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਦੇਸ਼ ਦੀ ਕੁਲ ਦੌਲਤ 559 ਲੱਖ ਕਰੋਡ਼ ਰੁਪਏ (8,230 ਅਰਬ ਡਾਲਰ) ਤੋਂ ਜ਼ਿਆਦਾ ਹੋ ਗਈ ਹੈ। ਇਹ ਗੱਲ AFR ਏਸ਼ੀਆ...
ਨਵੀਂ ਦਿੱਲੀ : ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਦੇਸ਼ ਦੀ ਕੁਲ ਦੌਲਤ 559 ਲੱਖ ਕਰੋਡ਼ ਰੁਪਏ (8,230 ਅਰਬ ਡਾਲਰ) ਤੋਂ ਜ਼ਿਆਦਾ ਹੋ ਗਈ ਹੈ। ਇਹ ਗੱਲ AFR ਏਸ਼ੀਆ ਬੈਂਕ ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵਿਊ ਤੋਂ ਸਾਹਮਣੇ ਆਈਆ ਹੈ। ਰਿਪੋਰਟ ਮੁਤਾਬਕ, ਦੁਨੀਆਂ ਦਾ ਸੱਭ ਤੋਂ ਅਮੀਰ ਦੇਸ਼ ਅਮਰੀਕਾ ਬਣਿਆ ਹੋਇਆ ਹੈ।
India become wealthiest country
ਅਮਰੀਕਾ ਦੀ ਦੌਲਤ 62,584 ਅਰਬ ਡਾਲਰ (42.54 ਲੱਖ ਅਰਬ ਰੁਪਏ ਤੋਂ ਜ਼ਿਆਦਾ) ਹੈ। ਸੂਚੀ 'ਚ ਦੂਜੇ ਨੰਬਰ 'ਤੇ ਚੀਨ 24,803 ਅਰਬ ਡਾਲਰ ਦੇ ਨਾਲ ਅਤੇ ਤੀਜੇ ਨੰਬਰ 'ਤੇ 19,522 ਅਰਬ ਡਾਲਰ ਨਾਲ ਜਾਪਾਨ ਦਾ ਸਥਾਨ ਰਿਹਾ। ਕਿਸੇ ਵੀ ਦੇਸ਼ ਦੀ ਕੁੱਲ ਜਾਇਦਾਦ ਉਥੇ ਰਹਿਣ ਵਾਲੇ ਲੋਕਾਂ ਦੀ ਨਿਜੀ ਤੌਰ 'ਤੇ ਦੌਲਤ ਨੂੰ ਦਰਸਾਉਦੀਂ ਹੈ। ਇਸ 'ਚ ਜ਼ਿੰਮੇਵਾਰੀ ਨੂੰ ਛੱਡ ਕੇ ਉਨ੍ਹਾਂ ਦੇ ਸਾਰੀ ਸੰਪਤੀ (ਪ੍ਰਾਪਰਟੀ, ਕੈਸ਼, ਇਕੁਇਟੀਜ਼, ਬਿਜ਼ਨਸ ਵਿਆਜ) ਸ਼ਾਮਲ ਹੁੰਦੇ ਹਨ।
India
ਹਾਲਾਂਕਿ ਇਸ ਅੰਕੜੇ 'ਚ ਸਰਕਾਰੀ ਫ਼ੰਡ ਸ਼ਾਮਲ ਨਹੀਂ ਹੁੰਦੇ ਹਨ। ਮੁੱਖ 10 ਸੱਭ ਤੋਂ ਅਮੀਰ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋਰ ਦੇਸ਼ ਬ੍ਰੀਟੇਨ (9,919 ਅਰਬ ਡਾਲਰ) ਚੌਥੇ ਨੰਬਰ 'ਤੇ, ਜਰਮਨੀ (9,660 ਅਰਬ ਡਾਲਰ) ਪੰਜਵੇਂ, ਆਸਟ੍ਰੇਲਿਆ (6,142 ਅਰਬ ਡਾਲਰ) ਸੱਤਵੇਂ, ਕੈਨੇਡਾ (6,393 ਅਰਬ ਡਾਲਰ) ਅਠਵੇਂ, ਫ਼ਰਾਂਸ (6,649 ਅਰਬ ਡਾਲਰ) ਨੌਵੇਂ ਅਤੇ ਇਟਲੀ (4,276 ਅਰਬ ਡਾਲਰ) ਦਸਵੇਂ ਸਥਾਨ 'ਤੇ ਰਹੇ।